ਵਿਧਾਨ ਸਭਾ ''ਚ ਭਾਰੀ ਹੰਗਾਮਾ, ਅਸਤੀਫ਼ੇ ਦੀ ਮੰਗ ''ਤੇ ਬਰਿੰਦਰ ਗੋਇਲ ਦਾ ਬਾਜਵਾ ਨੂੰ ਜਵਾਬ! ਕੱਢ ਲਿਆਏ ਕਾਗਜ਼
Friday, Sep 26, 2025 - 01:44 PM (IST)

ਚੰਡੀਗੜ੍ਹ (ਵੈੱਬ ਡੈਸਕ): ਅੱਜ ਪੰਜਾਬ ਵਿਧਾਨ ਸਭਾ ਵਿਚ ਹੜ੍ਹਾਂ ਬਾਰੇ ਚਰਚਾ ਦੌਰਾਨ ਮਾਹੌਲ ਭੱਖ ਗਿਆ ਜਦੋਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਅਸਤੀਫ਼ੇ ਅਤੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਇਸ ਦੇ ਜਵਾਬ ਵਿਚ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੰਤਰੀਆਂ ਦੀ ਚੋਣ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਨੇ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਹੋ ਤਕਲੀਫ਼ ਰਹਿੰਦੀ ਹੈ ਕਿ ਆਮ ਘਰਾਂ ਦੇ ਮੁੰਡੇ ਅੱਗੇ ਕਿਵੇਂ ਆ ਗਏ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਦਨ ਵਿਚ ਕੀਤੀਆਂ ਗੱਲਾਂ ਸੱਚ ਤੋਂ ਕੋਹਾਂ ਤੋਂ ਦੂਰ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ 'ਚ ਨਵੇਂ ਮਸਲੇ 'ਤੇ ਛਿੜਿਆ ਅੰਦਰੂਨੀ ਵਿਰੋਧ! 'ਆਪ' ਨੇ ਪੇਸ਼ ਕੀਤੀਆਂ ਵੀਡੀਓਜ਼
ਕੈਬਨਿਟ ਮੰਤਰੀ ਨੇ ਰਣਜੀਤ ਸਾਗਰ ਡੈਮ ਬਾਰੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪਾਣੀ ਉਸ ਹਿਸਾਬ ਨਾਲ ਹੀ ਛੱਡਿਆ ਗਿਆ, ਜਿਸ ਨਾਲ ਲੋਕਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਾਗਜ਼ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਗੈਰ-ਕਾਨੂੰਨ ਡੀਸਲਟਿੰਗ ਨੂੰ ਵੀ ਕਾਨੂੰਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਸਤੇ ਭਾਅ 'ਤੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦੀਆਂ, ਉਸ ਦੇ ਸਬੂਤ ਪੇਸ਼ ਕੀਤੇ ਜਾਣਗੇ। ਉਹੀ ਹੜ੍ਹਾਂ ਲਈ ਜ਼ਿੰਮੇਵਾਰ ਹਨ।
ਡੀਸਲਿੰਟ ਵਾਲੇ ਮਸਲੇ 'ਤੇ ਬੋਲਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਰਾਵੀ ਦਰਿਆ 'ਤੇ ਡੀਸਲਟਿੰਗ ਤੇ ਬੰਦਿਸ਼ਾਂ ਹਨ ਤੇ ਅਸੀਂ ਬਾਰਡਰ ਤੋਂ 5 ਕਿੱਲੋਮੀਟਰ ਦੇ ਅੰਦਰ ਡੀਸਲਟਿੰਗ ਜਾਂ ਮਾਈਨਿੰਗ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇ ਅਸੀਂ ਡੀਸਲਟਿੰਗ ਦੀ ਕੋਈ ਗੱਲ ਕੀਤੀ ਵੀ ਤਾਂ ਇਨ੍ਹਾਂ ਦੇ ਲੋਕਾਂ ਨੇ ਹਾਈ ਕੋਰਟ ਵਿਚ ਸ਼ਿਕਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਿਚ Bird Sanctuary ਹੋਣ ਕਾਰਨ ਡੀਸਲਟਿੰਗ ਨਹੀਂ ਕੀਤੀ ਜਾ ਸਕਦੀ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਕ ਹੋਰ ਚੋਣ ਦਾ ਐਲਾਨ! ਜਾਣੋ ਕਿਸ ਦਾ ਅਸਤੀਫ਼ਾ ਹੋਇਆ ਮਨਜ਼ੂਰ
ਬਾਜਵਾ ਵੱਲੋਂ ਪ੍ਰਵਾਸੀਆਂ ਤੇ ਹੋਰ ਦਾਨੀਆਂ ਨੂੰ 'ਰੰਗਲਾ ਪੰਜਾਬ' ਲਈ ਪੈਸੇ ਨਾ ਦੇਣ ਦੀ ਅਪੀਲ 'ਤੇ ਗੋਇਲ ਨੇ ਕਿਹਾ ਕਿ ਲੋਕਾਂ ਨੂੰ ਮਦਦ ਦੀ ਲੋੜ ਹੈ ਤਾਂ ਬਾਜਵਾ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਸਮੇਂ ਸਿਆਸਤ ਨਾ ਕੀਤੀ ਜਾਵੇ। ਗੋਇਲ ਨੇ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਭਾਜਪਾ ਦੀ ਬੀ ਟੀਮ ਬਣ ਕੇ ਕੰਮ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8