ਮਜੀਠੀਆ ਨੇ ਲਈ CM 'ਤੇ ਚੁਟਕੀ, ਮਾਨ ਦੀ ਪੁਰਾਣੀ ਤਸਵੀਰ ਸਾਂਝੀ ਕਰ ਕਿਹਾ- ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ

Monday, Nov 28, 2022 - 01:27 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵਧ ਰਹੇ ਗੰਨ ਕਲਚਰ ਨੂੰ ਲੈ ਕੇ ਸਖ਼ਤੀ ਦਿਖਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਸਰਕਾਰ ਵੱਲੋਂ ਹਰ ਉਸ ਬੰਦ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਹਥਿਆਰਾਂ ਸਮੇਤ ਤਸਵੀਰਾਂ ਪਾ ਰਿਹਾ ਹੈ ਜਾਂ ਫਿਰ ਗੰਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਹੈ। ਅਜਿਹਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਪੁਰਾਣੀ ਤਸਵੀਰ, ਜਿਸ 'ਚ ਮੁੱਖ ਮੰਤਰੀ ਮਾਨ ਨੇ ਹਥਿਆਰ ਫੜਿਆ ਹੋਇਆ ਹੈ ਨੂੰ, ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਉਨ੍ਹਾਂ 'ਤੇ ਤੰਜ ਕੱਸਿਆ ਹੈ।

ਇਹ ਵੀ ਪੜ੍ਹੋ- ਜੀਜੇ ਵਲੋਂ ਭੈਣ ਨੂੰ ਦਿੱਤੇ ਧੋਖੇ ਦਾ ਦੁੱਖ ਨਾ ਸਹਾਰ ਸਕਿਆ ਭਰਾ, ਚੁੱਕਿਆ ਖੌਫ਼ਨਾਕ ਕਦਮ

ਮਜੀਠੀਆ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਮਾਨ ਨੇ ਹੱਥ 'ਚ ਦੁਨਾਲੀ ਫੜ੍ਹੀ ਹੋਈ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਉਹ ਫਾਇਰਿੰਗ ਕਰ ਰਹੇ ਹਨ। ਤਸਵੀਰ ਦੇ ਨਾਲ ਮਜੀਠੀਆ ਨੇ ਲਿਖਿਆ  'ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ? ਪਰ ਪਰਚੇ ਬੱਚਿਆਂ 'ਤੇ ਹੋ ਰਹੇ ਨੇ'। ਦੱਸ ਦੇਈਏ ਕਿ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਕੇ ਇਹ ਟਵੀਟ ਕੀਤਾ ਹੈ।

PunjabKesari

ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਨੂੰ ਨਾ ਸਹਾਰਦਿਆਂ ਨੈਸ਼ਨਲ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ

ਜ਼ਿਕਰਯੋਗ ਹੈ ਕਿ ਬੀਤੇ ਦਿਨ ਕੱਥੂਨੰਗਲ 'ਚ 10 ਸਾਲ ਦੇ ਬੱਚੇ 'ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਤਸਵੀਰ ਪੁਰਾਣੀ ਸੀ ਅਤੇ ਬੱਚਾ ਉਦੋਂ 4 ਸਾਲ ਦਾ ਸੀ। ਦੱਸਣਯੋਗ ਹੈ ਕਿ ਉਕਤ ਤਸਵੀਰ ਬੱਚੇ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਹੀਂ ਸੀ ਸਗੋਂ ਉਸ ਦੇ ਪਿਤਾ ਦਾ ਅਕਾਊਂਟ 'ਤੇ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਮੰਨਿਆ ਸੀ ਕਿ ਬੱਚੇ 'ਤੇ ਐੱਫ. ਆਈ. ਆਰ. ਨਹੀਂ ਕੀਤੀ ਜਾਵੇਗੀ ਅਤੇ ਉਸ ਨੂੰ ਦੋਸ਼ੀ ਨਹੀਂ ਮੰਨਿਆ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News