ਇਨ੍ਹਾਂ 2 ਸ਼ੇਰਨੀਆਂ ਦੀ ਦਹਾੜ ਨਾਲ ਹੁਣ ਗੂੰਜੇਗੀ ਲੁਧਿਆਣਾ ਦੀ ਟਾਈਗਰ ਸਫਾਰੀ (ਵੀਡੀਓ)

Thursday, Feb 06, 2020 - 10:08 AM (IST)

ਲੁਧਿਆਣਾ ( ਨਰਿੰਦਰ, ਅਨਿਲ ) - ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਬਣਿਆ ਟਾਈਗਰ ਸਫਾਰੀ ਚਿੜਿਆ ਘਰ ਲੋਕਾਂ ਦੇ ਲਈ ਮਨੋਰੰਜਨ ਦਾ ਸਾਧਨ ਹੈ। ਟਾਈਗਰ ਸਫਾਰੀ 10 ਹੈਕਟੇਅਰ ਦੇ ਖੇਤਰ ’ਚ ਫੈਲਿਆ ਹੋਇਆ ਹੈ, ਜਿਸ ’ਚ ਲੋਕਾਂ ਦੇ ਮਨੋਰੰਜਨ ਲਈ ਹਰ ਤਰ੍ਹਾਂ ਦੇ ਪਸ਼ੂ ਪੰਛੀ ਰੱਖੇ ਗਏ ਹਨ। ਇਸ ’ਚ ਰੱਖੇ ਪਸ਼ੂ-ਪੰਛੀਆਂ ਨੂੰ ਦੇਖਣ ਲਈ ਆਲੇ-ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਤੋਂ ਇਲਾਵਾ ਦੂਰ-ਦੂਰ ਤੋਂ ਵੀ ਲੋਕ ਆਉਂਦੇ ਰਹਿੰਦੇ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਚਿੜੀਆ ਘਰ ’ਚ ਦੋ ਨਵੇਂ ਮਹਿਮਾਨ ਆਏ ਹਨ, ਯਾਨੀ ਦੋ ਸ਼ੇਰਨੀਆਂ। ਦੋਵੇਂ ਸ਼ੇਰਨੀਆਂ ਨੂੰ ਰਸਮੀ ਤੌਰ ’ਤੇ ਟਾਈਗਰ ਸਫਾਰੀ ’ਚ ਛੱਡਿਆ ਗਿਆ ਹੈ। ਇਨ੍ਹਾਂ ਸ਼ੇਰਨੀਆਂ ’ਚੋਂ ਇਕ ਦਾ ਨਾਂ ਏਂਜਲਾ ਹੈ, ਜੋ ਬੈਂਗਲੁਰੂ ਦੀ ਹੈ, ਜਦਕਿ ਦੂਜੀ ਦਾ ਨਾਂ ਚਿਰਾਗ ਹੈ, ਜੋ ਲੁਧਿਆਣਾ ਦੇ ਚਿੜੀਆਂ ਘਰ ਦੀ ਹੀ ਹੈ। ਇਨ੍ਹਾਂ ਦੋਵਾਂ ਸ਼ੇਰਨੀਆਂ ਨੂੰ ਛੱਤਬੀੜ ਤੋਂ ਲੁਧਿਆਣਾ ਟਾਈਗਰ ਸਫਾਰੀ 'ਚ ਲਿਆਂਦਾ ਗਿਆ ਹੈ, ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ। 

ਉਧਰ ਦੂਜੇ ਪਾਸੇ ਟਾਈਗਰ ਸਫਾਰੀ ਦੇ ਪ੍ਰਬੰਧਕ ਨੇ ਦੱਸਿਆ ਕਿ ਹੁਣ ਉਨ੍ਹਾਂ ਵਲੋਂ ਇਕ ਮੇਲ ਸ਼ੇਰ ਦੀ ਵੀ ਮੰਗ ਕੀਤੀ ਗਈ ਹੈ, ਤਾਕਿ ਲੁਧਿਆਣਾ ਟਾਈਗਰ ਸਫਾਰੀ 'ਚ ਇਕ ਚੰਗੀ ਬ੍ਰੀਡ ਤਿਆਰ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਭਾਰਤ ਦੇ ’ਚ 1875 ਤੋਂ ਲੈ ਕੇ 1925 ਤੱਕ ਵੱਡੀ ਤਾਦਾਦ 'ਚ ਸ਼ੇਰਾਂ ਨੂੰ ਮਾਰ ਮੁਕਾਇਆ ਗਿਆ ਸੀ। 1972 ਦੇ ’ਚ ਰਸਮੀ ਤੌਰ ’ਤੇ ਇਨ੍ਹਾਂ ਨੂੰ ਮਾਰਨ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਭਾਰਤੀ ਸ਼ੇਰਾਂ ਦੀ ਪ੍ਰਜਾਤੀ ਲੁਪਤ ਹੋਣ ਕੰਢੇ ਪੁੱਜ ਗਈ ਸੀ, ਉਸ ’ਚ ਲਗਾਤਾਰ ਸੁਧਾਰ ਆਇਆ। ਇਨ੍ਹਾਂ ਦੀ ਗਿਣਤੀ ਮੁੜ ਤੋਂ 2018 'ਚ ਕਰੀਬ 30 ਹਜ਼ਾਰ ਦੇ ਨੇੜੇ ਪਹੁੰਚ ਗਈ।


author

rajwinder kaur

Content Editor

Related News