ਸੰਗਰੂਰ ''ਚ ਵੱਡੀ ਵਾਰਦਾਤ, ਸਹੁਰੇ ਪਰਿਵਾਰ ਵੱਲੋਂ ਜਵਾਈ ਦਾ ਬੇਰਹਿਮੀ ਨਾਲ ਕਤਲ
Sunday, Nov 24, 2024 - 07:07 PM (IST)

ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ)- ਸੰਗਰੂਰ ਵਿਖੇ ਪਿੰਡ ਰੂੜੇਕੇ ਕਲਾਂ ਵਿਖੇ ਪਤੀ-ਪਤਨੀ ਦੇ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਕਾਰਨ ਬੀਤੀ ਰਾਤ ਸਹੁਰਿਆਂ ਵੱਲੋਂ ਆਪਣੇ ਜਵਾਈ ਦਾ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦਾ ਆਪਣੀ ਪਤਨੀ ਵੀਰਪਾਲ ਕੌਰ ਨਾਲ ਕਾਫ਼ੀ ਲੰਮੇ ਸਮੇਂ ਤੋਂ ਝਗੜਾ ਰਹਿੰਦਾ ਸੀ, ਜਿਸ ਨੂੰ ਸੁਲਝਾਉਣ ਲਈ ਉਸ ਦੇ ਸੱਸ-ਸਹੁਰਾ ਪਿੰਡ ਰੂੜੇਕੇ ਕਲਾਂ ਆਏ ਹੋਏ ਸਨ। ਇਸ ਦੌਰਾਨ ਤਕਰਾਰਬਾਜ਼ੀ ਤੋਂ ਬਾਅਦ ਉਨ੍ਹਾਂ ਆਪਣੀ ਧੀ ਨਾਲ ਮਿਲ ਕੇ ਰਾਤ ਨੂੰ ਆਪਣੇ ਜਵਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ।
ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਪਤਨੀ ਨਛੱਤਰ ਸਿੰਘ ਦੇ ਬਿਆਨਾਂ ’ਤੇ ਥਾਣਾ ਰੂੜੇਕੇ ਕਲਾਂ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ, ਦੁੱਲਾ ਸਿੰਘ ਪੁੱਤਰ ਗੁਰਦੇਵ ਸਿੰਘ, ਰਾਣੀ ਕੌਰ ਪਤਨੀ ਦੁੱਲਾ ਸਿੰਘ, ਦੋਵੇਂ ਵਾਸੀ ਭੁਪਾਲ ਜ਼ਿਲ੍ਹਾ ਮਾਨਸਾ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਬਠਿੰਡਾ ਤੋਂ ਵੱਡੀ ਖ਼ਬਰ, ਦੋ ਮੰਜ਼ਿਲਾਂ ਰੈਸਟੋਰੈਂਟ 'ਚ ਧਮਾਕਾ, ਲੱਗੀ ਭਿਆਨਕ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8