ਲੁਧਿਆਣਾ ''ਚ ਬਣੇਗੀ ਵਰਲਡ ਕਲਾਸ ਰੋਡ! ਮੰਤਰੀ ਅਰੋੜਾ ਨੇ ਫਾਈਨਲ ਕੀਤਾ ਬਲੂ ਪ੍ਰਿੰਟ

Friday, Oct 10, 2025 - 01:17 PM (IST)

ਲੁਧਿਆਣਾ ''ਚ ਬਣੇਗੀ ਵਰਲਡ ਕਲਾਸ ਰੋਡ! ਮੰਤਰੀ ਅਰੋੜਾ ਨੇ ਫਾਈਨਲ ਕੀਤਾ ਬਲੂ ਪ੍ਰਿੰਟ

ਲੁਧਿਆਣਾ (ਹਿਤੇਸ਼)- ਲੁਧਿਆਣਾ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਵਰਲਡ ਕਲਾਸ ਰੋਡ ਦੀ ਸਹੂਲਤ ਮਿਲਣ ਜਾ ਰਹੀ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਇਕ ਹਾਈ ਲੈਵਲ ਮੀਟਿੰਗ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ’ਚ ਹੋਈ। ਇਸ ਦੌਰਾਨ ਕੰਸਲਟੈਂਟ ਕੰਪਨੀ ਵਲੋਂ ਪ੍ਰੈਜ਼ੈਂਟੇਸ਼ਨ ਦਿੱਤੀ ਗਈ, ਜਿਸ ਵਿਚ ਅਰੋੜਾ ਵਲੋਂ ਨਗਰ ਨਿਗਮ, ਪੁਲਸ, ਪੀ. ਡਬਲਯੂ. ਡੀ., ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਗਰਾਊਂਡ ਪੱਧਰ ਦੀ ਫੀਡਬੈਕ ਸ਼ਾਮਲ ਕਰਨ ਲਈ ਕਿਹਾ ਗਿਆ ਹੈ, ਜਿਸ ਦੇ ਆਧਾਰ ’ਤੇ ਜਲਦ ਤੋਂ ਜਲਦ ਬਲੂ ਪ੍ਰਿੰਟ ਫਾਈਨਲ ਕਰਨ ਦੇ ਨਿਰਦੇਸ਼ ਮੰਤਰੀ ਅਰੋੜਾ ਵਲੋਂ ਦਿੱਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਨਵਜੋਤ ਸਿੰਘ ਸਿੱਧੂ ਤੇ ਪ੍ਰਿਯੰਕਾ ਗਾਂਧੀ ਵਿਚਾਲੇ ਹੋਈ ਮੀਟਿੰਗ

ਇਸ ਮੌਕੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਚੇਅਰਮੈਨ ਜੈਸਮੀਨ ਸ਼ਾਹ, ਮੇਅਰ ਇੰਦਰਜੀਤ ਕੌਰ, ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਨਗਰ ਨਿਗਮ ਕਮਿਸ਼ਨਰ ਆਦਿੱਤਿਆ, ਏ. ਡੀ. ਸੀ. ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

ਪ੍ਰਾਜੈਕਟ ’ਤੇ ਇਕ ਨਜ਼ਰ

ਅਰੋੜਾ ਨੇ ਕਿਹਾ ਕਿ ਸਰਕਾਰ ਦਾ ਫੋਕਸ ਅਰਬਨ ਰੋਡ ਟ੍ਰਾਂਸਪੋਰਟ ਸਿਸਟਮ ਨੂੰ ਵਰਲਡ ਕਲਾਸ ਲੈਵਲ ਦਾ ਬਣਾਉਣ ਦਾ ਹੈ, ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਹੋਣ ਜਾ ਰਹੀ ਹੈ। ਇਸ ਪ੍ਰਾਜੈਕਟ ’ਚ ਸ਼ਾਮਲ ਕੀਤੀਆਂ ਗਈਆਂ ਸੜਕਾਂ ’ਤੇ ਵਾਹਨਾਂ ਦੇ ਨਾਲ ਪੈਦਲ ਚੱਲਣ ਅਤੇ ਸਾਈਕਲ ਸਵਾਰ ਦੀ ਸਹੂਲਤ ਅਤੇ ਸੇਫਟੀ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਂਟਰੀ ਪੁਆਇੰਟ ਦੀ ਬਿਊਟੀਫਿਕੇਸ਼ਨ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਜੰਕਸ਼ਨ ਇੰਪਰੂਵਮੈਂਟ ਨਾਲ ਵਾਧੂ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...

ਇਨ੍ਹਾਂ ਸੜਕਾਂ ਨੂੰ ਕੀਤਾ ਗਿਆ ਮਾਰਕ

ਸ਼ੇਰਪੁਰ ਚੌਕ ਤੋਂ ਜਗਰਾਓਂ ਪੁਲ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ

ਭਾਰਤ ਨਗਰ ਚੌਕ ਤੱਕ ਮਾਲ ਰੋਡ

ਫੁਹਾਰਾ ਚੌਕ ਤੋਂ ਆਰਤੀ ਚੌਕ

ਚੌੜਾ ਬਾਜ਼ਾਰ ਤੋਂ ਘਾਹ ਮੰਡੀ ਚੌਕ

ਡੀ. ਐੱਮ. ਸੀ. ਹਸਪਤਾਲ ਰੋਡ

ਫੀਲਡਗੰਜ ਤੋਂ ਸਿਵਲ ਹਸਪਤਾਲ

ਗਿੱਲ ਰੋਡ

ਮਾਡਲ ਟਾਊਨ ਰੋਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News