ਲੁਧਿਆਣਾ ਵਿਜੀਲੈਂਸ ਬਿਊਰੋ ਦੇ SSP ਜਗਤਪ੍ਰੀਤ ਸਿੰਘ ਸਸਪੈਂਡ
Saturday, Jun 07, 2025 - 04:10 AM (IST)
 
            
            ਲੁਧਿਆਣਾ/ਜਲੰਧਰ/ਚੰਡੀਗੜ੍ਹ (ਡੇਵਿਨ/ਧਵਨ/ਅੰਕੁਰ) - ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਲੁਧਿਆਣਾ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਜਗਤਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ’ਤੇ ਆਪਣੀ ਡਿਊਟੀ ’ਚ ਗੰਭੀਰ ਲਾਪ੍ਰਵਾਹੀ ਵਰਤਣ ਅਤੇ ਸੇਵਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹਨ।
ਇਹ ਕਾਰਵਾਈ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ ਅਤੇ ਅਪੀਲ) ਨਿਯਮ, 1970 ਅਧੀਨ ਕੀਤੀ ਗਈ ਹੈ। ਰਾਜਪਾਲ ਦੇ ਹੁਕਮ ਅਨੁਸਾਰ ਕੀਤੇ ਗਏ ਸਸਪੈਂਸ਼ਨ ਦੌਰਾਨ ਜਗਤਪ੍ਰੀਤ ਸਿੰਘ ਦਾ ਮੁੱਖ ਦਫਤਰ ਡੀ. ਜੀ. ਪੀ. ਦੇ ਚੰਡੀਗੜ੍ਹ ਦਫ਼ਤਰ ’ਚ ਹੋਵੇਗਾ ਅਤੇ ਉਹ ਬਿਨਾਂ ਇਜ਼ਾਜਤ ਉਥੋਂ ਹਿੱਲ ਨਹੀਂ ਸਕਣਗੇ।
ਇਸ ਦੌਰਾਨ ਉਨ੍ਹਾਂ ਨੂੰ ਨਿਯਮ ਅਨੁਸਾਰ ਨਿਰਬਾਹ ਭੱਤਾ ਦਿੱਤਾ ਜਾਵੇਗਾ। ਇਹ ਹੁਕਮ 6 ਜੂਨ ਨੂੰ ਜਾਰੀ ਕੀਤਾ ਗਿਆ, ਜਿਸ ’ਤੇ ਗ੍ਰਹਿ ਮੰਤਰਾਲੇ ਦੇ ਵਧਈਕ ਮੁੱਖ ਸਕੱਤਰ ਆਲੋਕ ਸ਼ੇਖਰ ਦੇ ਦਸਤਖਤ ਹਨ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            