ਜਲੰਧਰ ''ਚ ਪੁਲਸ ਹਿਰਾਸਤ ''ਚੋਂ ਭੱਜਿਆ ਮੁਲਜ਼ਮ, ਫਿਰ 300 ਮੀਟਰ ਪਿੱਛਾ ਕਰਕੇ ਪੁਲਸ ਨੇ ਦਬੋਚਿਆ
Friday, Jun 05, 2026 - 05:37 PM (IST)
ਜਲੰਧਰ (ਸੋਨੂੰ)- ਜਲੰਧਰ ਦੀ ਬੱਸ ਸਟੈਂਡ ਪੁਲਸ ਚੌਕੀ ਦੇ ਗੇਟ ਦੇ ਬਾਹਰੋਂ ਵੀਰਵਾਰ ਦੇਰ ਰਾਤ ਇਕ NDPS ਮਾਮਲੇ ਦਾ ਮੁਲਜ਼ਮ ਪੁਲਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ। ਹਾਲਾਂਕਿ ਪੁਲਸ ਨੇ ਤੁਰੰਤ ਮੁਸਤੈਦੀ ਵਿਖਾਉਂਦੇ ਹੋਏ ਕਰੀਬ 300 ਮੀਟਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਘੇਰਾਬੰਦੀ ਕਰਕੇ ਉਸ ਨੂੰ ਨਰਿੰਦਰ ਸਿਨੇਮਾ ਦੇ ਕੋਲੋਂ ਦੋਬਾਰਾ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਹ ਮਾਮਲਾ ਉਜਾਗਰ ਹੋਇਆ।
ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਵਾਹਨਾਂ 'ਤੇ ਲੱਗੀ ਪਾਬੰਦੀ! ਜਾਰੀ ਹੋਏ ਸਖ਼ਤ ਹੁਕਮ
ਮੁਲਜ਼ਮ ਦੀ ਪਛਾਣ ਕੋਟ ਕਿਸ਼ਨ ਚੰਦ ਨਿਵਾਸੀ ਪ੍ਰਿੰਸ ਵਜੋਂ ਹੋਈ ਹੈ। ਜਾਂਚ ਅਧਿਕਾਰੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਸਤਲੁਜ ਚੌਕ 'ਤੇ ਨਾਕਾਬੰਦੀ ਦੌਰਾਨ ਪ੍ਰਿੰਸ ਨੂੰ ਬਾਈਕ ਸਮੇਤ ਰੋਕਿਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਕੋਲ ਬਾਈਕ ਦੇ ਦਸਤਾਵੇਜ਼ ਪੂਰੇ ਨਹੀਂ ਸਨ ਅਤੇ ਉਸ ਵਿਰੁੱਧ ਪਹਿਲਾਂ ਹੀ NDPS ਐਕਟ ਤਹਿਤ ਮਾਮਲਾ ਦਰਜ ਸੀ। ਜਦੋਂ ਪੁਲਸ ਮੁਲਾਜ਼ਮ ਉਸ ਨੂੰ ਬਾਈਕ 'ਤੇ ਬਿਠਾ ਕੇ ਚੌਕੀ ਲੈ ਕੇ ਜਾ ਰਹੇ ਸਨ ਤਾਂ ਚੌਕੀ ਦੇ ਗੇਟ ਕੋਲ ਪਹੁੰਚਦਿਆਂ ਹੀ ਉਸ ਨੇ ਪਿੱਛੇ ਤੋਂ ਛਾਲ ਮਾਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਜਲੰਧਰ 'ਚ ਤੰਗ ਗਲੀਆਂ 'ਚ ਚੱਲ ਰਹੇ 70 ਫ਼ੀਸਦੀ ਹੋਟਲ, ਕਦੇ ਵੀ ਵਾਪਰ ਸਕਦੈ ਦਿੱਲੀ ਵਰਗਾ ਹਾਦਸਾ
ਮੁਲਜ਼ਮ ਦਾ ਪੱਖ, "ਮੈਂ ਘਬਰਾ ਗਿਆ ਸੀ"
ਦੂਜੇ ਪਾਸੇ ਮੁਲਜ਼ਮ ਪ੍ਰਿੰਸ ਨੇ ਦੋਸ਼ ਲਾਇਆ ਕਿ ਉਹ ਭੱਜਿਆ ਨਹੀਂ ਸੀ, ਸਗੋਂ ਪੁਲਸ ਦੀ ਕਾਰਵਾਈ ਤੋਂ ਘਬਰਾ ਗਿਆ ਸੀ। ਉਸ ਨੇ ਦੱਸਿਆ ਕਿ ਦੇਰ ਰਾਤ ਹੋਣ ਕਾਰਨ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ। ਪ੍ਰਿੰਸ ਮੁਤਾਬਕ ਜਦੋਂ ਬਾਈਕ ਸਪੀਡ ਬ੍ਰੇਕਰ 'ਤੇ ਹੌਲੀ ਹੋਈ ਤਾਂ ਉਹ ਘਬਰਾਹਟ ਵਿੱਚ ਹੇਠਾਂ ਉਤਰ ਗਿਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਦੋਬਾਰਾ ਕਾਬੂ ਕਰਨ ਤੋਂ ਬਾਅਦ ਥਾਣੇ ਲਿਜਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
