ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ, ਮੰਜ਼ਰ ਵੇਖ ਸਹਿਮੇ ਲੋਕ
Tuesday, Feb 10, 2026 - 03:41 PM (IST)
ਗੋਰਾਇਆ/ਫਗਵਾੜਾ (ਮੁਨੀਸ਼)- ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ-ਫਗਵਾੜਾ ਨੈਸ਼ਨਲ ਹਾਈਵੇਅ-44 'ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਂਦੀ ਹੋਏ ਦੂਜੇ ਸਾਈਡ 'ਤੇ ਟਾਟਾ 407 ਟਿੱਪਰ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਅਤੇ ਟਿੱਪਰ ਦੇ ਪਰਖੱਚੇ ਉੱਡ ਗਏ। ਉਕਤ ਨੌਜਵਾਨ ਫਗਵਾੜਾ ਤੋਂ ਗੋਰਾਇਆ ਸਾਈਡ ਜਾ ਰਹੇ ਸਨ, ਇਸੇ ਦੌਰਾਨ ਨੈਸ਼ਨਲ ਹਾਈਵੇਅ-44 'ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਗਈ। ਡਿਵਾਈਡਰ ਨੂੰ ਕਰਾਸ ਕਰਦੇ ਹੋਏ ਕਾਰ ਦੀ ਟਾਟਾ-407 ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ।

ਇਹ ਵੀ ਪੜ੍ਹੋ: ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ ਲਾਹਣਤਾਂ ਪਾ ਰਹੇ ਲੋਕ
ਮ੍ਰਿਤਕਾਂ ਦੀ ਪਛਾਣ ਅਰਮਾਨ ਮਹਿਮੀ, ਸਾਹਿਬ ਮੁਹੰਮਦ ਅਤੇ ਦਲਜੀਤ ਭੱਟੀ ਵਜੋਂ ਹੋਈ ਹੈ, ਜੋਕਿ ਫਿਲੌਰ ਦੇ ਪਿੰਡ ਮਠੱਡਾ ਕਲਾਂ ਦੇ ਰਹਿਣ ਵਾਲੇ ਸਨ। ਕਾਰ ਦਾ ਡਰਾਈਵਰ ਵਿਜੈ ਕੁਮਾਰ ਜ਼ਖ਼ਮੀ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਰਮਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 12ਵੀਂ ਜਮਾਤ ਦਾ ਵਿਦਿਆਰਥੀ ਸੀ। ਉਥੇ ਹੀ ਸਾਹਿਲ ਮੁਹੰਮਦ ਏ.ਸੀ. ਮਕੈਨਿਕ ਦਾ ਕੰਮ ਕਰਦਾ ਸੀ ਜਦਕਿ ਦਲਜੀਤ ਭੱਟੀ ਸੈਲੂਨ ਸੀ। ਉਕਤ ਹਾਦਸਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ ਵਿਭਾਗ ਦੀ ਵੱਡੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
