ਵੱਡੀ ਖ਼ਬਰ: ਪੰਜਾਬ ਦਾ ਇਕ ਹੋਰ CM ਚਿਹਰਾ! ਸਟੇਜ ਤੋਂ 2027 ਲਈ ਹੋ ਗਿਆ ਵੱਡਾ ਐਲਾਨ

Tuesday, Aug 26, 2025 - 06:14 PM (IST)

ਵੱਡੀ ਖ਼ਬਰ: ਪੰਜਾਬ ਦਾ ਇਕ ਹੋਰ CM ਚਿਹਰਾ! ਸਟੇਜ ਤੋਂ 2027 ਲਈ ਹੋ ਗਿਆ ਵੱਡਾ ਐਲਾਨ

ਮੋਗਾ (ਕਸ਼ਿਸ਼ ਸਿੰਗਲਾ): ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਭਾਵੇਂ ਅਜੇ ਦੋ-ਢਾਈ ਸਾਲ ਦੂਰ ਹਨ, ਪਰ ਇਸ ਲਈ ਸਿਆਸੀ ਮੈਦਾਨ ਭੱਖਣਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਵਿਸ਼ੇਸ਼ ਤੌਰ 'ਤੇ ਕਾਂਗਰਸ ਬਾਰੇ ਆਮ ਹੀ ਚਰਚਾ ਹੈ ਕਿ ਇੱਥੇ ਮੁੱਖ ਮੰਤਰੀ ਦੀ ਕੁਰਸੀ ਲਈ ਕਈ ਦਾਅਵੇਦਾਰ ਹਨ। ਹੁਣ ਇਸ ਸੂਚੀ ਵਿਚ ਇਕ ਹੋਰ ਨਾਂ ਜੁੜ ਗਿਆ ਹੈ। ਆਲ ਇੰਡੀਆ ਮਜ਼ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸਾਰੇ ਪੰਜਾਬ 'ਚ ਪੈ ਗਈਆਂ ਛੁੱਟੀਆਂ! CM ਮਾਨ ਵੱਲੋਂ ਸਕੂਲ ਬੰਦ ਰੱਖਣ ਦਾ ਐਲਾਨ

ਦਰਅਸਲ, ਆਲ ਇੰਡੀਆ ਮਜ਼ਹਬੀ ਸਿੱਖ ਕੌਮ ਵੱਲੋਂ ਅੱਜ ਮੋਗਾ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਬੱਧਨੀ ਪਿੰਡ ਵਿਚ ਸੀਸ ਭੇਟ ਦਿਵਸ ਨੂੰ ਲੈ ਕੇ ਵੱਡੀ ਕਾਨਫਰੰਸ ਕੀਤੀ ਗਈ। ਭਾਰੀ ਬਾਰਿਸ਼ ਦੇ ਬਾਵਜੂਦ ਵੀ ਕੌਮ ਦੇ ਹਜ਼ਾਰਾਂ ਲੋਕ ਇਸ ਕਾਨਫਰੰਸ ਵਿਚ ਜੁੜੇ। ਇਸ ਮੌਕੇ ਸਟੇਜ ਤੋਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਕਰੀਬ 75 ਸਾਲ ਹੋ ਗਏ ਹਨ, ਪਰ ਸਾਡੀ ਕੌਮ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ਅਤੇ ਸਿਰਫ਼ ਵੋਟ ਬੈਂਕ ਸਮਝਿਆ ਜਾ ਰਿਹਾ ਹੈ। ਪਰ ਹੁਣ ਕੌਮ ਜਾਗ ਚੁੱਕੀ ਹੈ ਅਤੇ ਸੁਖਵਿੰਦਰ ਸਿੰਘ ਡੈਨੀ ਨੂੰ ਆਪਣਾ ਲੀਡਰ ਮੰਨ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! ਭਰ ਲਓ ਰਾਸ਼ਨ, ਫ਼ੋਨ ਕਰ ਲਓ ਚਾਰਜ... ਭਾਰੀ ਮੀਂਹ ਵਿਚਾਲੇ ਐਡਵਾਈਜ਼ਰੀ ਜਾਰੀ

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਪਿਛਲੀਆਂ ਸਰਕਾਰਾਂ ਨੇ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੱਤਾ ਪਰ ਹੁਣ ਅਸੀਂ ਆਪਣਾ ਹੱਕ ਲੈ ਕੇ ਹੀ ਰਹਾਂਗੇ। ਪੰਜਾਬ ਵਿਚ ਸਾਡੀ ਗਿਣਤੀ 35–40 ਪ੍ਰਤੀਸ਼ਤ ਹੈ ਅਤੇ ਹੁਣ ਅਸੀਂ ਸੁਖਵਿੰਦਰ ਸਿੰਘ ਡੈਨੀ ਨੂੰ ਆਪਣਾ ਲੀਡਰ ਮੰਨ ਕੇ 2027 ਦੀਆਂ ਚੋਣਾਂ ਵਿਚ ਉਸ ਨੂੰ ਮੁੱਖ ਮੰਤਰੀ ਦਾ ਚਿਹਰਾ ਦੇਖ ਰਹੇ ਹਾਂ। ਇਸ ਦੇ ਨਾਲ ਹੀ ਨਿਹਾਲ ਸਿੰਘ ਵਾਲਾ ਹਲਕੇ ਤੋਂ ਸਵਰਨ ਸਿੰਘ ਅਜੀਤਵਾਲ ਨੂੰ ਆਪਣਾ ਉਮੀਦਵਾਰ ਮੰਨਦੇ ਹਾਂ। ਇਸ ਦੌਰਾਨ ਸੁਖਵਿੰਦਰ ਸਿੰਘ ਡੈਨੀ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਜ਼ੋਰਦਾਰ ਨਾਅਰੇ ਵੀ ਲਗਾਏ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News