ਵਿਧਾਨ ਸਭਾ 'ਚ ਬਾਜਵਾ 'ਤੇ ਲੱਗੇ ਵੱਡੇ ਦੋਸ਼, ਭਾਜਪਾ ਦੀ ਵੱਖਰੀ ਵਿਧਾਨ ਸਭਾ ਦਾ ਵੀ ਉੱਠਿਆ ਮੁੱਦਾ
Monday, Sep 29, 2025 - 12:34 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਹੜ੍ਹਾਂ ਮਗਰੋਂ 'ਪੰਜਾਬ ਪੁਨਰਵਾਸ' ਮੁੱਦੇ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਿਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ ਅਤੇ ਉਨ੍ਹਾਂ 'ਤੇ ਸਦਨ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ। ਮੰਤਰੀ ਗੋਇਲ ਨੇ ਕਿਹਾ ਕਿ ਇਹ ਸੈਸ਼ਨ ਸਿਰਫ ਇਸ ਲਈ ਸੀ ਕਿ ਹੜ੍ਹ ਆਏ ਅਤੇ ਕਿਸ ਨੇ ਕੀ ਭੂਮਿਕਾ ਨਿਭਾਈ ਪਰ ਗੱਲ ਕਿਸੇ ਹੋਰ ਪਾਸੇ ਚਲੀ ਗਈ। ਮੰਤਰੀ ਗੋਇਲ ਨੇ ਕਿਹਾ ਕਿ ਮੈਂ ਸਿਆਸਤ 'ਚ ਕਦੇ ਹੋਏ ਗਲਤ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਝੂਠ ਬੋਲਿਆ ਹੈ ਪਰ ਬੜਾ ਦੁੱਖ ਹੋਇਆ ਕਿ ਇੱਥੇ ਝੂਠ ਦੀ ਸਿਆਸਤ ਚਲਾਈ ਗਈ, ਉਹ ਵੀ ਉਸ ਵੇਲੇ, ਜਦੋਂ ਸਾਰਾ ਪੰਜਾਬ ਦੁਖੀ ਹੈ ਅਤੇ ਹੜ੍ਹਾਂ ਦੀ ਮਾਰ ਹੇਠਾਂ ਹੈ।
ਮੰਤਰੀ ਗੋਇਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਅਸਤੀਫ਼ਾ ਦੇ ਦੇਵਾਂ ਅਤੇ ਸਕੱਤਰ ਕ੍ਰਿਸ਼ਨ ਕੁਮਾਰ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਕ੍ਰਿਸ਼ਨ ਕੁਮਾਰ ਨੇ 3 ਸਾਲਾਂ 'ਚ ਕੀਤਾ ਹੈ, ਉਹ ਕੋਈ ਵੀ ਪਿਛਲੀ ਸਰਕਾਰ ਨਹੀਂ ਕਰ ਸਕੀ। ਪੰਜਾਬ ਸਰਕਾਰ ਨੇ ਸਾਰਾ ਕੈਨਾਲ ਸਿਸਟਮ ਠੀਕ ਕੀਤਾ, ਜਦੋਂ ਕਿ ਪਿਛਲੀਆਂ ਸਰਕਾਰਾਂ ਵਲੋਂ ਧਰਤੀ ਹੇਠੋਂ ਪਾਣੀ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਟੇਲਾਂ ਤੱਕ ਪਾਣੀ ਪਹੁੰਚਾਇਆ ਹੈ ਪਰ ਅੱਜ ਵਿਰੋਧੀ ਧਿਰ ਝੂਠ ਬੋਲ ਕੇ ਅਸਤੀਫ਼ਾ ਮੰਗ ਰਹੀ ਹੈ।
ਇਹ ਵੀ ਪੜ੍ਹੋ : ਬਾਜਵਾ ਦੇ ਬੰਬੂਕਾਟ 'ਤੇ ਅਮਨ ਅਰੋੜਾ ਨੇ ਕੱਸਿਆ ਤੰਜ, ਬੋਲੇ-ਅਸੀਂ ਗਰਾਊਂਡ 'ਤੇ ਕੰਮ ਕਰਨ ਵਾਲੇ ਬੰ
ਉਨ੍ਹਾਂ ਕਿਹਾ ਕਿ ਬਾਜਵਾ ਇਕ ਮਹੀਨੇ ਬਾਅਦ ਮਾਧੋਪੁਰ ਗਏ ਪਰ ਉੱਥੇ ਜਦੋਂ ਆਫ਼ਤ ਆਈ ਤਾਂ ਉਸ ਵੇਲੇ ਹੀ ਜਾਣਾ ਚਾਹੀਦਾ ਸੀ। ਸਾਡੇ 26 ਮੁਲਾਜ਼ਮ ਉੱਥੇ ਫਸੇ ਰਹੇ, ਉਨ੍ਹਾਂ ਬਾਰੇ ਬਾਜਵਾ ਨੇ ਕੋਈ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀ ਕਿ 7 ਲੱਖ ਕਿਊਸਿਕ ਪਾਣੀ ਰਣਜੀਤ ਸਾਗਰ ਡੈਮ 'ਚੋਂ ਛੱਡਿਆ ਗਿਆ, ਜਦੋਂ ਕਿ 2 ਲੱਖ, 15 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਹੈ, ਜਿਸ ਦਾ ਰਿਕਾਰਡ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਸਦਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਭਾਜਪਾ ਦੀ ਵੱਖਰੀ ਵਿਧਾਨ ਸਭਾ ਬਾਰੇ ਵੀ ਬੋਲੇ
ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਦੂਜਾ ਗੁਨਾਹ ਭਾਜਪਾ ਵਾਲੇ ਕਰ ਰਹੇ ਹਨ, ਜੋ ਕਿ ਵੱਖਰੀ ਵਿਧਾਨ ਸਭਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦਾ ਅਪਮਾਨ ਹੈ ਅਤੇ ਜੇਕਰ ਉਨ੍ਹਾਂ ਨੇ ਇੰਝ ਹੀ ਕਰਨਾ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਵਿਧਾਨ ਸਭਾ 'ਚੋਂ ਅਸਤੀਫ਼ਾ ਦੇਣਾ ਚਾਹੀਦਾ ਸੀ। ਮੰਤਰੀ ਗੋਇਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਦੇ ਲਈ ਸਦਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8