ਮਹਿਤਪੁਰ 'ਚ ਵੱਡੀ ਵਾਰਦਾਤ: ਪੁਲਸ ਰੇਡ ਦੌਰਾਨ ਚੱਲੀ ਗੋਲੀ, ਨੌਜਵਾਨ ਦੀ ਮੌਤ
Saturday, Jun 06, 2026 - 04:56 AM (IST)
ਮਹਿਤਪੁਰ (ਚੋਪੜਾ) : ਮਹਿਤਪੁਰ ਦੇ ਨਜ਼ਦੀਕੀ ਪਿੰਡ ਬਾਂਗੀਵਾਲ ਵਿਖੇ ਇਕ ਨੌਜਵਾਨ ’ਤੇ ਪੁਲਸ ਵੱਲੋਂ ਚਲਾਈ ਗੋਲੀ ਲੱਗਣ ਨਾਲ ਉਸ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਮ੍ਰਿਤਕ ਦੇ ਚਾਚਾ ਛਿੰਦਾ ਸਿੰਘ ਨੇ ਦੱਸਿਆ ਕਿ ਮਹਿਤਪੁਰ ਪੁਲਸ ਕਿਸੇ ਮਾਮਲੇ ਵਿਚ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਆਈ ਸੀ। ਨੌਜਵਾਨ ਬਾਥਰੂਮ ਵਿਚ ਸੀ, ਜਦੋਂ ਨੌਜਵਾਨ ਬਾਹਰ ਆਇਆ ਤਾਂ ਸਿਵਲ ਵਰਦੀ ’ਚ ਆਏ ਐੱਸ. ਐੱਚ. ਓ. ਦੇ ਗੰਨਮੈਨ ਵੱਲੋਂ ਨੌਜਵਾਨ ਦੇ ਪਿੱਛਿਓਂ ਗੋਲੀ ਚਲਾ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਲੱਬੀ ਪਿਤਾ ਪਿੱਪਲ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਲੱਕੜ ਮੰਡੀ ਦੇ ਰਿਹਾਇਸ਼ੀ ਖੇਤਰ ’ਚ ਓਵਰਲੋਡ ਟਿੱਪਰਾਂ ਦਾ ਕਹਿਰ, ਲੋਕਾਂ ਦੀ ਜਾਨ ਲਈ ਬਣੇ ਵੱਡਾ ਖਤਰਾ
ਜਦੋਂ ਇਸ ਸਬੰਧੀ ਡੀ. ਐੱਸ. ਪੀ. ਸ਼ਾਹਕੋਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨੌਜਵਾਨ ਅਤੇ ਉਸ ਦੇ ਪਰਿਵਾਰ ’ਤੇ ਕਈ ਮਾਮਲੇ ਦਰਜ ਹਨ। ਜਦੋਂ ਪੁਲਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਆਪਣੇ ਘਰ ਵਿਚ ਹੈ ਤਾਂ ਮਹਿਤਪੁਰ ਪੁਲਸ ਵੱਲੋਂ ਉਸ ਦੇ ਘਰ ਰੇਡ ਕੀਤੀ ਗਈ। ਮੁਲਜ਼ਮ ਪਰਿਵਾਰ ਵੱਲੋਂ ਪੁਲਸ ’ਤੇ ਹਮਲਾ ਕੀਤਾ ਗਿਆ। ਪੁਲਸ ਵੱਲੋਂ ਆਪਣੇ ਬਚਾਅ ਲਈ ਗੋਲ਼ੀ ਚਲਾਈ ਗਈ, ਜਿਸ ਵਿਚ ਮੁਲਜ਼ਮ ਲਵਪ੍ਰੀਤ ਜ਼ਖ਼ਮੀ ਹੋ ਗਿਆ, ਜਿਸ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
