ਚੰਡੀਗੜ੍ਹ ਦੀ ਸੰਸਥਾ ਨੇ ਬਦਲੀ ਪਿੰਡ ਦੀ ਨੁਹਾਰ (ਵੀਡੀਓ)
Monday, Dec 24, 2018 - 05:30 PM (IST)
ਲੁਧਿਆਣਾ (ਨਰਿੰਦਰ) - 30 ਦਸੰਬਰ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਲੁਧਿਆਣਾ 'ਚ ਪਿੰਡ ਅਲੂਣਾ ਤੋਲਾ ਇਕ ਅਜਿਹਾ ਪਿੰਡ ਹੈ, ਜਿੱਥੇ ਚੋਣਾਂ ਦਾ ਮੁੱਦਾ ਗਲੀਆਂ-ਨਾਲੀਆਂ ਦੇ ਵਿਕਾਸ ਦਾ ਨਹੀਂ ਸਗੋਂ ਫੁਟਬਾਲ ਦੇ ਗਰਾਊਂਡ ਦਾ ਹੈ। ਇਸ ਪਿੰਡ ਨੂੰ ਖੁਬਸੂਰਤ ਬਣਾਉਣ ਦਾ ਬੀੜਾ ਚੰਡੀਗੜ੍ਹ ਦੀ ਇਕ ਸੰਸਥਾ 'ਰਾਊੁਂਡ ਗਲਾਸ ਫਾਊਂਡੇਸ਼ਨ' ਨੇ ਚੁੱਕਿਆ ਹੈ, ਜਿਸ ਨੇ ਕਈ ਤਰ੍ਹਾਂ ਦੇ ਵਿਕਾਸ ਕਾਰਜ ਕਰਵਾ ਕੇ ਪਿੰਡ ਦੀ ਨੁਹਾਰ ਨੂੰ ਬਦਲ ਦਿੱਤਾ ਹੈ, ਜਿਸ ਦੀ ਅਗਵਾਈ ਕੋਚ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਪਿੰਡ 'ਚ ਫੁਟਬਾਲ ਗਰਾਊਂਡ ਦਾ ਨਿਰਮਾਣ ਕਰਵਾਉਣ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਇਸ ਪਿੰਡ 'ਚ 7 ਵਾਰਡ ਹਨ, ਜਿਨ੍ਹਾਂ 'ਚੋਂ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ ਅਤੇ 3 ਪੰਚਾਂ ਦੀ ਚੋਣ ਹੋਣੀ ਅਜੇ ਬਾਕੀ ਹੈ। ਇਸ ਪਿੰਡ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਏ ਚਿਤਰਕਾਰਾਂ ਵਲੋਂ ਸੁੰਦਰ ਚਿੱਤਰਕਾਰੀ ਕਰਕੇ ਪਿੰਡ ਦੀ ਦਿੱਖ ਬਦਲੀ ਜਾ ਰਹੀ ਹੈ, ਜਿਸ ਕਾਰਨ ਇਹ ਪਿੰਡ ਆਪਣੇ ਆਪ 'ਚ ਹੀ ਇਕ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।