ਤਲਾਬ ’ਚ ਡੁੱਬਣ ਨਾਲ ਮਗਨਰੇਗਾ ਮਜ਼ਦੂਰ ਦੀ ਹੋਈ ਮੌਤ
Friday, Jun 10, 2022 - 08:37 PM (IST)
ਬੋਹਾ (ਬਾਂਸਲ) : ਨੇੜਲੇ ਪਿੰਡ ਸੇਰਖਾਂ ਵਿਖੇ ਤਲਾਬ ’ਚ ਡੁੱਬਣ ਨਾਲ ਇਕ ਮਗਨਰੇਗਾ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਗਨਰੇਗਾ ’ਚ ਕੰਮ ਕਰਦਾ ਮਜ਼ਦੂਰ ਗੁਰਚਰਨ ਸਿੰਘ ਪੁੱਤਰ ਮਾਥੂ ਸਿੰਘ ਆਪਣੇ ਹੋਰ ਮਜ਼ਦੂਰ ਸਾਥੀਆਂ ਲਈ ਨੇੜਲੇ ਬਾਗ ’ਚ ਬਣੇ ਤਲਾਬ ’ਚੋਂ ਪਾਣੀ ਲੈਣ ਗਿਆ ਤਾਂ ਪੈਰ ਤਿਲਕ ਜਾਣ ਕਾਰਨ ਉਹ ਤਲਾਬ ’ਚ ਹੀ ਡਿੱਗ ਗਿਆ।
ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਗ਼ੈਰ-ਅਧਿਆਪਨ ਜ਼ਿੰਮੇਵਾਰੀਆਂ ਤੋਂ ਜਲਦ ਹੀ ਕੀਤਾ ਜਾਵੇਗਾ ਮੁਕਤ : ਮੀਤ ਹੇਅਰ
ਉਸ ਦੇ ਮੁੜਨ ’ਚ ਦੇਰੀ ਹੋਣ ’ਤੇ ਜਦੋਂ ਉਸ ਦੀ ਭਾਲ ਵਿਚ ਉਸ ਦੇ ਸਾਥੀ ਤਲਾਬ ਕੋਲ ਗਏ ਤਾਂ ਉਨ੍ਹਾਂ ਤਲਾਬ ’ਚ ਉਸਦੀਆ ਚੱਪਲਾਂ ਤੈਰਦੀਆਂ ਵੇਖੀਆਂ। ਪਤਾ ਲੱਗਣ ’ਤੇ ਉਸ ਨੂੰ ਤਲਾਬ ’ਚੋਂ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਸਰਪੰਚ ਗੁਰਬਾਜ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਮਜ਼ਦੂਰ ਦੇ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ। ਬੋਹਾ ਪੁਲਸ ਨੇ ਇਸ ਸਬੰਧ ਆਈ. ਪੀ. ਸੀ. ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ