ਲੁਧਿਆਣਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਰੱਬ ਆਸਰੇ

08/05/2019 2:40:05 PM

ਲੁਧਿਆਣਾ (ਮਹਿੰਦਰੂ) : ਦੇਸ਼ ਜਲਦ ਹੀ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ ਪਰ ਜੇਕਰ ਗੱਲ ਲੁਧਿਆਣਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਦੀ ਕੀਤੀ ਜਾਵੇ ਤਾਂ ਉਹ ਰੱਬ ਆਸਰੇ ਹੀ ਹੈ ਕਿਉਂਕਿ ਇੱਥੇ ਲੋਕਾਂ ਦੇ ਬੈਗ ਚੈਕਿੰਗ ਕਰਨ ਵਾਲੀ ਮਸ਼ੀਨ ਕਈ ਦਿਨਾਂ ਤੋਂ ਖ਼ਰਾਬ ਹੈ। ਇਸ ਲਈ ਲੋਕ ਬਿਨਾਂ ਕਿਸੇ ਸੁਰੱਖਿਆ ਜਾਂਚ ਦੇ ਘੇਰੇ ਤੋਂ ਸਿੱਧਾ ਹੀ ਸਟੇਸ਼ਨ ਦੇ ਅੰਦਰ ਜਾ ਰਹੇ ਹਨ।
ਇਸ ਸਬੰਧੀ ਜਦੋਂ ਮੁਸਾਫ਼ਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਜਾਂਚ ਦੇ ਸਟੇਸ਼ਨ ਦੇ ਅੰਦਰ ਆਸਾਨੀ ਨਾਲ ਆ-ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੈਗ ਚੈੱਕ ਕਰਨ ਵਾਲੀ ਮਸ਼ੀਨ ਵੀ ਖ਼ਰਾਬ ਹੈ। ਰੇਲਵੇ ਸਟੇਸ਼ਨ 'ਤੇ ਬੈਂਕਾਕ ਤੋਂ ਆਏ ਦੋ ਨੌਜਵਾਨਾਂ ਨੇ ਵੀ ਭਾਰਤੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਨੇ ਕਿਹਾ ਕਿ ਸੁਰੱਖਿਆ ਦਾ ਘੇਰਾ ਵਧਾਉਣ ਦੀ ਸਖ਼ਤ ਲੋੜ ਹੈ।
ਉਧਰ ਇਸ ਸਬੰਧੀ ਜਦੋਂ ਜੀ. ਆਰ. ਪੀ.  ਸੁਰੱਖਿਆ ਮੁਲਾਜ਼ਮ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਰੂਟੀਨ 'ਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਰ ਆਉਣ-ਜਾਣ ਵਾਲੀ ਟਰੇਨ ਦੇ ਮੁਸਾਫਰਾਂ ਦੀ ਚੈਕਿੰਗ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮਹਿਜ਼ ਅੱਠ ਕੈਮਰੇ ਹੀ ਕੰਮ ਕਰ ਰਹੇ ਹਨ, ਜਦੋਂ ਕਿ ਬਾਕੀ ਦੇ ਕੈਮਰੇ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਅਜਿਹੇ 'ਚ ਲੁਧਿਆਣਾ ਰੇਲਵੇ ਸਟੇਸ਼ਨ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ।


Babita

Content Editor

Related News