ਲੁਧਿਆਣਾ: ਮਸ਼ਹੂਰ ਸੁਸਾਇਟੀ ਸਿਨੇਮਾ ਦੇ ਮਾਲਕ ਰਾਜੇਸ਼ਵਰ ਮਲਹੋਤਰਾ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

Friday, Sep 02, 2022 - 12:09 PM (IST)

ਲੁਧਿਆਣਾ: ਮਸ਼ਹੂਰ ਸੁਸਾਇਟੀ ਸਿਨੇਮਾ ਦੇ ਮਾਲਕ ਰਾਜੇਸ਼ਵਰ ਮਲਹੋਤਰਾ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਲੁਧਿਆਣਾ (ਰਾਜ) - ਲੁਧਿਆਣਾ ਦੀ ਸਭ ਤੋਂ ਮਸ਼ਹੂਰ ਸੁਸਾਇਟੀ ਸਿਨੇਮਾ ਦੇ ਮਾਲਕ ਰਾਜੇਸ਼ਵਰ ਮਲਹੋਤਰਾ ਵਲੋਂ ਬੀਤੀ ਦੇਰ ਰਾਤ ਸ਼ੱਕੀ ਹਾਲਾਤ 'ਚ ਖੁਦ ਨੂੰ ਗੋਲੀ ਮਾਰ ਲੈਣ ਦੀ ਸੂਚਨਾ ਮਿਲੀ ਹੈ। ਗੋਲੀ ਮਾਰਨ ਦੀ ਘਟਨਾ ਦਾ ਪਤਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਨੇ ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਪੜ੍ਹੋ ਇਹ ਵੀ ਖ਼ਬਰ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਓ ਨੂੰ ਈਮੇਲ ਰਾਹੀਂ ਮਿਲੀ ਜਾਨੋਂ ਮਾਰਨ ਦੀ ਧਮਕੀ, ਦੱਸਿਆ ਇਸ ਗੈਂਗ ਦਾ ਮੈਂਬਰ

ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਆਪਣੇ ਬਿਆਨ ਦਰਜ ਨਹੀਂ ਕਰਵਾਏ। ਪਰਿਵਾਰ ਦੇ ਬਿਆਨਾਂ ਤੋਂ ਬਾਅਦ ਹੀ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ

 


author

rajwinder kaur

Content Editor

Related News