ਲੁਧਿਆਣਾ ਨੂੰ ਚੜ੍ਹਿਆ ''ਗਰਮੀ'' ਦਾ ਤਾਪ, ਪਾਰਾ 40 ਤੋਂ ਪਾਰ
Wednesday, Apr 24, 2019 - 02:38 PM (IST)
![ਲੁਧਿਆਣਾ ਨੂੰ ਚੜ੍ਹਿਆ ''ਗਰਮੀ'' ਦਾ ਤਾਪ, ਪਾਰਾ 40 ਤੋਂ ਪਾਰ](https://static.jagbani.com/multimedia/2019_4image_14_38_120306668garmildh.jpg)
ਲੁਧਿਆਣਾ (ਸਲੂਜਾ) : ਲੁਧਿਆਣਾ ਸ਼ਹਿਰ 'ਚ ਗਰਮੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਦਾ ਪਾਰਾ 40 ਡਿਗਰੀ ਤੋਂ ਵੀ ਪਾਰ ਚਲਾ ਗਿਆ ਹੈ। ਬੀਤੇ ਦਿਨ 3.5 ਡਿਗਰੀ ਸੈਲਸੀਅਸ ਦੇ ਇਜ਼ਾਫੇ ਨਾਲ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰਦੇ ਹੋਏ 40.4 'ਤੇ ਪੁੱਜ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ ਦੇ ਵਾਧੇ ਨਾਲ 21.2 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਫੀਲਿੰਗ 42-43 ਡਿਗਰੀ ਸੈਲਸੀਅਸ ਦੀ ਹੋ ਰਹੀ ਸੀ। ਪਿਛਲੇ 5 ਸਾਲਾਂ 'ਤੇ ਇਕ ਨਜ਼ਰ ਮਾਰੀਏ ਤਾਂ ਇਸ ਦਿਨ ਦੇ ਮੁਕਾਬਲੇ ਸ਼ਹਿਰ 'ਚ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਜ਼ਿਆਦਾ ਦਰਜ ਕੀਤਾ ਗਿਅ ਾਹੈ। ਜੇਕਰ ਨਾਰਮਲ ਤਾਪਮਾਨ ਦੀ ਗੱਲ ਕਰੀਏ ਤਾਂ ਉਹ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਰਿਹਾ। ਹਰ ਕਿਸੇ ਦੀ ਜ਼ੁਬਾਨ ਤੋਂ ਹੁਣ ਤਾਂ ਇਹੀ ਨਿਕਲਣ ਲੱਗਾ ਹੈ 'ਹਾਏ' ਇਹ ਗਰਮੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 10 ਫੀਸਦੀ ਦੇ ਵਾਧਏ ਨਾਲ 71, ਜਦੋਂ ਕਿ ਸ਼ਾਮ ਨੂੰ ਹਵਾ 'ਚ ਨਮੀ ਦੀ ਮਾਤਰਾ ਮਾਈਨਸ 5 ਫੀਸਦੀ ਦੇ ਨਾਲ 17 ਫੀਸਦੀ ਰਿਕਾਰਡ ਕੀਤੀ ਗਈ।