ਪੰਜਾਬ ਵਿਧਾਨ ਸਭਾ : ਕਾਂਗਰਸ ਲਾਸ਼ਾਂ 'ਤੇ ਸਿਆਸਤ ਕਰ ਰਹੀ : ਹਰਪਾਲ ਚੀਮਾ
Friday, Sep 26, 2025 - 01:39 PM (IST)

ਚੰਡੀਗੜ੍ਹ- ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੱਲੋਂ ਬਰਿੰਦਰ ਕੁਮਾਰ ਗੋਇਲ ਅਤੇ ਕ੍ਰਿਸ਼ਨ ਕੁਮਾਰ ਨੂੰ ਮੁਅੱਤਲ ਕੀਤੇ ਜਾਣ ਦੇ ਬਿਆਨ ਨੇ ਵੱਡਾ ਹੰਗਾਮਾ ਛਿੜ ਗਿਆ । ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਹੈ ਪਰ ਕਾਂਗਰਸ ਪਾਰਟੀ ਹੜ੍ਹ ਦੇ ਮੁੱਦੇ ਪ੍ਰਤੀ ਗੰਭੀਰ ਨਹੀਂ ਹੈ। ਇਹ ਤਾਂ ਲਾਸ਼ਾਂ 'ਤੇ ਵੀ ਸਿਆਸਤ ਕਰ ਰਹੇ ਹਨ।
ਇਹ ਵੀ ਪੜ੍ਹੋ- ਮੇਲੇ 'ਚ ਭੱਖਿਆ ਮਾਮਲਾ, 4 ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਉਨ੍ਹਾਂ ਅੱਗੇ ਕਿਹਾ ਕਿ ਕੀ ਵਿਰੋਧੀ ਧਿਰ ਦੱਸੇ ਕਿ ਹਿਮਾਚਲ, ਜੰਮੂ ਤੇ ਉਤਾਰਖੰਡ 'ਚ ਮੀਂਹ ਨਹੀਂ ਪਿਆ? ਇਹ ਕਿਉਂ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਹਨ। ਇਨ੍ਹਾਂ ਨੇ ਸਿਰਫ਼ ਵਾਕਆਊਟ ਕਰਨ ਦਾ ਬਹਾਨਾ ਬਣਾਇਆ ਹੈ ਜੇਕਰ ਇਨ੍ਹਾਂ ਨੇ ਜਾਣਾ ਹੈ ਤਾਂ ਚਲੇ ਜਾਣ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ENCOUNTER, 4 ਜਣਿਆਂ ਦੇ ਵੱਜੀਆਂ ਗੋਲੀਆਂ
ਹਰਪਾਲ ਚੀਮਾ ਨੇ ਕਿਹਾ ਪੰਜਾਬ ਦੇ ਲੋਕ ਵੀ ਦੇਸ਼ ਦੇ ਹਨ ਪਰ ਹਮੇਸ਼ਾ ਹੀ ਵਿਰੋਧੀ ਧਿਰ ਨੇ ਨੈਗੇਟਿਵ ਮੁੱਦਾ ਬਣਾਇਆ ਹੈ, ਇਹ ਕਦੇ ਵੀ ਪਾਜ਼ੇਟਿਵ ਮੁੱਦਾ ਨਹੀਂ ਬਣਾਉਂਦੇ। ਉਨ੍ਹਾਂ ਕਿਹਾ ਅਸੀਂ ਇਨ੍ਹਾਂ ਦੀ ਇਕ-ਇਕ ਗੱਲ ਦਾ ਜਵਾਬ ਦਵਾਂਗੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਸੀ ਕਿ ਤੁਸੀਂ ਭਾਖੜਾ ਅਤੇ ਪੌਂਗ ਡੈਮਾਂ ਦੀ ਜ਼ਿੰਮੇਵਾਰੀ ਮੰਗਦੇ ਹੋ, ਪਰ ਤੁਸੀਂ ਰਣਜੀਤ ਸਾਗਰ ਡੈਮ ਨੂੰ ਨਹੀਂ ਸੰਭਾਲ ਸਕਦੇ। ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਬਰਿੰਦਰ ਕੁਮਾਰ ਗੋਇਲ ਅਤੇ ਕ੍ਰਿਸ਼ਨ ਕੁਮਾਰ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਵਿਧਾਨ ਸਭਾ 'ਚ ਹੰਗਾਮਾ ਛਿੜ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8