ਈਰਾਨ ਦੀ ਮਾਹਾਨ ਏਅਰਲਾਈਨ ਨੇ ਫੈਲਾਇਆ ਸਭ ਤੋਂ ਵੱਧ ਕੋਰੋਨਾ ਵਾਇਰਸ (ਵੀਡੀਓ)

05/16/2020 11:59:38 AM

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਦੇਸ਼ਾਂ ਨੇ ਆਪਣੀਆਂ ਸੜਕੀ ਸਰਹੱਦਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਵੀ ਬੰਦ ਕੀਤੀਆਂ ਹੋਈਆਂ ਹਨ। ਉਡਾਣਾਂ ਰਾਹੀਂ ਹੀ ਕੋਰੋਨਾ ਵਾਇਰਸ ਚੀਨ ਤੋਂ ਬਾਕੀ ਸਾਰੀ ਦੁਨੀਆਂ ਵਿਚ ਫੈਲਿਆ ਹੈ। ਪਤਾ ਲੱਗਣ ਤੋਂ ਬਾਅਦ ਹੀ ਸਾਰੇ ਦੇਸ਼ਾਂ ਨੇ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ। ਖਾਸ ਕਰ ਸਭ ਨੇ ਪਹਿਲਾਂ ਚੀਨ ਨੂੰ ਜਾਣ ਵਾਲੀਆਂ ਅਤੇ ਆਉਂਦੀਆਂ ਸਾਰੀਆਂ ਉਡਾਣਾਂ ਹੀ ਰੱਦ ਕੀਤੀਆਂ ਸਨ ਪਰ ਅਜਿਹੇ ਮਾਹੌਲ ਦੇ ਬਾਵਜੂਦ ਵੀ ਉਡਾਣਾਂ ਨੂੰ ਬੰਦ ਨਾ ਕਰਨ 'ਚ ਈਰਾਨ ਦੀ ਮਾਹਾਨ ਏਅਰਲਾਈਨ ਕਾਫ਼ੀ ਚਰਚਾ ਵਿਚ ਹੈ। ਮੰਨਿਆ ਜਾ ਰਿਹੈ ਕਿ ਇਸ ਏਅਰਲਾਈਨ ਨੇ ਕੋਰੋਨਾ ਵਾਇਰਸ ਨੂੰ ਫੈਲਾਉਣ ਵਿਚ ਵੱਡਾ ਹਿੱਸਾ ਪਾਇਆ ਹੈ। ਬੀ.ਬੀ.ਸੀ. ਨੇ ਆਪਣੇ ਵਿਸ਼ਲੇਸ਼ਣ ਵਿਚ ਵੇਖਿਆ ਹੈ ਕਿ ਇਸ ਏਅਰਲਾਈਨ ਨੇ 13 ਜਨਵਰੀ ਤੋਂ 20 ਅਪ੍ਰੈਲ ਦੀ ਪਾਬੰਦੀ ਦੌਰਾਨ ਵੀ ਈਰਾਨ ਤੋਂ ਚੀਨ ਦੇ ਚਾਰ ਵੱਡੇ ਸ਼ਹਿਰਾਂ ਲਈ 157 ਉਡਾਣਾਂ ਭਰੀਆਂ ਹਨ।

ਪੜ੍ਹੋ ਇਹ ਵੀ ਖਬਰ - ਕੀ ਅਸੀਂ ਲੋਕ ਮੂਰਖ ਹਾਂ ਜਾਂ ਗੱਲ-ਗੱਲ ਤੇ ਸਾਨੂੰ ਮੂਰਖ ਬਣਾਇਆ ਜਾਂਦਾ ਹੈ?

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਪ੍ਰਭਾਵਿਤ ਕਰ ਰਿਹਾ ਹੈ Zomato ਕਰਮਚਾਰੀਆਂ ਦੀ ਵੀ ਜ਼ਿੰਦਗੀ (ਵੀਡੀਓ)

ਮਾਹਾਨ ਏਅਰ ਦੇ ਇਕ ਸੂਤਰ ਮੁਤਾਬਕ ਉਨ੍ਹਾਂ ਦੇ 50 ਤੋਂ ਵੱਧ ਕਰਮਚਾਰੀਆਂ ਨੂੰ ਘਰੋਂ ਨਾ ਵਾਇਰਸ ਦੇ ਲੱਛਣ ਸਨ। ਇਹ ਇਸ ਲਈ ਵੀ ਹੋਇਆ, ਕਿਉਂਕਿ ਉਨ੍ਹਾਂ ਨੂੰ ਸੇਫ਼ਟੀ ਕਿੱਟਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਸਨ ਅਤੇ ਨਾ ਹੀ ਚੀਨ ਤੋਂ ਪਰਤਣ ਦੇ ਬਾਅਦ ਇਕਾਂਤ ਵਾਸ ਲਈ ਸਮਾਂ ਦਿੱਤਾ ਗਿਆ ਸੀ। ਸਟਾਫ ਨੂੰ ਇਹ ਗੱਲ ਲੀਕ ਕਰਨ 'ਤੇ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ। ਫਲਾਈਟ ਡੇਟਾ ਅਤੇ ਸਥਾਨਿਕ ਸਰੋਤਾਂ ਦੇ ਮਿਲਾਨ ਦੁਆਰਾ ਬੀ.ਬੀ.ਸੀ. ਪੁਸ਼ਟੀ ਕਰ ਸਕਿਆ ਹੈ ਕਿ ਲੇਬਨਾਨ ਤੇ ਇਰਾਕ ਦੋਵਾਂ ਦੇ ਪਹਿਲੇ ਕੋਰੋਨਾ ਮਰੀਜ਼ਾਂ ਨੇ ਮਾਹਾਨ ਏਅਰ ਵਿਚ ਸਫ਼ਰ ਕੀਤਾ ਸੀ। ਇਰਾਕ ਨੇ 21 ਫਰਵਰੀ ਤੋਂ ਇਰਾਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲੱਗਾ ਦਿੱਤੀ ਸੀ। ਜਦਕਿ ਇਸ ਦੇ ਬਾਵਜੂਦ ਵੀ ਮਾਹਾਨ ਏਅਰਲਾਈਨ 26 ਫਰਵਰੀ ਨੂੰ ਬਗਦਾਦ ਹਵਾਈ ਅੱਡੇ ਉੱਤਰੀ ਸੀ।

ਪੜ੍ਹੋ ਇਹ ਵੀ ਖਬਰ - ਮਾਪੇ ਇੰਝ ਕਰਨ ਬੱਚੇ ਲਈ ਸਹੀ ਸਕੂਲ ਬੈਗ, ਰੋਟੀ ਦੇ ਡੱਬੇ ਤੇ ਪਾਣੀ ਦੇ ਬੋਤਲ ਦੀ ਚੋਣ

ਪੜ੍ਹੋ ਇਹ ਵੀ ਖਬਰ - ‘ਲੋਨ ਦੇਣਾ ਨਹੀਂ ਸਗੋਂ ਆਮਦਨੀ ਵਧਾਉਣਾ ਹੈ, ਕਿਸਾਨੀ ਬਚਾਉਣ ਦਾ ਸਹੀ ਹੱਲ’

ਫਲਾਈਟ ਟਰੈਕਿੰਗ ਡਾਟੇ ਮੁਤਾਬਕ ਮਹਾਨ ਏਅਰ ਨੂੰ ਪਾਬੰਦੀ ਮਗਰੋਂ ਵੀ ਪੰਦਰਾਂ ਉਡਾਣਾਂ ਦੀ ਆਗਿਆ ਦਿੱਤੀ ਗਈ ਸੀ। ਇਰਾਕ ਸਰਕਾਰ ਮੁਤਾਬਕ ਇਹ ਸਾਰੀਆਂ ਉਡਾਣਾਂ ਇਰਾਕੀਆਂ ਨੂੰ ਵਾਪਸ ਲਿਆਉਣ ਲਈ ਸਨ। ਮਾਹਾਨ ਏਅਰ ਪਾਬੰਦੀ ਵਾਲੇ ਹੋਰਾਂ ਦੇਸ਼ਾਂ ਵਿਚ ਵੀ ਉਡਾਣਾਂ ਭਰਦੀ ਰਹੀ। ਪਾਬੰਦੀ ਦੇ ਬਾਵਜੂਦ ਵੀ ਇਸ ਨੇ ਸੀਰੀਆ ’ਚ 8, ਦੁਬਈ ’ਚ 37, ਤੁਰਕੀ 19 ਅਤੇ ਕਈ ਹੋਰ ਦੇਸ਼ਾਂ ਵਿਚ ਅਠਾਰਾਂ ਹੋਰ ਉਡਾਣਾਂ ਭਰੀਆਂ। ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਸਭ ਦੇਸ਼ਾਂ ਨੇ ਪਾਬੰਦੀ ਦੇ ਬਾਵਜੂਦ ਵੀ ਮਹਾਨ ਏਅਰਲਾਈਨ ਨੂੰ ਉੱਤਰਨ ਦੀ ਆਗਿਆ ਕਿਵੇਂ ਦਿੱਤੀ ਹੋਵੇਗੀ। ਭਾਵੇਂ ਕਿ ਇਰਾਨ ਦੀਆਂ ਹੋਰ ਏਅਰਲਾਈਨਜ਼ ਨੇ ਵੀ ਉਡਾਣਾਂ ਭਰੀਆਂ ਪਰ ਮਾਹਾਨ ਨੇ ਹੀ ਵੱਡੇ ਪੱਧਰ 'ਤੇ ਕੰਮ ਕੀਤਾ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਫਾਇਦੇਮੰਦ ‘ਟਮਾਟਰ’, ਚਿਹਰੇ ਨੂੰ ਵੀ ਬਣਾਵੇ ਗਲੋਇੰਗ


rajwinder kaur

Content Editor

Related News