ਮਾਛੀਵਾੜਾ ਪੁਲਸ ਵਲੋਂ 29 ਕਿਲੋ ਭੁੱਕੀ ਸਣੇ ਇਕ ਕਾਬੂ

Saturday, Dec 01, 2018 - 04:27 PM (IST)

ਮਾਛੀਵਾੜਾ ਪੁਲਸ ਵਲੋਂ 29 ਕਿਲੋ ਭੁੱਕੀ ਸਣੇ ਇਕ ਕਾਬੂ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ 29 ਕਿੱਲੋ ਭੁੱਕੀ ਸਮੇਤ ਹਰਮੇਸ਼ ਕੁਮਾਰ ਵਾਸੀ ਹੇਡੋਂ ਬੇਟ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਸੁਖਨਾਜ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਵਲੋਂ ਟੀ-ਪੁਆਇੰਟ ਮਾਛੀਵਾੜਾ ਸਾਹਿਬ ਰੋਪੜ ਰੋਡ ਮਹੱਦੀਪੁਰ ਨੇੜ੍ਹੇ ਸੰਯੁਕਤ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਮੋਨਾ ਵਿਅਕਤੀ ਸਕੂਟਰੀ 'ਤੇ ਸਵਾਰ ਹੋ ਆਇਆ, ਜਿਸ ਨੂੰ ਜਾਂਚ ਲਈ ਰੋਕਿਆ ਗਿਆ। ਉਸ ਨੇ ਆਪਣੀ ਸਕੂਟਰੀ ਪਿੱਛੇ ਇੱਕ ਥੈਲਾ ਰੱਖਿਆ ਹੋਇਆ ਸੀ। ਸਕੂਟਰੀ ਸਵਾਰ ਦੀ ਪਛਾਣ ਹਰਮੇਸ਼ ਵਜੋਂ ਹੋਈ ਅਤੇ ਜਦੋਂ ਉਸ ਦੇ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 29 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਉਸ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 


author

Babita

Content Editor

Related News