ਜਲੰਧਰ 'ਚ ਨਿਗਮ ਦੀ ਵੱਡੀ ਕਾਰਵਾਈ, 13 ਦੁਕਾਨਾਂ ਕਰ 'ਤੀਆਂ ਸੀਲ, ਦੁਕਾਨਦਾਰਾਂ 'ਚ ਮਚੀ ਭਾਜੜ

Wednesday, Apr 02, 2025 - 12:29 PM (IST)

ਜਲੰਧਰ 'ਚ ਨਿਗਮ ਦੀ ਵੱਡੀ ਕਾਰਵਾਈ, 13 ਦੁਕਾਨਾਂ ਕਰ 'ਤੀਆਂ ਸੀਲ, ਦੁਕਾਨਦਾਰਾਂ 'ਚ ਮਚੀ ਭਾਜੜ

ਜਲੰਧਰ (ਸੋਨੂੰ,ਕੁੰਦਨ, ਪੰਕਜ)- ਜਲੰਧਰ ਵਿੱਚ ਨਗਰ ਨਿਗਮ ਦੀ ਟੀਮ ਨੇ ਦੇਰ ਰਾਤ ਗੈਰ-ਕਾਨੂੰਨੀ ਤੌਰ 'ਤੇ ਬਣੀਆਂ ਵਪਾਰਕ ਦੁਕਾਨਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਅਤੇ 13 ਦੁਕਾਨਾਂ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਨਗਰ ਨਿਗਮ ਦੇ ਇਮਾਰਤ ਵਿਭਾਗ ਵੱਲੋਂ ਜਲੰਧਰ ਦੇ ਬਸਤੀ ਬਾਵਾ ਖੇਲ ਵਿੱਚ ਕੀਤੀ ਗਈ। ਉਕਤ ਕਮਰਸ਼ੀਅਲ ਪ੍ਰਾਪਰਟੀ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਸੀ ਅਤੇ ਇਸ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ ਸੀ।

PunjabKesari
ਨਗਰ ਨਿਗਮ ਦੇ ਇਮਾਰਤ ਵਿਭਾਗ ਦੀ ਟੀਮ ਨੇ ਪੁਲਸ ਸੁਰੱਖਿਆ ਹੇਠ ਦੇਰ ਰਾਤ ਕਾਰਵਾਈ ਕੀਤੀ। ਇਹ ਕਾਰਵਾਈ ਏ. ਟੀ. ਪੀ. ਸੁਖਦੇਵ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਨਿਰਦੇਸ਼ਾਂ 'ਤੇ ਕੀਤੀ ਗਈ। ਏ. ਟੀ. ਸੀ. ਸ਼ਰਮਾ ਇੰਸਪੈਕਟਰ ਅਜੈ, ਮੋਹਿਤ, ਨਮਨ, ਮਹਿੰਦਰ ਅਤੇ ਸਚਿਨ ਦੇ ਨਾਲ ਕਾਰਵਾਈ ਲਈ ਪਹੁੰਚੇ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ! ਕੁੜੀ ਨਾਲ ਹੋਟਲ 'ਚ ਜਬਰ-ਜ਼ਿਨਾਹ

PunjabKesari
ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਨਹੀਂ ਲਈ ਗਈ ਸੀ ਇਜਾਜ਼ਤ
ਇਸ ਸਬੰਧੀ ਨਗਰ ਨਿਗਮ ਵੱਲੋਂ ਇਕ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਮਾਲਕ ਨੂੰ ਵੀ ਇਸ ਮਾਮਲੇ ਵਿੱਚ ਸਾਰੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਪਰ ਉਕਤ ਦੁਕਾਨਾਂ ਦੇ ਮਾਲਕਾਂ ਨੇ ਕੋਈ ਵੀ ਜਾਇਜ਼ ਦਸਤਾਵੇਜ਼ ਤਿਆਰ ਨਹੀਂ ਕੀਤੇ ਤਾਂ ਜੋ ਉਕਤ ਜਾਇਦਾਦ ਨੂੰ ਕਾਨੂੰਨੀ ਐਲਾਨਿਆ ਜਾ ਸਕੇ। ਜਿਸ ਕਾਰਨ ਟੀਮ ਨੇ ਦੇਰ ਰਾਤ ਵੱਡੀ ਕਾਰਵਾਈ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਗੈਰ-ਕਾਨੂੰਨੀ ਤੌਰ 'ਤੇ ਬਣੀਆਂ ਦੁਕਾਨਾਂ ਦਾ ਕੋਈ ਰਿਕਾਰਡ ਨਗਰ ਨਿਗਮ ਨੂੰ ਨਹੀਂ ਦਿੱਤਾ ਗਿਆ ਸੀ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਵੱਲੋਂ ਵਿਖਾਈ ਗਈ ਸਖ਼ਤੀ ਤੋਂ ਬਾਅਦ ਕੀਤੀ ਗਈ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News