ਨਗਰ ਨਿਗਮ ਨੇ 7.74 ਕਰੋੜ ’ਚ ਵੇਚੀਆਂ 16 ਕਮਰਸ਼ੀਅਲ ਪ੍ਰਾਪਰਟੀਆਂ

Saturday, Oct 03, 2020 - 12:14 PM (IST)

ਨਗਰ ਨਿਗਮ ਨੇ 7.74 ਕਰੋੜ ’ਚ ਵੇਚੀਆਂ 16 ਕਮਰਸ਼ੀਅਲ ਪ੍ਰਾਪਰਟੀਆਂ

ਲੁਧਿਆਣਾ (ਹਿਤੇਸ਼) : ਕੋਰੋਨਾ ਕਾਲ ਦੌਰਾਨ ਗਲਾਡਾ ਵੱਲੋਂ ਆਯੋਜਿਤ ਕੀਤੀ ਗਈ ਬੋਲੀ ਫੇਲ ਹੋਣ ਦੇ ਮੁਕਾਬਲੇ ਨਗਰ ਨਿਗਮ ਦੀਆਂ ਕਮਰਸ਼ੀਅਲ ਪ੍ਰਾਪਰਟੀਆਂ ਨੂੰ ਕਾਫੀ ਜ਼ਿਆਦਾ ਰਿਸਪਾਂਸ ਮਿਲਿਆ ਹੈ, ਜਿਸ ਤਹਿਤ ਅਫ਼ਸਰਾਂ ਵੱਲੋਂ 7.74 ਕਰੋੜ ’ਚ 16 ਸਾਈਟਾਂ ਵੇਚਣ ਦਾ ਦਾਅਵਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਕੈਲਾਸ਼ ਚੌਂਕ ਨੇੜੇ ਅਤੇ ਲੋਧੀ ਕਲੱਬ ਰੋਡ ਸਥਿਤ ਇਕ ਸਾਈਟ ਲਈ ਕੋਈ ਪੇਸ਼ਕਸ਼ ਨਾ ਆਉਣ ਕਾਰਨ ਬੋਲੀ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਇਹ ਫ਼ੈਸਲਾ ਚੰਡੀਗੜ੍ਹ ਰੋਡ, ਲੋਧੀ ਕਲੱਬ ਰੋਡ ਦੀ ਇਕ ਸਾਈਟ ਅਤੇ ਜਗਰਾਓਂ ਪੁਲ ਦੇ ਹੇਠਾਂ ਸਥਿਤ 4 ਦੁਕਾਨਾਂ ਲਈ ਤਿੰਨ ਬੋਲੀਦਾਤਾ ਪੂਰੇ ਨਾ ਹੋਣ ’ਤੇ ਲਿਆ ਗਿਆ।

ਇਸ ਤੋਂ ਬਾਅਦ ਬਾਕੀ ਬਚੀਆਂ ਸਾਈਟਾਂ ’ਚ ਲੋਧੀ ਕਲੱਬ ਰੋਡ ਸਥਿਤ ਇਕ ਐੱਸ. ਸੀ. ਓ. ਦੇ ਤਿੰਨ ਬੋਲੀਦਾਤਾਵਾਂ ਦੇ ਵਿਚਕਾਰ ਮੁਕਾਬਲਾ ਨਹੀਂ ਹੋਇਆ, ਜਦੋਂ ਕਿ ਬਾਕੀ ਤਿੰਨ ਸਾਈਟਾਂ ਦੀ ਬੋਲੀ 1.50 ਲੱਖ ਰੁਪਏ ਪ੍ਰਤੀ ਗਜ਼ ਦੀ ਰਿਜ਼ਰਵ ਪ੍ਰਾਈਸ ਦੇ ਮੁਕਾਬਲੇ 1.80 ਲੱਖ ਤੱਕ ਜਾਣ ਦੀ ਸੂਚਨਾ ਹੈ। ਇਸੇ ਤਰ੍ਹਾਂ ਜਗਰਾਓਂ ਪੁਲ ਦੇ ਹੇਠਾਂ ਸਥਿਤ ਦੁਕਾਨਾਂ ਦੀ ਬੋਲੀ 'ਚ 1 ਲੱਖ ਰੁਪਏ ਪ੍ਰਤੀ ਗਜ਼ ਦੀ ਰਿਜ਼ਰਵ ਪ੍ਰਾਈਸ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਇਜ਼ਾਫਾ ਹੋਣ ਦੀ ਜਾਣਕਾਰੀ ਨਗਰ ਨਿਗਮ ਅਫ਼ਸਰਾਂ ਨੂੰ ਦਿੱਤੀ ਗਈ ਹੈ, ਜਿਸ ਦੇ ਕਾਰਨ ਦੁਕਾਨ ਦੀ ਕੀਮਤ 13 ਤੋਂ 35 ਲੱਖ ਤੱਕ ਪਹੁੰਚ ਗਈ ਹੈ।


author

Babita

Content Editor

Related News