ਪੰਜਾਬ 'ਚ ਸ਼ਰਧਾ ਨਾਲ ਮਨਾਈ ਜਾ ਰਹੀ ਮਹਾਸ਼ਿਵਰਾਤਰੀ, ਭੋਲੇ ਨਾਥ ਦੇ ਰੰਗ 'ਚ ਰੰਗੇ ਸ਼ਰਧਾਲੂ
Wednesday, Feb 26, 2025 - 12:38 PM (IST)

ਭਵਾਨੀਗੜ੍ਹ/ਲੁਧਿਆਣਾ (ਕਾਂਸਲ/ਵਿਜੇ)- ਅੱਜ ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਤੜਕਸਾਰ ਤੋਂ ਹੀ ਵੱਖ-ਵੱਖ ਸ਼ਿਵ ਮੰਦਿਰਾਂ ਵਿਖੇ ਸ਼ਿਵਲਿੰਗ ਉੱਪਰ ਜਲ ਅਰਪਨ ਕਰਨ ਲਈ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇੱਥੇ ਭਗਤਾਂ ਵੱਲੋਂ ‘ਓਮ ਨਮੋਂ ਸ਼ਿਵਾਏ’ ਦਾ ਜਾਪ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਕੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਸੀ। ਇਸ ਮੌਕੇ ਸਾਰੇ ਹੀ ਮੰਦਰਾਂ ’ਚ ਭਗਤਾਂ ਵੱਲੋਂ ਆਸਮਾਨ ਗੂੰਜਦੇ ਬੰਮ-ਬੰਮ ਭੋਲੇ ਦੇ ਜੈਕਾਰੇ ਲਗਾਏ ਜਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ
ਇਸ ਮੌਕੇ ਕਈ ਥਾਵਾਂ 'ਤੇ ਸਵੇਰ ਵੇਲੇ ਪਾਲਕੀ ਕੱਢੀ ਗਈ ਤਾਂ ਕਿਤੇ ਸੁੰਦਰ ਝਾਕੀਆਂ ਸਜਾਈਆਂ ਗਈਆਂ। ਸ਼ਰਧਾਲੂਆਂ ਵਿਚਾਲੇ ਤਿਉਹਾਰ ਦਾ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਸਾਰਾ ਇਲਾਕੇ ਭੋਲੇ ਨਾਥ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਭਵਾਨੀਗੜ੍ਹ ਦੇ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਮੋਹਨ ਲਾਲ ਤੇ ਸ਼੍ਰੀ ਦੁਰਗਾ ਮਾਤਾ ਸੰਕੀਰਤਨ ਮੰਡਲ ਦੀਆਂ ਮਹਿਲਾਵਾਂ ਵੱਲੋਂ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ। ਸਥਾਨਕ ਸ਼ਹਿਰ ਦੇ ਸਾਰੇ ਵੱਖ-ਵੱਖ ਮੰਦਰਾਂ ’ਚ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮੁਨੀਸ਼ ਸਿੰਗਲਾ, ਪਵਨ ਕੁਮਾਰ ਸ਼ਰਮਾ, ਰੂਪ ਚੰਦ ਗੋਇਲ, ਹਰਿੰਦਰ ਕੁਮਾਰ ਨੀਟਾ, ਧੰਨੀ ਰਾਮ ਕਾਂਸਲ, ਰਮੇਸ਼ ਕੁਮਾਰ, ਪ੍ਰਭਾਤ ਕਾਂਸਲ, ਰਵੀ ਧਵਨ ਸਮੇਤ ਵੱਡੀ ਗਿਣਤੀ ’ਚ ਵੱਖ-ਵੱਖ ਮੰਦਰ ਕਮੇਟੀਆਂ ਦੇ ਅਹੁਦੇਦਾਰ ’ਤੇ ਮੈਂਬਰ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8