ਕਮਿਸ਼ਨਰੇਟ ਪੁਲਸ ਲੁਧਿਆਣਾ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ’ਚ ਹੋਈ ਕਾਮਯਾਬ

Tuesday, Feb 28, 2023 - 11:13 PM (IST)

ਕਮਿਸ਼ਨਰੇਟ ਪੁਲਸ ਲੁਧਿਆਣਾ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ’ਚ ਹੋਈ ਕਾਮਯਾਬ

ਲੁਧਿਆਣਾ (ਹਿਤੇਸ਼) : ਕਮਿਸ਼ਨਰੇਟ ਪੁਲਸ ਲੁਧਿਆਣਾ ਨੂੰ ਦੋਹਰੇ ਕਤਲ ਕਾਂਡ ਨੂੰ ਸੁਲਝਾਉਣ ਅਤੇ ਦੋਸ਼ੀ ਨੂੰ ਫੜ੍ਹਨ ’ਚ ਕਾਮਯਾਬੀ ਮਿਲੀ ਹੈ। ਮੁਲਜ਼ਮ ਗਿਰਧਾਰੀ ਲਾਲ ਨੂੰ ਹਰਿਦੁਆਰ ਹਰ ਕੀ ਪੌੜੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਾਰਦਾਤ ’ਚ ਵਰਤਿਆ ਲੋਹੇ ਦਾ ਦਾਤਰ ਵੀ ਬਰਾਮਦ ਕਰ ਲਿਆ ਗਿਆ ਹੈ। ਮਿਤੀ 26-02-2023 ਨੂੰ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫ਼ਸਰ ਥਾਣਾ ਸਦਰ, ਲੁਧਿਆਣਾ ਨੂੰ ਇਤਲਾਹ ਮਿਲੀ ਕਿ ਜੋਤ ਡੇਅਰੀ ਫਾਰਮ, ਸੂਆ ਰੋਡ ਪਿੰਡ ਬੁਲਾਰਾ ਵਿਖੇ ਇਕ ਵਿਅਕਤੀ ਨੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ। ਇਤਲਾਹ ਮਿਲਣ ’ਤੇ ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਇੰਸਪੈਕਟਰ ਗੁਰਪ੍ਰੀਤ ਸਿੰਘ ਸਮੇਤ ਪੁੱਜੇ। ਜਿਥੇ ਮੌਕੇ ’ਤੇ  ਗੱਲਬਾਤ ਕਰਨ ’ਤੇ ਪਤਾ ਲੱਗਿਆ ਹੈ ਕਿ ਇਕ ਮ੍ਰਿਤਕ ਜੋਤ ਡੇਅਰੀ ਫਾਰਮ ਦਾ ਮਾਲਕ ਹੈ, ਜਿਸਦਾ ਨਾਂ ਜੋਤ ਰਾਮ ਪੁੱਤਰ ਪ੍ਰਿਥੀ ਚੰਦ, ਉਮਰ 77 ਸਾਲ ਵਾਸੀ ਮਕਾਨ ਨੰਬਰ 1, ਗਲੀ ਨੰਬਰ 3, ਸ਼ਹੀਦ ਬਾਬਾ ਦੀਪ ਸਿੰਘ ਨਗਰ, ਧਾਂਦਰਾ ਰੋਡ, ਲੁਧਿਆਣਾ ਅਤੇ ਦੂਜੇ ਮ੍ਰਿਤਕ ਦਾ ਨਾਂ ਭਗਵੰਤ ਸਿੰਘ ਪੁੱਤਰ ਕਿਸ਼ਨ ਦੇਵ ਉਮਰ 65 ਸਾਲ, ਵਾਸੀ ਮਕਾਨ ਨੰਬਰ 233, ਗਲੀ ਨੰਬਰ 1, ਗੁਰੂ ਨਾਨਕ ਨਗਰ, ਡਾਬਾ ਲੋਹਾਰਾ ਰੋਡ, ਲੁਧਿਆਣਾ ਦਾ ਹੈ। ਇਨ੍ਹਾਂ ਦੋਵਾਂ ਦਾ ਕਤਲ ਡੇਅਰੀ ’ਚ ਰੱਖੇ ਇਕ ਨੌਕਰ ਗਿਰਧਾਰੀ ਲਾਲ ਪੁੱਤਰ ਰਾਮ ਲਖਣ ਵਾਸੀ ਪਿੰਡ ਡੇਵਾ ਵਲੋਂ ਕੀਤਾ ਗਿਆ ਹੈ ਜੋ ਕਿ ਉਤਰ ਪ੍ਰਦੇਸ਼ ਫਰਾਰ ਹੋ ਗਿਆ।

PunjabKesari

ਮੌਕੇ ’ਤੇ ਮ੍ਰਿਤਕ ਜੋਤ ਰਾਮ ਦੇ ਮੁੰਡੇ ਤਰਸੇਮ ਪਾਲ ਦੇ ਬਿਆਨ ’ਤੇ ਗਿਰਧਾਰੀ ਲਾਲ ਉਕਤ ਦੇ ਖ਼ਿਲਾਫ਼ ਮੁਕੱਦਮਾ ਨੰਬਰ 29 ਮਿਤੀ 26-02-2023 ਅਧੀਨ ਧਾਰਾ 302 ਥਾਣਾ ਸਦਰ, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ : ਪ੍ਰੀਖਿਆ ਡਿਊਟੀ ਲੱਗਣ ’ਤੇ ਛੁੱਟੀ ਅਪਲਾਈ ਕਰਨ ਦੇ ਵਧੇ ਮਾਮਲੇ, DEO ਨੇ ਤੈਅ ਕੀਤੀ ਸਕੂਲ ਪ੍ਰਮੁੱਖਾਂ ਦੀ ਜ਼ਿੰਮੇਵਾਰੀ

ਲੁਧਿਆਣਾ ਪੁਲਸ ਨੇ ਤਫਤੀਸ਼ ਦੌਰਾਨ ਸੀ.ਸੀ.ਟੀ.ਵੀ. ਫੁਟੇਜ਼ ਚੈੱਕ ਕੀਤੀ ਜਿਸ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਗਿਰਧਾਰੀ ਲਾਲ ਰੇਲਵੇ ਸਟੇਸ਼ਨ ਨੇੜੇ ਆਟੋ ਰਿਕਸ਼ਾ ’ਤੇ ਸਵਾਰ ਹੋ ਕੇ ਸ਼ੇਰਪੁਰ ਚੌਕ ਤੋਂ ਬੱਸ ਵਿਚ ਸਵਾਰ ਹੋ ਗਿਆ, ਜੋ ਅੰਬਾਲਾ ਵੱਲ ਜਾ ਰਹੀ ਸੀ। ਪੁਲਸ ਟੀਮਾਂ ਨੇ ਹਰਿਆਣਾ ਰੋਡਵੇਜ਼ ਨਾਲ ਮਿਲਕੇ ਬੱਸ ਨੂੰ ਟਰੈਕ ਕਰਨ ਦਾ ਕੰਮ ਕੀਤਾ। ਫਿਰ ਦੋਸ਼ੀ ਗਿਰਧਾਰੀ ਲਾਲ ਅੰਬਾਲਾ ਬੱਸ ਸਟੈਂਡ ’ਤੇ ਉਤਰ ਗਿਆ ਸੀ। ਹੋਰ ਡੂੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਕਿ ਦੋਸ਼ੀ ਯਮੁਨਾ ਨਗਰ ਵੱਲ ਜਾ ਰਹੀ ਇਕ ਹੋਰ ਬੱਸ ’ਚ ਸਵਾਰ ਹੋ ਕੇ ਜਗਾਧਰੀ ਵਿਖੇ ਚੜ੍ਹ ਗਿਆ ਸੀ। ਬੱਸ ਸਟੈਂਡ ’ਤੇ ਸੀ.ਸੀ.ਟੀ.ਵੀ. ਕੈਮਰੇ ਨਾ ਹੋਣ ਦੇ ਬਾਵਜੂਦ ਪੁਲਸ ਟੀਮਾਂ ਨੇ ਆਪਣੀਆਂ ਕੋਸ਼ਿਸਾਂ ਜਾਰੀ ਰੱਖੀਆਂ। ਸਥਾਨਕ ਲੋਕਾਂ ਦੀ ਪੁੱਛਗਿਛ ਅਤੇ ਇਕ ਦੁਕਾਨਦਾਰ ਨੂੰ ਲੱਭ ਲਿਆ, ਜਿਸਨੇ ਗਿਰਧਾਰੀ ਲਾਲ ਨੂੰ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਘੁੰਮਦੇ ਦੇਖਿਆ ਸੀ। ਦੋਸ਼ੀ ਜ਼ਿਲ੍ਹਾ ਹਰਿਦੁਆਰਾ (ਉਤਰਾਖੰਡ) ਵੱਲ ਨੂੰ ਭੱਜ ਗਿਆ ਹੈ। ਜਿਸ ’ਤੇ ਇੰਸਪੈਕਟਰ ਸੁਖਦੇਵ ਸਿੰਘ, ਮੁੱਖ ਅਫਸਰ ਥਾਣਾ ਸਾਹਨੇਵਾਲ, ਲੁਧਿਆਣਾ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਵੱਲੋਂ ਦੋਸ਼ੀ ਦਾ ਪਿੱਛਾ ਕਰਦੇ ਹੋਏ ਮਿਤੀ 27-02-2023 ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ।

ਇਹ ਵੀ ਪੜ੍ਹੋ : ਸਕੂਲ ਬਣਾਉਣ ਵਾਲੇ ਨੂੰ ਜੇਲ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ : ਭਗਵੰਤ ਮਾਨ     

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News