ਸੁਰੱਖਿਆ ਬਲਾਂ ਦੇ ਹੱਥ ਲੱਗੀ ਵੱਡੀ ਸਫਲਤਾ, 2 ਕਿਲੋ ਹੈਰੋਇਨ ਸਣੇ ਇਕ ਗ੍ਰਿਫਤਾਰ
Thursday, Jul 13, 2017 - 08:46 PM (IST)

ਮਮਦੋਟ— ਸੀ.ਆਈ.ਏ. ਸਟਾਫ ਤੇ ਬੀ.ਐੱਸ.ਐੱਫ. 105 ਬਟਾਲੀਅਨ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ, ਜਦੋਂ ਸਰਹੱਦ ਨੇੜੇ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ ਜ਼ਮੀਨ 'ਚ ਦੱਬੇ 500-500 ਗ੍ਰਾਮ ਹੈਰੋਇਨ ਦੇ ਚਾਰ ਪੈਕਟਾਂ ਨੂੰ ਬਰਾਮਦ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਤੇਲੂ ਮੱਲ ਚੈਕ ਪੋਸਟ ਨੇੜੇ ਚਲਾਏ ਗਏ ਸਾਂਝੇ ਆਪਰੇਸ਼ਨ 'ਚ 2 ਕਿਲੋ (500-500 ਗ੍ਰਾਮ ਦੇ ਚਾਰ ਪੈਕਟ) ਬਰਾਮਦ ਕੀਤੀ ਗਈ ਹੈ। ਪੁਲਸ ਵਲੋਂ ਇਸ ਮਾਮਲੇ 'ਚ ਤਸਕਰ ਜਗਤਾਰ ਸਿੰਘ (38) ਪੁੱਤਰ ਕੁੰਦਨ ਸਿੰਘ ਵਾਸੀ ਟੱਪਰੀ ( ਗੁਰੂਹਰਸਹਾਏ) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।