ਰੂਹ ਕੰਬਾਊ ਖੁਲਾਸਾ, ਪੁੱਤ ਨੇ ਮਾਂ ਨਾਲ ਮਿਲ ਪਹਿਲਾਂ ਪਿਓ ਦੀਆਂ ਕੱਢੀਆਂ ਅੱਖਾਂ ਫਿਰ ਕੀਤਾ ਕਤਲ
Thursday, Jun 11, 2020 - 11:06 AM (IST)
ਲੁਧਿਆਣਾ (ਰਿਸ਼ੀ) : ਬੀ. ਆਰ. ਐੱਸ. ਨਗਰ ਦੇ ਬਲਾਕ-ਸੀ 'ਚ ਰਹਿਣ ਵਾਲੇ ਇਫਕੋ ਤੋਂ ਰਿਟਾਇਰਡ ਜੀ. ਐੱਮ. ਸ਼ਾਮ ਸਿੰਘ (75) ਦਾ ਬੇਟੇ ਜਤਿੰਦਰਪਾਲ ਨੇ ਮਾਂ ਚਰਨਜੀਤ ਕੌਰ ਨਾਲ ਮਿਲ ਕੇ ਪਹਿਲਾਂ ਚਾਕੂ ਨਾਲ ਗਲਾ ਵੱਢ ਕੇ ਮੰਗਲਵਾਰ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀਆਂ ਦੋਵੇਂ ਅੱਖਾਂ 'ਚ ਵੀ ਚਾਕੂ ਨਾਲ ਕਈ ਵਾਰ ਕੀਤੇ ਗਏ ਅਤੇ ਫਿਰ ਰੋਪੜ ਵਿਚ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਦੱਸਿਆ ਗਿਆ। ਘਰ ਨੂੰ ਅੰਦਰੋਂ ਬੰਦ ਕਰ ਕੇ ਸਾਰੀ ਰਾਤ ਲਾਸ਼ ਕੋਲ ਬੈਠੇ ਰਹੇ। ਬੁੱਧਵਾਰ ਸਵੇਰ ਲਗਭਗ 13 ਘੰਟੇ ਬਾਅਦ ਪੁਲਸ ਨੇ ਦਰਵਾਜ਼ਾ ਤੋੜ ਕੇ ਮਾਂ-ਬੇਟੇ ਨੂੰ ਹਿਰਾਸਤ 'ਚ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਪਹੁੰਚਾਇਆ।
ਇਹ ਵੀ ਪੜ੍ਹੋਂ : 'ਸਿਰੜ' ਅਤੇ 'ਸਿਦਕ' ਦੀ ਵਿਲੱਖਣ ਮਿਸਾਲ ਹੈ ਪੰਜਾਬ ਦੀ ਇਹ ਧੀ
ਪੁਲਸ ਨੇ ਸ਼ਾਮ ਦੇ ਭਰਾ ਕ੍ਰਿਸ਼ਨ ਦੇ ਬਿਆਨ 'ਤੇ ਕਤਲ ਦਾ ਕੇਸ ਦਰਜ ਕੀਤਾ ਹੈ। ਥਾਣਾ ਸਰਾਭਾ ਨਗਰ ਦੀ ਐੱਸ. ਐੱਚ. ਓ. ਮਧੂਬਾਲਾ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਲਗਭਗ 5 ਦਿਨ ਪਹਿਲਾਂ ਦੋਵੇਂ ਮਾਂ-ਬੇਟੇ ਘਰ ਵਿਚ ਝਗੜਾ ਕਰ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਰੋਪੜ ਚਲੇ ਗਏ ਸਨ। ਮੰਗਲਵਾਰ ਸਵੇਰ 10.30 ਵਜੇ ਸ਼ਾਮ ਤਾਜਪੁਰ ਰੋਡ 'ਤੇ ਰਹਿਣ ਵਾਲੇ ਭਰਾ ਸਤਵੰਤ ਸਿੰਘ ਦੇ ਨਾਲ ਰੋਪੜ ਗਿਆ ਅਤੇ ਸ਼ਾਮ 5.30 ਵਜੇ ਦੋਵਾਂ ਨੂੰ ਲੈ ਕੇ ਵਾਪਸ ਆਇਆ। ਘਰ ਪੁੱਜਦੇ ਹੀ ਉਨ੍ਹਾਂ ਨੇ ਫਿਰ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਧਿਰਾਂ ਨੂੰ ਸ਼ਾਂਤ ਕਰ ਕੇ ਸਤਵੰਤ ਆਪਣੇ ਘਰ ਚਲਾ ਗਿਆ, ਜਿਸ ਤੋਂ ਬਾਅਦ ਰਾਤ ਘਰ ਵਿਚ ਫਿਰ ਹੋਏ ਝਗੜੇ ਵਿਚ ਮਾਂ-ਬੇਟੇ ਨੇ ਚਾਕੂ ਨਾਲ ਗਰਦਨ 'ਤੇ ਵਾਰ ਕਰ ਕੇ ਇਕ ਮੂਰਤੀ ਸਿਰ 'ਤੇ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਖੂਨ ਨਾਲ ਲਥਪਥ ਚਾਕੂ ਅਤੇ ਮੂਰਤੀ ਕਬਜ਼ੇ 'ਚ ਲੈ ਲਈ ਹੈ।
ਇਹ ਵੀ ਪੜ੍ਹੋਂ : ਸ੍ਰੀ ਹਰਿਮੰਦਰ ਸਾਹਿਬ 'ਚ ਰੌਣਕਾਂ ਲੱਗਣੀਆਂ ਸ਼ੁਰੂ, ਵੱਡੀ ਗਿਣਤੀ 'ਚ ਪੁੱਜ ਰਹੀਆਂ ਨੇ ਸੰਗਤਾਂ
ਫੋਨ ਕਰ ਕੇ ਬੋਲਿਆ, ਕਰ ਦਿੱਤਾ ਕੰਮ ਤਮਾਮ, ਕਰਫਿਊ ਕਾਰਨ ਕੀਤਾ ਸਵੇਰ ਹੋਣ ਦਾ ਇੰਤਜ਼ਾਰ
ਰਾਤ ਲਗਭਗ 9 ਵਜੇ ਬੇਟੇ ਨੇ ਰੋਪੜ 'ਚ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਕਿਹਾ ਕਿ ਪਿਤਾ ਦਾ ਕੰਮ ਤਮਾਮ ਕਰ ਦਿੱਤਾ ਹੈ। ਗੱਲ ਸੁਣਦੇ ਹੀ ਉਹ ਘਬਰਾ ਗਏ ਅਤੇ ਮ੍ਰਿਤਕ ਦੇ ਲੁਧਿਆਣਾ ਵਿਚ ਰਹਿਣ ਵਾਲੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ। ਭਰਾ ਸਤਵੰਤ ਸਿੰਘ ਮੁਤਾਬਕ ਉਸ ਨੂੰ ਪਹਿਲਾਂ ਯਕੀਨ ਨਹੀਂ ਹੋਇਆ ਅਤੇ ਕਰਫਿਊ ਕਾਰਨ ਘਰੋਂ ਬਾਹਰ ਆਉਣ ਦੀ ਬਜਾਏ ਰਾਤ 1 ਵਜੇ ਤੱਕ ਲਗਭਗ 10 ਫੋਨ ਕੀਤੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫਿਰ ਸਵੇਰ ਹੋਣ ਦੀ ਉਡੀਕ ਕੀਤੀ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਘਰ ਭੇਜਿਆ ਪਰ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸਵੇਰ 10.30 ਵਜੇ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਨਾਲ ਲੈ ਕੇ ਘਰ ਪੁੱਜ ਕੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਭਰਾ ਦੀ ਲਾਸ਼ ਲਹੂ-ਲੁਹਾਨ ਹਾਲਤ ਵਿਚ ਪਈ ਹੋਈ ਸੀ ਅਤੇ ਦੋਵੇਂ ਮੁਜ਼ਰਮ ਕੋਲ ਬੈਠੇ ਹੋਏ ਸਨ। ਭਰਾ ਵੱਲੋਂ ਉਸ ਦੇ ਭਾਣਜੇ ਦੇ ਘਰ ਦੇ ਅੰਦਰ ਆਉਣ 'ਤੇ ਥੱਪੜ ਵੀ ਜੜਿਆ ਗਿਆ।
ਇਹ ਵੀ ਪੜ੍ਹੋਂ : ਵਿਦਿਆਰਥੀਆਂ ਨੂੰ ਜਲਦ ਮਿਲਣਗੇ ਸਮਾਰਟਫੋਨ, ਪੰਜਾਬ ਸਰਕਾਰ ਵਲੋਂ ਸਿੱਖਿਆ ਮਹਿਕਮੇ ਨੂੰ ਨਿਰਦੇਸ਼ ਜਾਰੀ
ਵਿਆਹ ਤੋਂ 1 ਸਾਲ ਬਾਅਦ ਤਲਾਕ, ਨਸ਼ਾ ਕਰਨ ਦਾ ਲਾਇਆ ਦੋਸ਼
ਪੁਲਸ ਦੇ ਮੁਤਾਬਕ ਜਤਿੰਦਰਪਾਲ ਦਾ ਲਗਭਗ 6 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ 1 ਸਾਲ ਬਾਅਦ ਹੀ ਤਲਾਕ ਹੋ ਗਿਆ। ਨਾਲ ਹੀ ਸਤਵੰਤ ਸਿੰਘ ਦਾ ਦੋਸ਼ ਹੈ ਕਿ ਮੁਜ਼ਰਮ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ ਅਤੇ ਪਿਤਾ ਤੋਂ ਨਸ਼ੇ ਲਈ ਪੈਸੇ ਦੀ ਮੰਗ ਕਰਦਾ ਸੀ। ਇਸੇ ਗੱਲ ਨੂੰ ਲੈ ਕੇ ਘਰ ਵਿਚ ਝਗੜਾ ਰਹਿੰਦਾ ਸੀ ਪਰ ਪੁਲਸ ਨੇ ਨਸ਼ੇ ਦੀ ਅਜੇ ਤੱਕ ਕੋਈ ਗੱਲ ਸਾਹਮਣੇ ਨਾ ਆਉਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋਂ : ਬਿਨ੍ਹਾਂ ਵਿਆਹ ਦੇ ਰਹਿੰਦੇ ਜੋੜੇ ਦਾ ਕਾਰਾ, ਚਿੱਟਾ ਦੇ ਮਾਰ ਦਿੱਤਾ ਪੁੱਤ ਬੇਗਾਨਾ (ਵੀਡੀਓ)
ਬਚਾਅ ਲਈ ਕੀਤੀ ਹੱਥੋਪਾਈ, ਪੁਲਸ ਨੇ ਕਬਜ਼ੇ 'ਚ ਲਿਆ ਡੀ. ਵੀ. ਆਰ.
ਪੁਲਸ ਦੇ ਮੁਤਾਬਕ ਘਟਨਾ ਸਥਾਨ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਮ੍ਰਿਤਕ ਨੇ ਆਪਣਾ ਬਚਾਅ ਕਰਨ ਲਈ ਦੋਵਾਂ ਨਾਲ ਹੱਥੋਪਾਈ ਕੀਤੀ ਹੈ ਅਤੇ ਅੰਦਰ ਕਮਰੇ 'ਚ ਝਗੜਾ ਹੋਣ 'ਤੇ ਮੇਨ ਗੇਟ ਵੱਲ ਭੱਜਿਆ ਵੀ ਹੈ ਪਰ ਆਪਣੀ ਜਾਨ ਨਾ ਬਚਾ ਸਕਿਆ। ਪੁਲਸ ਵੱਲੋਂ ਘਰ 'ਚ ਲੱਗੇ ਕੈਮਰਿਆਂ ਦਾ ਡੀ. ਵੀ. ਆਰ. ਵੀ ਕਬਜ਼ੇ 'ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋਂ : ਅੰਮ੍ਰਿਤਸਰ ਦੀ ਬੀਬੀ ਨੇ ਜਿੱਤੀ ਕੋਰੋਨਾ ਦੀ ਜੰਗ, ਹੋਈ ਘਰ ਵਾਪਸੀ