ਅੰਮ੍ਰਿਤਸਰ ''ਚ ਹੋਇਆ ਵੱਡਾ ਹਾਦਸਾ, ਪੈਟਰੋਲ ਪੰਪ ਨੂੰ ਲੱਗੀ ਅੱਗ

04/29/2017 9:50:21 PM

ਅੰਮ੍ਰਿਤਸਰ— ਸ਼ਹਿਰ ਦੇ ਬਟਾਲਾ ਰੋਡ ''ਤੇ ਸਥਿਤ ਤਾਜ ਪੈਟਰੋਲ ਪੰਪ ''ਤੇ ਵੱਡਾ ਹਾਦਸਾ ਵਾਪਰ ਗਿਆ। ਪੰਪ ਦੇ ਅੰਦਰ ਪੈਟਰੋਲ ਉਤਾਰਦੇ ਸਮੇਂ ਇਕ ਪੈਟਰੋਲ ਟੈਂਕਰ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਸਾਰੇ ਪੈਟਰੋਲ ਪੰਪ ਨੂੰ ਆਪਣੀ ਚਪੇਟ ''ਚ ਲੈ ਲਿਆ। ਟੈਂਕਰ ਚਾਲਕ ਨੇ ਬਹਾਦੁਰੀ ਦਿਖਾਉਂਦਿਆਂ ਟੈਂਕਰ ਨੂੰ ਖਾਲੀ ਜਗ੍ਹਾ ''ਤੇ ਲੈ ਗਿਆ, ਜਿਸ ਨਾਲ ਕਈ ਜ਼ਿੰਦਗੀਆਂ ਬਚ ਗਈਆਂ। ਇਸ ਘਟਨਾ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਆ ਕੇ ਅੱਗ ''ਤੇ ਕਾਬੂ ਕੀਤਾ। ਇਸ ਦੌਰਾਨ ਪੈਟਰੋਲ ਪੰਪ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। 
ਡਰਾਈਵਰ ਹਾਦਸੇ ''ਚ ਜ਼ਖ਼ਮੀ ਹੋ ਗਿਆ, ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ਮੈਨੇਜਰ ਦਾ ਕਹਿਣਾ ਹੈ ਕਿ ਇਕ ਦਮ ਪੰਪ ਅੰਦਰ ਚੰਗਿਆੜੀ ਭੜਕੀ ਅਤੇ ਇਹ ਵੱਡਾ ਹਾਦਸਾ ਵਾਪਰ ਗਿਆ। 

Related News