ਮਹਿੰਦਰਾ ਜੀਪ ਦਾ ਟਾਇਰ ਫਟਿਆ, ਡਰਾਈਵਰ ਜ਼ਖ਼ਮੀ

Wednesday, Dec 06, 2017 - 07:09 AM (IST)

ਮਹਿੰਦਰਾ ਜੀਪ ਦਾ ਟਾਇਰ ਫਟਿਆ, ਡਰਾਈਵਰ ਜ਼ਖ਼ਮੀ

ਬਟਾਲਾ, (ਸੈਂਡੀ)- ਨਜ਼ਦੀਕੀ ਪਿੰਡ ਖਤੀਬਾ ਨੇੜੇ ਬਾਈਪਾਸ ਵਿਖੇ ਇਕ ਦੁੱਧ ਵਾਲੀ ਮਹਿੰਦਰਾ ਜੀਪ ਦਾ ਟਾਇਰ ਫਟਣ ਨਾਲ ਡਰਾਈਵਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਇਕ ਦੁੱਧ ਨਾਲ ਭਰੀ ਮਹਿੰਦਰਾ ਜੀਪ ਗੁਰਦਾਸਪੁਰ ਨੂੰ ਜਾ ਰਹੀ ਸੀ ਕਿ ਪਿੰਡ ਖਤੀਬਾ ਨੇੜੇ ਅਚਾਨਕ ਜੀਪ ਦਾ ਟਾਇਰ ਫਟ ਗਿਆ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। 


Related News