ਮਜੀਠੀਆ ਨੇ ਕੈਪਟਨ 'ਤੇ ਲਾਏ ਗੰਭੀਰ ਦੋਸ਼, ਕਿਹਾ ਭਾਜਪਾ ਨਾਲ ਹੈ ਕੈਪਟਨ ਦੀ ਮੈਚ ਫਿਕਸਿੰਗ (ਵੀਡੀਓ)

03/04/2021 8:29:25 PM

ਜਲੰਧਰ- 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ 'ਰਮਨਦੀਪ ਸੋਢੀ' ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਹਰ ਮਸਲੇ 'ਤੇ ਖੁੱਲ ਕੇ ਆਪਣੇ ਵਿਚਾਰ ਰੱਖੇ। ਮਜੀਠੀਆ ਨੇ ਕੈਪਟਨ ਅਮਰਿੰਦਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਭਾਜਪਾ ਨਾਲ ਮੈਚ ਫਿਕਸਿੰਗ ਹੈ। ਅੱਗੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਕੈਪਟਨ ਸਰਕਾਰ ਨੇ ਸਰਕਾਰ ਬਣਾਉਣ ਲਈ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾਹ ਕੇ ਕਈ ਵਾਅਦੇ ਕੀਤੇ ਸਨ, ਜਿਵੇਂ ਕਿ ਘਰ-ਘਰ ਸਰਕਾਰੀ ਨੌਕਰੀ, SC ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਸ਼ਗਨ ਸਕੀਮ 51,000 ਹਜ਼ਾਰ ਕਰਨੀ, ਬੇਰੋਜ਼ਗਾਰ ਭੱਤਾ ਦੇਣਾ ਆਦਿ। ਉਨ੍ਹਾਂ ਕਿਹਾ ਹੁਣ ਵਿਰੋਧੀ ਧਿਰ ਦਾ ਕੰਮ ਹੈ ਲੋਕਾਂ ਨੂੰ ਅਤੇ ਕੈਪਟਨ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣਾ। ਉਨ੍ਹਾਂ ਕੈਪਟਨ 'ਤੇ ਤੰਜ ਕਸਦਿਆਂ ਕਿਹਾ ਇਤਿਹਾਸ 'ਚ ਪਹਿਲਾ ਇਹੋ ਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਇਸ ਤਰ੍ਹਾਂ ਗੁਟਕਾ ਸਾਹਿਬ ਦੀ ਸਹੁੰ ਖਾਦੀ ਹੋਵੇ ਜਾਂ ਘਰ-ਘਰ ਜਾ ਕੇ ਨੌਜਵਾਨਾਂ ਦੇ ਸਰਕਾਰੀ ਨੌਕਰੀਆਂ ਲਈ ਫਾਰਮ ਭਰਵਾਏ ਹੋਣ। ਪੰਜਾਬ ਦੇ ਲੋਕ ਤਾਂ ਭੋਲੇ ਅਤੇ ਦਿੱਤੀ ਜ਼ੁਬਾਨ 'ਤੇ ਖੜ੍ਹਨ ਅਤੇ ਜਾਨ ਵਾਰਨ ਵਾਲੇ ਲੋਕ ਹਨ ਕੈਪਟਨ ਨੇ ਪੰਜਬੀਆਂ ਦੀ ਇਸ ਖੂਬੀ ਨੂੰ ਉਨ੍ਹਾਂ ਦੀ ਕਮਜ਼ੋਰੀ ਸਮਝ ਫਾਇਦਾ ਚੁੱਕਿਆ ਹੈ ਅਤੇ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਹੈ। 

ਪੁਲਸ ਦਾ ਟਾਊਟ ਹੈ ਹਰਮਿੰਦਰ ਗਿੱਲ
ਹਰਮਿੰਦਰ ਗਿੱਲ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਪੁਲਸ ਦਾ ਟਾਊਟ ਹੈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹਰਮਿੰਦਰ ਗਿੱਲ ਸਿੱਖ ਸਿਧਾਂਤਾਂ ਨੂੰ ਮੰਨਣ ਵਾਲਾ ਵਿਅਕਤੀ ਹੁੰਦਾ ਤਾਂ ਉਹ ਕਦੇ ਵੀ ਕਾਂਗਰਸ ਪਾਰਟੀ ਦੀ ਹਮਾਇਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜੋ ਕਿ ਗੁਰੂਦੁਆਰਾ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਦੀ ਜਿੰਮੇਵਾਰ ਹੈ ਇਹ ਵਿਅਕਤੀ ਉਸ ਪਾਰਟੀ ਦੀ ਹਮਾਇਤ ਵੀ ਕਰਦਾ ਹੈ ਅਤੇ ਇਹ ਵੀ ਕਹੀ ਜਾਂਦਾ ਹੈ ਕਿ ਮੈਂ ਸਿੱਖ ਸਿਧਾਂਤਾ 'ਤੇ ਚੱਲਣ ਵਾਲਾ ਵਿਅਕਤੀ ਹਾਂ ਇਸ ਨੂੰ ਕਦੇ ਇਹ ਪੁੱਛ ਲਿਓ ਕਿ 'ਇਹ ਇੰਦਰਾ ਗਾਂਧੀ ਨੂੰ ਸ਼ਹੀਦ ਮੰਨਦਾ ਹੈ ਜਾਂ ਸੰਤ ਭਿੰਡਰਾ ਵਾਲੇ ਨੂੰ' ਪਤਾ ਲੱਗ ਜਾਵੇਗਾ ਕਿ ਇਹ ਕਿਹੋ ਜਿਹੀ ਸੋਚ ਵਾਲਾ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੈਂ ਇਸ ਨੂੰ ਟਾਊਟ ਆਖਦਾ ਹਾਂ।


Bharat Thapa

Content Editor

Related News