ਧੋਖੇ ਨਾਲ ਤਾਂਤਰਿਕ ਨੇ ਪਿਆਰ 'ਚ ਫਸਾਈ ਕੁੜੀ, ਘਿਨੌਣਾ ਸੱਚ ਸਾਹਮਣੇ ਆਉਣ 'ਤੇ ਕੀਤੇ ਟੋਟੇ-ਟੋਟੇ

Friday, Jun 05, 2020 - 11:47 AM (IST)

ਲੁਧਿਆਣਾ (ਪੰਕਜ) : ਲਵ ਜ਼ਿਹਾਦ ਦਾ ਇਕ ਹੋਰ ਘਿਨੌਣਾ ਸੱਚ ਸਾਹਮਣੇ ਆਉਣ 'ਤੇ ਇਸ ਦਾ ਸ਼ਿਕਾਰ ਹੋਈ ਮਧੂ (ਫਰਜ਼ੀ ਨਾਮ) ਦਾ ਅੰਤ ਹਰ ਕਿਸੇ ਨੂੰ ਝੰਜੋੜ ਕੇ ਰੱਖ ਦੇਵੇਗਾ। ਮਧੂ ਨੂੰ ਪ੍ਰੇਮ ਜਾਲ 'ਚ ਫਸਾਉਣ ਲਈ ਤਾਂਤਰਿਕ ਸ਼ਾਕਿਬ ਅਮਨ ਬਣ ਗਿਆ। ਉਸ ਦੇ ਪਿਆਰ 'ਚ ਮਧੂ ਨੇ ਮਾਂ-ਬਾਪ ਸਮੇਤ ਸਾਰੇ ਰਿਸ਼ਤਿਆਂ ਨੂੰ ਇਕ ਹੀ ਝਟਕੇ 'ਚ ਜਿਸ ਸ਼ਾਤਰ ਪ੍ਰੇਮੀ ਲਈ ਛੱਡ ਦਿੱਤਾ ਅਤੇ ਲੱਖਾਂ ਦੇ ਗਹਿਣੇ ਲੈ ਕੇ ਘਰੋਂ ਉਸ ਦੇ ਨਾਲ ਭੱਜ ਗਈ, ਉਸੇ ਨੇ ਆਪਣੀ ਸੱਚਾਈ ਖੁੱਲ੍ਹਣ 'ਤੇ ਉਸ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਧੜ ਕਿਤੇ ਦੱਬ ਦਿੱਤਾ ਅਤੇ ਹੱਥ ਪੈਰ ਕਿਤੇ ਸੁੱਟ ਕੇ ਆਪਣੇ ਜ਼ੁਰਮ ਦਾ ਆਖਰੀ ਸਬੂਤ ਤੱਕ ਮਿਟਾਉਣ ਦਾ ਯਤਨ ਕੀਤਾ ਪਰ ਜ਼ੁਰਮ ਕਦੇ ਲੁਕਦਾ ਨਹੀਂ। ਬੇਸ਼ੱਕ ਕਾਤਲ ਕਾਨੂੰਨ ਦੀ ਗ੍ਰਿਫਤ 'ਚ ਆ ਚੁੱਕਾ ਹੈ ਪਰ ਜਿਸ ਮਾਂ-ਬਾਪ ਨੇ ਆਪਣੀ ਬੇਟੀ ਨੂੰ ਇੰਨੇ ਲਾਡ-ਪਿਆਰ ਨਾਲ ਪਾਲਿਆ ਸੀ, ਉਹ ਉਸ ਦੀ ਲਾਸ਼ ਤੱਕ ਨਹੀਂ ਦੇਖ ਸਕੇ।

ਇਹ ਵੀ ਪੜ੍ਹੋਂ : ਸੰਗਤਾਂ ਨੂੰ ਨਹੀਂ ਹੋ ਰਹੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਜਾਣੋਂ ਕੀ ਹੈ ਵਜ੍ਹਾ

ਹੈਬੋਵਾਲ ਦੇ ਆਨੰਦ ਨਗਰ ਦੇ ਜਿਸ ਮੁਹੱਲੇ 'ਚ ਪੀੜਤ ਪਰਿਵਾਰ ਰਹਿੰਦਾ ਹੈ, ਉਥੇ ਅਜੀਬ ਜਿਹੀ ਚੁੱਪ ਛਾਈ ਹੋਈ ਹੈ। ਬੀ. ਕਾਮ. ਦੀ ਪੜ੍ਹਾਈ ਕਰਨ ਵਾਲੀ ਇਸ ਲੜਕੀ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਣ ਲਈ ਆਪਣਾ ਧਰਮ ਅਤੇ ਨਾਂ ਬਦਲਣ ਵਾਲਾ ਖਤਰਨਾਕ ਕਾਤਲ ਇਕ ਤਾਂਤਰਿਕ ਕੋਲ ਕੰਮ ਸਿੱਖਦਾ ਸੀ, ਉਥੇ ਹੀ ਉਸ ਦੀ ਮੁਲਾਕਾਤ ਮਧੂ ਨਾਲ ਹੋਈ ਅਤੇ ਉਸ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਵਿਆਹ ਦਾ ਪ੍ਰਸਤਾਵ ਵੀ ਰੱਖਿਆ। ਪਰਿਵਾਰ ਦੀ ਮਰਜ਼ੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ ਵਾਲੀ ਮਧੂ ਦੇ ਪਰਿਵਾਰ ਨੂੰ ਵੀ ਸ਼ਾਤਰ ਕਾਤਲ ਨੇ ਆਪਣੇ ਜਾਲ ਵਿਚ ਫਸਾਉਣ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋਣ 'ਤੇ ਉਸ ਨੇ ਮਧੂ ਨੂੰ ਨਾਲ ਭਜਾਉਣ ਲਈ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਅਤੇ ਕਰਨਾਲ ਵਿਚ ਜਾ ਕੇ ਆਪਣੀ ਵੱਖਰੀ ਦੁਕਾਨ ਖੋਲ੍ਹਣ ਦੀ ਗੱਲ ਕਹਿ ਕੇ ਉਸ ਨੂੰ ਘਰੋਂ ਭੱਜ ਕੇ ਆਪਣੇ ਕੋਲ ਆਉਣ ਲਈ ਕਿਹਾ।

ਇਹ ਵੀ ਪੜ੍ਹੋਂ : ਅਕਾਲੀ ਵਰਕਰ ਦੀ ਹੱਤਿਆ ਕਰਨ ਵਾਲੇ ਐਡਵੋਕੇਟ ਨੇ ਅਦਾਲਤ 'ਚ ਕੀਤਾ ਆਤਮ-ਸਮਰਪਣ

ਸ਼ਾਕਿਬ ਉਰਫ ਅਮਨ ਲਈ ਉਹ ਪਹਿਲਾ ਅਤੇ ਆਖਰੀ ਸ਼ਿਕਾਰ ਨਹੀਂ ਸੀ। ਮੁਜ਼ਰਮ ਮਧੂ ਤੋਂ ਇਲਾਵਾ ਹੋਰ ਕਿੰਨੀਆਂ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਇਸ ਦੀ ਪੜਤਾਲ ਕਰਨ ਵਿਚ ਜੁਟੀ ਮੇਰਠ ਦੀ ਪੁਲਸ ਖੁਦ ਮੰਨਦੀ ਹੈ ਕਿ ਮਾਮਲਾ ਕਾਫ਼ੀ ਸੰਗੀਨ ਹੈ ਅਤੇ ਕਾਤਲ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੋਂ ਬਾਅਦ ਹੋਣ ਵਾਲੀ ਜਾਂਚ ਤੋਂ ਬਾਅਦ ਹੀ ਇਨ੍ਹਾਂ ਸਵਾਲਾਂ ਤੋਂ ਪਰਦਾ ਉੱਠਣਾ ਤੈਅ ਹੈ। ਮੇਰਠ ਦੇ ਐੱਸ. ਐੱਸ. ਪੀ. ਮੁਤਾਬਕ ਕਰਨਾਲ ਵਿਚ ਦੁਕਾਨ ਖੋਲ੍ਹਣ ਤੋਂ ਬਾਅਦ ਉਸ ਨੇ ਮ੍ਰਿਤਕਾ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਉਸ ਦੇ ਅਮਨ ਹੋਣ ਦਾ ਝੂਠ ਜ਼ਿਆਦਾ ਦਿਨ ਨਾ ਲੁਕ ਸਕਿਆ। ਸੱਚ ਤੋਂ ਜਾਣੂ ਹੋਣ ਤੋਂ ਬਾਅਦ ਮ੍ਰਿਤਕਾ ਦੇ ਨਾਲ ਆਮ ਕਰ ਕੇ ਉਸ ਦੇ ਝਗੜੇ ਹੋਣੇ ਸ਼ੁਰੂ ਹੋ ਗਏ ਅਤੇ ਉਸ ਨੇ ਕਾਤਲ ਪ੍ਰੇਮੀ ਦੇ ਨਾਲ ਰਹਿਣ ਤੋਂ ਮਨ੍ਹਾ ਕਰ ਦਿੱਤਾ। ਲੱਖਾਂ ਰੁਪਏ ਹੱਥੋਂ ਨਿਕਲਦੇ ਦੇਖ ਕੇ ਪਾਗਲ ਹੋਇਆ ਸ਼ਾਕਿਬ ਕਿਸੇ ਤਰ੍ਹਾਂ ਉਸ ਨੂੰ ਮਨਾ ਕੇ ਕਰਨਾਲ ਤੋਂ ਲੋਈਯਾ ਲੈ ਗਿਆ ਜਿੱਥੇ ਉਸ ਨੇ ਆਪਣੇ ਪਿਤਾ, ਭਰਾ, ਭਾਬੀ ਸਮੇਤ ਹੋਰਨਾਂ ਸਾਥੀਆਂ ਨੂੰ ਆਪਣੀ ਸਾਜਿਸ਼ 'ਚ ਸ਼ਾਮਲ ਕੀਤਾ ਅਤੇ ਮੌਕਾ ਦੇਖ ਕੇ ਮਧੂ ਨੂੰ ਮਾਰ ਦਿੱਤਾ। ਕਤਲ ਕਦੇ ਲੁਕਦਾ ਨਹੀਂ ਹੈ ਅਤੇ ਆਖਰਕਾਰ ਕਾਤਲ ਮੇਰਠ ਪੁਲਸ ਦੀ ਗ੍ਰਿਫਤ 'ਚ ਆ ਗਿਆ ਅਤੇ ਸਾਰੀ ਖੇਡ ਤੋਂ ਪਰਦਾ ਉੱਠ ਗਿਆ।

ਇਹ ਵੀ ਪੜ੍ਹੋਂ : ਅਹਿਮ ਖ਼ਬਰ : ਤਰਨਤਾਰਨ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ

ਪੁਲਸ ਹਿਰਾਸਤ ਤੋਂ ਭੱਜਣ ਦੇ ਚੱਕਰ 'ਚ ਪੁਲਸ ਦੀ ਗੋਲੀ ਨਾਲ ਜ਼ਖਮੀ ਹੋਏ ਮੁਜ਼ਰਮ ਨੇ ਹੁਣ ਤੱਕ ਕਿੰਨੀਆਂ ਹੋਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਅਤੇ ਕਿੰਨੀਆਂ ਮਧੂ ਨੂੰ ਸ਼ਾਕਿਬ ਤੋਂ ਅਮਨ ਬਣ ਕੇ ਉਨ੍ਹਾਂ ਦਾ ਮਾਨਸਿਕ, ਸਰੀਰਕ ਅਤੇ ਆਰਥਿਕ ਸ਼ੋਸ਼ਣ ਕੀਤਾ ਹੈ, ਇਨ੍ਹਾਂ ਸਵਾਲਾਂ ਤੋਂ ਜਲਦ ਹੀ ਪਰਦਾ ਉੱਠ ਜਾਵੇਗਾ। ਪੀੜਤ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਧੋਖੇਬਾਜ਼ ਕਾਤਲ ਨੂੰ ਇੰਨੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਕੋਈ ਦੋਬਾਰਾ ਕਿਸੇ ਦਾ ਹੱਸਦਾ ਵੱਸਦਾ ਘਰ ਇਸ ਤਰ੍ਹਾਂ ਨਾ ਉਜਾੜ ਸਕੇ।


Baljeet Kaur

Content Editor

Related News