ਮਾਹਿਲਪੁਰ ਦੀ ਪੁਲਸ ਨੇ ਸੁਲਝਾਇਆ ਅੰਨ੍ਹੇ ਕਤਲ ਦਾ ਮਾਮਲਾ, ਭਾਣਜੇ ਨੇ ਹੀ ਮਾਮੇ ਨੂੰ ਦਿੱਤੀ ਸੀ ਰੂਹ ਕੰਬਾਊ ਮੌਤ

Sunday, Jun 30, 2024 - 03:57 PM (IST)

ਮਾਹਿਲਪੁਰ ਦੀ ਪੁਲਸ ਨੇ ਸੁਲਝਾਇਆ ਅੰਨ੍ਹੇ ਕਤਲ ਦਾ ਮਾਮਲਾ, ਭਾਣਜੇ ਨੇ ਹੀ ਮਾਮੇ ਨੂੰ ਦਿੱਤੀ ਸੀ ਰੂਹ ਕੰਬਾਊ ਮੌਤ

ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਹਿਲਪੁਰ ਦੀ ਪੁਲਸ ਨੇ ਗੋਂਦਪੁਰ ’ਚ ਹੋਏ ਅੰਨ੍ਹੇ ਕਤਲ ਤੇ ਚੋਰੀ ਦੀ ਵਾਰਦਾਤ ’ਚ ਸ਼ਾਮਲ 1 ਦੋਸ਼ੀ ਨੂੰ ਕਾਬੂ ਕੀਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਐੱਸ. ਪੀ. ਸਰਬਜੀਤ ਸਿੰਘ ਬਾਹੀਆ ਅਤੇ ਮੇਜਰ ਸਿੰਘ ਦੇ ਹੁਕਮ ਅਨੁਸਾਰ ਸਮਾਜਿਕ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਕਾਰਨ ਡੀ. ਐੱਸ. ਪੀ. ਸਬ ਡਿਵੀਜ਼ਨ ਗੜ੍ਹਸ਼ੰਕਰ ਪਰਮਿੰਦਰ ਸਿੰਘ ਦੀ ਨਿਗਰਾਨੀ ’ਚ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਥਾਣਾ ਅਧਿਕਾਰੀ ਮਾਹਿਲਪੁਰ ਅਤੇ ਐੱਸ. ਆਈ. ਗੁਰਨੇਕ ਸਿੰਘ ਵਧੀਕ ਮੁੱਖ ਥਾਣਾ ਅਧਿਕਾਰੀ ਮਾਹਿਲਪੁਰ ਨੇ 21 ਜੂਨ ਨੂੰ ਮਨਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਗੋਂਦਪੁਰ ਥਾਣਾ ਮਾਹਿਲਪੁਰ ਦਾ ਬਿਆਨ ਕਲਮਬੱਧ ਕਰਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 126 ਮਿਤੀ 21 ਜੂਨ ਥਾਣਾ ਮਾਹਿਲਪੁਰ ਵਿਖੇ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ-ਕਪੂਰਥਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਪਈਆਂ ਭਾਜੜਾਂ, ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

ਜਿਸ ਅਨੁਸਾਰ 20-21 ਜੂਨ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ’ਚ ਦਾਖ਼ਲ ਹੋ ਕੇ ਚੋਰੀ ਕਰਨ ਉਪਰੰਤ ਉਸ ਦੇ ਪਿਤਾ ਰਛਪਾਲ ਸਿੰਘ ਨੂੰ ਗੋਲ਼ੀ ਮਾਰ ਦਿੱਤੀ ਸੀ। 20 ਜੂਨ ਨੂੰ ਮਨਪ੍ਰੀਤ ਸਿੰਘ ਅਤੇ ਉਸ ਦੀ ਮਾਮੀ ਸੁਖਵਿੰਦਰ ਕੌਰ ਆਪਣੇ ਪਰਿਵਾਰ ਸਮੇਤ ਪੀਰ ਨਿਗਾਹੇ ਹਿਮਾਚਲ ਪ੍ਰਦੇਸ਼ ’ਚ ਮੱਥਾ ਟੇਕਣ ਗਏ ਸੀ। ਉਸ ਦਾ ਪਿਤਾ ਰਛਪਾਲ ਸਿੰਘ ਘਰ ’ਚ ਇਕੱਲਾ ਹੀ ਸੀ। ਉਸ ਨੂੰ ਇਸ ਸਬੰਧੀ 21 ਜੂਨ ਨੂੰ ਸਵੇਰੇ ਪਤਾ ਲੱਗਾ ਸੀ।

ਇਸ ਸਬੰਧੀ ਸੂਚਨਾ ਮਿਲਣ ’ਤੇ ਐੱਸ. ਪੀ. ਮੇਜਰ ਸਿੰਘ, ਡੀ. ਐੱਸ. ਪੀ. ਸ਼ਿਵਦਰਸ਼ਨ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਗੁਰਪ੍ਰੀਤ, ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਥਾਣਾ ਅਧਿਕਾਰੀ ਅਤੇ ਏ. ਐੱਸ. ਆਈ. ਗੁਰਨੇਕ ਸਿੰਘ ਥਾਣਾ ਮਾਹਿਲਪੁਰ, ਫਿੰਗਰਪ੍ਰਿੰਟ ਮਾਹਿਰ, ਫੋਟੋਗ੍ਰਾਫਰ, ਡਾਗ ਸਕੁਐਡ ਦੀ ਟੀਮ ਮੌਕੇ ’ਤੇ ਪੁੱਜੀ। ਜਿਸ ’ਤੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਇਸ ਮੁਕੱਦਮੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤੇ ਚੋਰੀ ਦੀ ਵਾਰਦਾਤ ਦੇ ਨਾਲ ਹੋਏ ਕਤਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਦੀਆਂ ਟੀਮਾਂ ਨੇ ਵੱਖ-ਵੱਖ ਸੀ.ਸੀ.ਟੀ.ਵੀ. ਕੈਮਰੇ ਖੰਗਾਲਣੇ ਸ਼ੁਰੂ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ।

PunjabKesari

ਇਹ ਵੀ ਪੜ੍ਹੋ- ਅਹਿਮ ਖ਼ਬਰ: ਹੁਣ ਵ੍ਹਟਸਐੱਪ ’ਤੇ ਵੀ ਦਰਜ ਕਰਵਾ ਸਕੋਗੇ FIR,ਬਦਲੇ ਰਹੇ ਨੇ ਇਹ ਕਾਨੂੰਨ

ਜਾਂਚ ਦੇ ਦੌਰਾਨ 26 ਜੂਨ ਨੂੰ ਮਨਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੋਂਦਪੁਰ ਥਾਣਾ ਮਾਹਿਲਪੁਰ ਨੇ ਆਪਣੇ-ਆਪਣੇ ਬਿਆਨ ਸਬ-ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਥਾਣਾ ਅਧਿਕਾਰੀ ਮਾਹਿਲਪੁਰ ਦੇ ਕੋਲ ਕਲਮਬੱਧ ਕਰਵਾਏ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰਦਾਤ ਨੂੰ ਕਮਲਜੀਤ ਉਰਫ਼ ਕਮਲ ਪੁੱਤਰ ਸਰਵਨ ਰਾਮ ਵਾਸੀ ਬੈਂਸਾ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ

ਕਮਲਜੀਤ ਮ੍ਰਿਤਕ ਦਾ ਭਾਣਜਾ ਹੈ ਅਤੇ ਉਹ 20-21 ਦੀ ਰਾਤ ਨੂੰ ਮਨਪ੍ਰੀਤ ਸਿੰਘ ਨਾਲ ਪੀਰ ਨਿਗਾਹੇ ਵਾਲੀ ਥਾਂ ’ਤੇ ਨਹੀਂ ਗਿਆ ਸੀ। ਜਿਸ ’ਤੇ ਮੁਕੱਦਮੇ ’ਚ ਕਮਲਜੀਤ ਨੂੰ ਦੋਸ਼ੀ ਨਾਮਜ਼ਦ ਕਰਕੇ 26 ਜੂਨ ਨੂੰ ਹੀ ਪਿੰਡ ਖਦੌੜੀ ਸਾਈਡ ਤੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜੋ ਦੋਸ਼ੀ ਨੇ ਵਾਰਦਾਤ ਸਮੇਂ ਵਰਤਿਆ ਸੀ। 27 ਜੂਨ ਨੂੰ ਦੋਸ਼ੀ ਕਲਮਜੀਤ ਨੇ ਮੰਨਿਆ ਕਿ ਉਹ ਆਪਣੇ ਪਿੰਡ ਬੈਂਸਾ ਤੋਂ ਨਾਨਕੇ ਪਿੰਡ ਗੋਂਦਪੁਰ ਆਇਆ ਸੀ। ਇਸ ਦੌਰਾਨ ਕਮਲਜੀਤ ਨੇ ਨੇ ਆਪਣੇ ਪਿੰਡ ਦੀ ਨਹਿਰ ਦੇ ਲਹਿੰਦੇ ਪਾਸਿਓਂ ਇਕ ਕਾਲੇ ਰੰਗ ਦੀ ਛੋਟੀ ਕਿੱਟ, ਜਿਸ ’ਚ 7,90,000 ਭਾਰਤੀ ਕਰੰਸੀ ਅਤੇ ਇਕ ਫੋਟੋ ਸਟੇਟ ਆਧਾਰ ਕਾਰਡ, ਜੋ ਕਿ ਸੁਖਵਿੰਦਰ ਕੌਰ ਪਤਨੀ ਬਾਲਕ੍ਰਿਸ਼ਨ ਵਾਸੀ ਗੋਂਦਪੁਰ ਦੇ ਨਾਂ ’ਤੇ ਜਾਰੀਸ਼ੁਦਾ ਸੀ, ਬਰਾਮਦ ਕਰਵਾਇਆ ਹੈ। ਦੋਸ਼ੀ ਕਮਲਜੀਤ ਕਾਲੇ ਰੰਗ ਦੀ ਛੋਟੀ ਕਿੱਟ ਹੀ ਆਪਣੇ ਨਾਨਕੇ ਘਰੋਂ ਚੋਰੀ ਕਰ ਕੇ ਲੈ ਗਿਆ ਸੀ ਅਤੇ ਉਸ ਨੇ ਇਕੱਲੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਕਰਦੇ ਸਮੇਂ ਉਸ ਦੇ ਮਾਮਾ ਨੇ ਉਸ ਨੂੰ ਪਛਾਣ ਲਿਆ ਸੀ, ਜਿਸ ਕਾਰਨ ਉਸ ਨੇ ਆਪਣੇ ਮਾਮਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੋਰਾਇਆ 'ਚ ਗੁੰਡਾਗਰਦੀ, ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲ਼ੀਆਂ, ਗੱਡੀ ਦੀ ਵੀ ਕੀਤੀ ਭੰਨਤੋੜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News