ਕੰਮ ਤੋਂ ਕੱਢਣ ''ਤੇ ਨੌਕਰਾਣੀ ਸਾਥੀਆਂ ਨਾਲ ਰਲ਼ ਕੇ ਕਰ ਗਈ ਕਾਂਡ

Tuesday, Oct 08, 2024 - 03:22 PM (IST)

ਲੁਧਿਆਣਾ (ਗੌਤਮ)- ਕੰਮ ਤੋਂ ਕੱਢਣ ’ਤੇ ਗੁੱਸੇ ’ਚ ਆਈ ਘਰੇਲੂ ਨੌਕਰਾਣੀ ਨੇ ਆਪਣੇ ਸਾਥੀਆਂ ਨੂੰ ਲੈ ਕੇ ਇਕ ਪਰਿਵਾਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਘਰ ’ਚ ਮੌਜੂਦ ਔਰਤਾਂ ਅਤੇ ਲੜਕੀਆਂ ਦੇ ਕੱਪੜੇ ਪਾੜ ਦਿੱਤੇ ਅਤੇ ਉਨ੍ਹਾਂ ਨਾਲ ਕੁੱਟਮਾਰ ਕਰ ਕੇ ਅਸ਼ਲੀਲ ਹਰਕਤਾਂ ਨੂੰ ਅੰਜਾਮ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਵਿਚਾਲੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ

ਜਦੋਂ ਆਂਢ-ਗੁਆਂਢ ਦੇ ਲੋਕ ਵਿਚ ਬਚਾਅ ਲਈ ਆਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪਤਾ ਲਗਦੇ ਹੀ ਥਾਣਾ ਹੈਬੋਵਾਲ ਦੀ ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਚੂਹੜਪੁਰ ਸੰਤ ਵਿਹਾਰ ਦੇ ਰਹਿਣ ਵਾਲੇ ਅਮਿਤ ਕਟਾਰੀਆ ਦੇ ਬਿਆਨ ’ਤੇ ਵਿਜੇ ਕੁਮਾਰ, ਅੰਸ਼ੂ, ਅਭਿਸ਼ੇਕ, ਆਕਾਸ਼, ਸੀਮਾ, ਤਮੰਨਾ ਅਤੇ ਉਸ ਦੇ ਬੇਟੇ, ਸ਼ਾਂਤੀ ਦੇ ਦੋਵੇਂ ਬੇਟੇ, ਪਾਸਟਰ, ਪਾਸਟਰ ਦੀ ਪਤਨੀ, ਬੇਟੀਆਂ, ਨੂੰਹ, ਸੈਮ, ਰੀਤੂ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਅਮਿਤ ਕਟਾਰੀਆ ਨੇ ਦੱਸਿਆ ਕਿ ਮੁਲਜ਼ਮ ਸ਼ਾਂਤੀ ਉਨ੍ਹਾਂ ਦੇ ਘਰ ’ਚ ਸਾਫ-ਸਫਾਈ ਦਾ ਕੰਮ ਕਰਦੀ ਸੀ। ਨੌਕਰਾਣੀ ਨੇ ਉਸ ਦੀ ਬੇਟੀ ਦੇ ਗਲੇ ’ਤੇ ਗਲਤ ਨੀਅਤ ਨਾਲ ਚਾਕੂ ਰੱਖ ਦਿੱਤਾ ਸੀ, ਜਿਸ ਨੇ ਬੜੀ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਸ਼ਾਂਤੀ ਨੂੰ ਕੰਮ ਤੋਂ ਕੱਢ ਦਿੱਤਾ ਪਰ ਮੁਲਜ਼ਮ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। 21 ਸਤੰਬਰ ਨੂੰ ਮੁਲਜ਼ਮ ਵਿਜੇ ਕੁਮਾਰ, ਸ਼ਾਂਤੀ ਹੋਰਨਾਂ ਲੋਕਾਂ ਨਾਲ ਉਨ੍ਹਾਂ ਦੇ ਘਰ ’ਚ ਦਾਖਲ ਹੋਏ। ਮੁਲਜ਼ਮ ਹਥਿਆਰਾਂ ਨਾਲ ਲੈਸ ਸਨ। ਮੁਲਜ਼ਮ ਨੇ ਘਰ ’ਚ ਦਾਖਲ ਹੋ ਕੇ ਉਸ ਦੀ, ਉਸ ਦੀ ਪਤਨੀ ਅਤੇ ਦੋਵੇਂ ਬੇਟੀਆਂ ਨਾਲ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ 'ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਸੋਸ਼ਲ ਮੀਡੀਆ 'ਤੇ Viral ਹੋਈ ਵੀਡੀਓ

ਹਮਲਾਵਰਾਂ ਨੇ ਇਸ ਦੌਰਾਨ ਉਸ ਦੀਆਂ ਬੇਟੀਆਂ ਦੇ ਕੱਪੜੇ ਪਾੜ ਦਿੱਤੇ ਅਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਹਮਲਾਵਰਾਂ ਨੇ ਉਸ ਦੀ ਸੋਨੇ ਦੀ ਚੇਨ, ਉਸ ਦੀ ਪਤਨੀ ਦੇ ਗਹਿਣੇ ਵੀ ਚੋਰੀ ਕਰ ਲਏ। ਪੁਲਸ ਨੇ ਜਾਂਚ ਕਰ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News