ਸੇਖਵਾਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮਾਘੀ ਮੇਲਾ

Sunday, Jan 14, 2024 - 06:02 PM (IST)

ਸੇਖਵਾਂ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮਾਘੀ ਮੇਲਾ

ਜ਼ੀਰਾ (ਗੁਰਮੇਲ ਸੇਖਵਾਂ)- ਜ਼ੀਰਾ ਦੇ ਪਿੰਡ ਸੇਖਵਾਂ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਥਰਾਜ ਸਿੰਘ ਜੀ ਦੇ ਅਸਥਾਨਾ ’ਤੇ ਮਾਘੀ ਮੇਲੇ ਨੂੰ ਸਮਰਪਿਤ 56 ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਆਯੋਜਿਤ ਮਾਘੀ ਮੇਲੇ ਵਿਚ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾ ਪਹੁੰਚੀਆਂ। ਕੀਰਤਨ ਦਰਬਾਰ ਭਾਈ ਗੁਰਸ਼ਰਨ ਸਿੰਘ ਜੀ ਅਤੇ ਜਤਿੰਦਰ ਸਿੰਘ ਜੀ ਦੇ ਜੱਥੇ ਨੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਮਾਘੀ ਦੇ ਪਵਿੱਤਰ ਦਿਹਾੜੇ ’ਤੇ ਵਿਸਥਾਰਤ ਚਾਨਣਾ ਪਾਇਆ। ਨਿਰਮਲੇ ਸੰਪਰਦਾਏ ਦੇ ਮੁਖੀ ਅਤੇ ਪਿੰਡ ਸੇਖਵਾ ਦੇ ਮਹੰਤ ਰੇਸ਼ਮ ਸਿੰਘ ਵੱਲੋਂ ਗੁਰੂ ਘਰ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਉਪਰੰਤ ਗੁਰੂ ਘਰ ਲਈ ਸੇਵਾਵਾਂ ਨਿਭਾ ਰਹੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ। ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ’ਤੇ ਜਲੇਬੀਆਂ, ਪਕੌੜੇ, ਬਰੈਡ, ਖੀਰ, ਗਜਰਲਾ ਆਦਿ ਦੇ ਲੰਗਰ ਲਗਾਏ ਗਏ। 

PunjabKesari

ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸੰਗਤਾਂ ਨੂੰ ਸਵੇਰੇ ਤੋਂ ਸ਼ਾਮ ਤੱਕ ਛਕਾਇਆ ਗਿਆ। ਮੇਲੇ ਵਿਚ ਸਜੇ ਬਜਾਰਾਂ ਚੰਡੋਲ, ਭੰਗੂੜੇ ਆਦਿ ਖਿੱਚ ਦਾ ਕੇਂਦਰ ਬਣੇ ਰਹੇ। ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਭਾਈ ਬਲਵਿੰਦਰ ਸਿੰਘ, ਭਾਈ ਲਖਵੀਰ ਸਿੰਘ, ਗੁਰਚਰਨ ਸਿੰਘ ਕਾਲਾ, ਰੂਪ ਲਾਲ, ਰਾਮ ਕੁਮਾਰ ਆੜਤੀ ਤਲਵੰਡੀ ਭਾਈ, ਨੇਕ ਸਿੰਘ ਸੇਖੋਂ, ਇਕਬਾਲ ਸਿੰਘ ਨੰਬਰਦਾਰ, ਸਰਪੰਚ ਗੁਰਪ੍ਰੇਮ ਸਿੰਘ ਬੱਬੂ, ਦਰਸ਼ਨ ਸਿੰਘ ਬਿਜਲੀ ਵਾਲੇ, ਚਮਕੌਰ ਸਿੰਘ ਸੇਖੋਂ, ਗੁਰਸਿਮਰਨ ਸਿੰਘ ਸੇਖੋਂ, ਗਗਨਦੀਪ ਸਿੰਘ ਸੇਖੋਂ, ਸੁਰਜੀਤ ਸਿੰਘ ਸੇਖੋਂ, ਮੁਖਤਿਆਰ ਸਿੰਘ ਸੇਖੋਂ, ਬੋਹੜ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ, ਹਰਨੇਕ ਸਿੰਘ ਸਾਬਕਾ ਸਰਪੰਚ, ਬਾਬਾ ਠਾਕਰ ਸਿੰਘ, ਲਾਲ ਸਿੰਘ ਦੁਬਈ ਵਾਲੇ, ਮਨਜੀਤ ਸਿੰਘ ਕੁਆਲਿਟੀ ਵਾਲੇ, ਜੀਤ ਸਿੰਘ ਸੇਖੋਂ, ਨਛੱਤਰ ਸਿੰਘ ਸੇਖੋਂ, ਮਿਸਤਰੀ ਰਾਜੂ ਸਿੰਘ, ਜਸਕਰਨ ਸਿੰਘ ਮੈਂਬਰ, ਸ਼ਿੰਦਰਪਾਲ ਸਿੰਘ, ਅੰਗਰੇਜ ਸਿੰਘ, ਹਰਨੇਕ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸਮੁੱਚੇ ਨਗਰ ਸੇਖਵਾਂ ਦੀਆਂ ਮਾਤਾ ਭੈਣਾ ਬਜੁਰਗ, ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। 

PunjabKesari


author

DIsha

Content Editor

Related News