ਦੁਬਈ ਤੋਂ ਆਇਆ ਲੁਧਿਆਣਾ ਦਾ ਯਾਤਰੀ ਨਿਕਲਿਆ ਪਾਜ਼ੇਟਿਵ, ਕੀਤਾ ਆਈਸੋਲੇਟ
Tuesday, Dec 07, 2021 - 11:02 PM (IST)
ਲੁਧਿਆਣਾ(ਸਹਿਗਲ)- ਦੁਬਈ ਤੋਂ ਪਰਤੇ ਲੁਧਿਆਣਾ ਦੇ ਇਕ ਯਾਤਰੀ ਨੂੰ ਏਅਰਪੋਰਟ ’ਤੇ ਟੈਸਟ ਦੌਰਾਨ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਈਸੋਲੇਟ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ’ਚ ਵਿਦੇਸ਼ਾਂ ਤੋਂ 1000 ਤੋਂ ਵੱਧ ਯਾਤਰੀ ਆਏ ਹਨ, ਜਿਨ੍ਹਾਂ ’ਚੋਂ 50 ਲਾਪਤਾ ਹੋ ਗਏ ਹਨ, ਉਨ੍ਹਾਂ ਦੇ ਫੋਨ ਨੰਬਰ ਬੰਦ ਆ ਰਹੇ ਹਨ, ਇਸ ਨੂੰ ਲੈ ਕੇ ਸਿਹਤ ਵਿਭਾਗ ’ਚ ਭੱਜਦੌੜ ਦਾ ਮਾਹੌਲ ਬਣ ਗਿਆ ਹੈ। ਜੇਕਰ ਕੋਈ ਪਾਜ਼ੇਟਿਵ ਆਇਆ ਤਾਂ ਇਹ ਦੋਬਾਰਾ ਮਹਾਮਾਰੀ ਫੈਲਣ ਦਾ ਇਕ ਹੋਰ ਕਾਰਨ ਬਣ ਜਾਵੇਗਾ।
ਸਿਵਲ ਸਰਜਨ ਡਾ. ਐੱਸ. ਪੀ. ਸਿੰਘ ਨੇ ਇਸ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਲਾਪਤਾ ਲੋਕਾਂ ਦੀ ਐਮਰਜੈਂਸੀ ਮੀਟਿੰਗ ਕਰ ਕੇ ਇਸ ਦੌਰਾਨ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਦਾ ਇਕ ਵ੍ਹਟਸਐਪ ਗਰੁੱਪ ਬਣਾਇਆ ਗਿਆ ਹੈ, ਜਿਸ ’ਚ ਸਰਕਾਰ ਵੱਲੋਂ ਭੇਜੀ ਗਈ ਵਿਦੇਸ਼ਾਂ ਤੋਂ ਵਾਪਸ ਆਉਣ ਵਾਲਿਆਂ ਦੀ ਸੂਚੀ ਸਾਂਝੀ ਕੀਤੀ ਜਾਵੇਗੀ ਤਾਂ ਜੋ ਹਰ ਅਧਿਕਾਰੀ ਇਹ ਜਾਂਚ ਕਰੇਗਾ ਕਿ ਕੀ ਵਿਦੇਸ਼ੀ ਯਾਤਰੀ ਜੋ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਇਲਾਕੇ ’ਚ ਆਈਸੋਲੇਟ ਕੀਤਾ ਗਿਆ ਹੈ ਜਾਂ ਨਹੀਂ।