ਅੱਲੜ੍ਹ ਉਮਰ ਦਾ ਮੁੰਡਾ ਮਾਮੇ ਦੀ ਨਾਬਾਲਗ ਧੀ ਨੂੰ ਲੈ ਕੇ ਫ਼ਰਾਰ, ਘਰਦਿਆਂ ਨੇ ਸੁਰਾਗ ਦੇਣ ਵਾਲੇ ਲਈ ਕੀਤਾ ਇਹ ਐਲਾਨ

Tuesday, Jul 06, 2021 - 03:08 PM (IST)

ਅੱਲੜ੍ਹ ਉਮਰ ਦਾ ਮੁੰਡਾ ਮਾਮੇ ਦੀ ਨਾਬਾਲਗ ਧੀ ਨੂੰ ਲੈ ਕੇ ਫ਼ਰਾਰ, ਘਰਦਿਆਂ ਨੇ ਸੁਰਾਗ ਦੇਣ ਵਾਲੇ ਲਈ ਕੀਤਾ ਇਹ ਐਲਾਨ

ਮਾਛੀਵਾੜਾ ਸਾਹਿਬ (ਟੱਕਰ) : ਅੱਜ-ਕੱਲ੍ਹ ਦੇ ਸਮੇਂ ’ਚ ਅੱਲੜ੍ਹ ਉਮਰ ਦੇ ਮੁੰਡੇ ਤੇ ਕੁੜੀਆਂ ’ਚ ਇਸ਼ਕ ਦਾ ਭੂਤ ਅਜਿਹਾ ਦੇਖਣ ਨੂੰ ਮਿਲਾ ਰਿਹਾ ਹੈ ਕਿ ਕਈ ਵਾਰ ਉਹ ਰਿਸ਼ਤਿਆਂ ਦੀ ਕਦਰ ਵੀ ਭੁੱਲ ਜਾਂਦੇ ਹਨ। ਤਾਜ਼ਾ ਮਾਮਲੇ ’ਚ ਇੱਕ ਨਾਬਾਲਗ ਮੁੰਡਾ ਆਪਣੇ ਹੀ ਰਿਸ਼ਤੇ ’ਚ ਲੱਗਦੇ ਮਾਮੇ ਦੀ ਧੀ ਨੂੰ ਵਿਆਹ ਦਾ ਝਾਂਸਾ ਦਿਖਾ ਕੇ ਭਜਾ ਲੈ ਗਿਆ, ਜਿਸ ’ਤੇ ਮਾਛੀਵਾੜਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਸਿਆਸਤ 'ਚ ਅੱਜ ਅਹਿਮ ਦਿਨ, 'ਕੈਪਟਨ-ਸੋਨੀਆ' ਦੀ ਮੁਲਾਕਾਤ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ 12ਵੀਂ ਜਮਾਤ ’ਚ ਪੜ੍ਹਦੀ ਨਾਬਾਲਗ ਧੀ 2 ਜੁਲਾਈ ਨੂੰ ਘਰੋਂ ਲਾਪਤਾ ਹੋ ਗਈ। ਪਰਿਵਾਰ ਵੱਲੋਂ ਉਸਦੀ ਕਾਫ਼ੀ ਤਲਾਸ਼ ਕੀਤੀ ਗਈ ਪਰ ਕੋਈ ਜਾਣਕਾਰੀ ਨਾ ਮਿਲ ਸਕੀ। ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦਾ ਰਿਸ਼ਤੇ ’ਚ ਲੱਗਦਾ ਭਾਣਜਾ ਹੀ ਨਾਬਾਲਗ ਧੀ ਨੂੰ ਵਿਆਹ ਦਾ ਝਾਂਸਾ ਦੇ ਵਰਗਲਾ ਕੇ ਲੈ ਗਿਆ।

ਇਹ ਵੀ ਪੜ੍ਹੋ : ਦੋਰਾਹਾ ਦੇ ਪਿੰਡ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਬੰਦ ਪਈ ਰਸੋਈ 'ਚੋਂ ਮਿਲੀ ਬਦਬੂ ਮਾਰਦੀ ਲਾਸ਼

ਮਾਛੀਵਾੜਾ ਪੁਲਸ ਵੱਲੋਂ ਇਸ ਸਬੰਧੀ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰ ਦੋਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੰਡਾ ਆਪਣੇ ਘਰੋਂ ਲੱਖਾਂ ਰੁਪਏ ਨਕਦੀ ਤੇ ਕੁੱਝ ਸੋਨੇ ਦੇ ਗਹਿਣੇ ਵੀ ਲੈ ਗਿਆ ਹੈ, ਜਿਸ ਸਬੰਧੀ ਪਰਿਵਾਰ ਵੱਲੋਂ ਸੋਸ਼ਲ ਮੀਡੀਆ ’ਤੇ ਉਸ ਦੀ ਤਸਵੀਰ ਵਾਇਰਲ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸਦਾ ਸੁਰਾਗ ਦੇਣ ਵਾਲੇ ਨੂੰ 20,000 ਰੁਪਏ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News