ਵਿਧਾਨ ਸਭਾ ''ਚ ਹੜ੍ਹਾਂ ਦੇ ਮੁੱਦੇ ''ਤੇ ਹੰਗਾਮਾ, ਹਰਜੋਤ ਬੈਂਸ ਨੇ ਕਾਂਗਰਸ ਤੇ ਭਾਜਪਾ ''ਤੇ ਬੋਲੇ ਹਮਲੇ

Friday, Sep 26, 2025 - 02:20 PM (IST)

ਵਿਧਾਨ ਸਭਾ ''ਚ ਹੜ੍ਹਾਂ ਦੇ ਮੁੱਦੇ ''ਤੇ ਹੰਗਾਮਾ, ਹਰਜੋਤ ਬੈਂਸ ਨੇ ਕਾਂਗਰਸ ਤੇ ਭਾਜਪਾ ''ਤੇ ਬੋਲੇ ਹਮਲੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਹੜ੍ਹਾਂ ਦੇ ਮੁੱਦੇ 'ਤੇ ਭਾਰੀ ਹੰਗਾਮਾ ਹੋਇਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਵਿਧਾਨ ਸਭਾ ਦੀ ਕਾਰਵਾਈ ਦਾ ਮਕਸਦ ਭਵਿੱਖ ਲਈ ਪਲਾਨਿੰਗ ਕਰਨਾ ਅਤੇ ਹੜ੍ਹਾਂ ਕਾਰਣ ਬੇਹਾਲ ਹੋਏ ਲੋਕਾਂ ਦੇ ਜ਼ਖਮਾਂ 'ਤੇ ਮਲ੍ਹਹ ਲਗਾਉਣਾ ਸੀ ਪਰ ਕਾਂਗਰਸ ਨੇ ਇਸ ਗੰਭੀਰ ਮਾਮਲੇ 'ਤੇ ਵੀ ਸਿਰਫ਼ ਸਿਆਸਤ ਹੀ ਕੀਤੀ। ਬੈਂਸ ਨੇ ਕਿਹਾ ਕਿ ਹੜ੍ਹਾਂ ਦੌਰਾਨ ਪੰਜਾਬ ਦੇ ਕਈ ਆਗੂਆਂ, ਗਾਇਕਾਂ, ਸਮਾਜ ਸੇਵੀਆਂ ਅਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਲੋਕਾਂ ਲਈ ਚੰਗਾ ਕੰਮ ਕੀਤਾ ਗਿਆ। ਦੁੱਖ ਦੇ ਸਮੇਂ ਪਤਾ ਲੱਗਦਾ ਹੈ ਕਿ ਅਸਲ ਵਿਚ ਕੌਣ ਕਿਸ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋ ਗਏ ਪਰ ਕਾਂਗਰਸ ਨੇ ਉਸ 'ਤੇ ਵੀ ਰਾਜਨੀਤੀ ਕੀਤੀ। "ਬਿਮਾਰੀ ਕਿਸੇ ਦੇ ਹੱਥ ਨਹੀਂ, ਬਿਮਾਰ ਕੋਈ ਵੀ ਹੋ ਸਕਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਕੇਂਦਰ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਨਿੰਦਾ ਮਤਾ

ਉਨ੍ਹਾਂ ਭਾਜਪਾ 'ਤੇ ਵੀ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਹੜ੍ਹਾਂ ਦੇ ਸਮੇਂ ਭਾਜਪਾ ਨੇ ਵੀ ਪੰਜਾਬ ਦੀ ਬਾਂਹ ਨਹੀਂ ਫੜੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਿਛਲੇ 10 ਦਿਨਾਂ ਤੋਂ ਪ੍ਰਧਾਨ ਮੰਤਰੀ ਨਾਲ ਮਿਲਣ ਲਈ ਸਮਾਂ ਮੰਗਿਆ ਜਾ ਰਿਹਾ ਹੈ ਪਰ ਅਜੇ ਤੱਕ ਸਮਾਂ ਨਹੀਂ ਮਿਲਿਆ, ਜਦੋਂ ਕਿ ਪ੍ਰਧਾਨ ਮੰਤਰੀ ਤਾਮਿਲਨਾਡੂ ਦਾ ਦੌਰਾ ਕਰ ਆਏ। ਬੈਂਸ ਨੇ ਕਿਹਾ ਕਿ ਜੇ ਅੱਜ ਵੀ ਸਿਰਫ਼ ਸਿਆਸਤ ਹੀ ਕਰਨੀ ਹੈ ਤਾਂ ਫਿਰ ਲੋਕਾਂ ਦਾ ਪੈਸਾ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ।

ਇਹ ਵੀ ਪੜ੍ਹੋ : ਪੰਜਾਬ 'ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ

ਬੈਂਸ ਨੇ ਕਿਹਾ ਕਿ ਪੰਜਾਬ ਨੂੰ ਹਮੇਸ਼ਾਂ ਸੱਟਾਂ ਮਾਰੀਆਂ ਗਈਆਂ, ਕੁਝ ਬੇਗਾਨਿਆਂ ਨੇ, ਕੁਝ ਆਪਣਿਆਂ ਨੇ ਅਤੇ ਕੁਝ ਕੁਦਰਤ ਨੇ। ਉਨ੍ਹਾਂ ਕਿਹਾ ਕਿ 1947 ਦੀ ਵੰਡ, 1984 ਦੇ ਦੰਗੇ, 1988 ਦੀਆਂ ਘਟਨਾਵਾਂ ਅਤੇ ਕੁਦਰਤੀ ਆਫਤਾਂ ਨੇ ਪੰਜਾਬ ਨੂੰ ਤੋੜਿਆ। ਪੰਜਾਬ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਹੋਏ, ਪੰਜਾਬ ਦੇ ਮੱਥੇ 'ਤੇ ਚਿੱਟੇ ਦਾ ਤੇਜ਼ਾਬ ਸੁੱਟਿਆ ਗਿਆ ਅਤੇ ਹੁਣ ਹੜ੍ਹਾਂ ਕਾਰਨ ਪੰਜਾਬ ਫਿਰ ਫੱਟੜ ਹੈ। ਉਨ੍ਹਾਂ ਕਿਹਾ ਕਿ ਪੰਜ ਲੱਖ ਏਕੜ ਤੋਂ ਵੱਧ ਫਸਲ ਤਬਾਹ ਹੋ ਚੁੱਕੀ ਹੈ ਅਤੇ ਪੰਜਾਬ ਦੀ ਖੁਸ਼ਹਾਲੀ ਹੀ ਫਸਲਾਂ ਨਾਲ ਜੁੜੀ ਹੈ। ਜਿਨ੍ਹਾਂ ਘਰਾਂ ਵਿਚ ਪਹਿਲਾਂ ਮਿੱਟੀ ਵਾਲੀ ਜੁੱਤੀ ਅੰਦਰ ਨਹੀਂ ਜਾਣ ਦਿੰਦੇ ਸਨ, ਅੱਜ ਉਹ ਘਰ ਹੀ ਮਿੱਟੀ ਨਾਲ ਭਰੇ ਪਏ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਜ਼ਮੀਨਾਂ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਕੈਬਨਿਟ ਦੀ ਲੱਗੀ ਮੋਹਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News