ਪ੍ਰਵਾਸੀ ਮਜ਼ਦੂਰਾਂ ਨੇ ਲੁਧਿਆਣਾ ਨਾਲ ਕੀਤਾ ਵਾਅਦਾ, 'ਘਬਰਾਓ ਨਾ ਅਸੀਂ ਵਾਪਸ ਆਵਾਂਗੇ'

05/26/2020 1:03:03 PM

ਲੁਧਿਆਣਾ (ਵਿੱਕੀ) : ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਨੇ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ (ਪੀ. ਸੀ. ਐੱਮ. ਏ.) ਦੇ ਸਹਿਯੋਗ ਨਾਲ 'ਕੋਵਿਡ ਸੰਕਟ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ-ਕਾਰੋਬਾਰ, ਖੇਤੀ ਅਤੇ ਪ੍ਰਭਾਵ ਦੀ ਸਮੀਖਿਆ' ਵਿਸ਼ੇ 'ਤੇ ਇਕ ਦਿਨਾਂ ਵਰਚੁਅਲ ਰਾਊਂਡ ਟੇਬਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।

ਇਹ ਵੀ ਪੜ੍ਹੋ : ਜੂਨ-ਜੁਲਾਈ ਫਿਰ ਗ੍ਰਹਿਣਾਂ ਦੀ ਲਪੇਟ 'ਚ, ਹੋਰ ਵਧੇਗਾ ਕੋਰੋਨਾ ਦਾ ਕਹਿਰ

ਵਰਚੁਅਲ ਕਾਨਫਰੰਸ ਦੀ ਸ਼ੁਰੂਆਤ ਪੀ. ਸੀ. ਐੱਮ. ਏ. ਦੇ ਸਕੱਤਰ ਡਾ. ਵਿਕਾਸਦੀਪ ਦੇ ਵਿਸ਼ਾ ਪੇਸ਼ ਕਰਨ ਨਾਲ ਹੋਈ। ਵਰਚੁਅਲ ਕਾਨਫਰੰਸ ਦਾ ਆਯੋਜਨ ਪੀ. ਸੀ. ਐੱਮ. ਏ. ਦੇ ਪ੍ਰਧਾਨ ਡਾ. ਅਸ਼ਵਨੀ ਭੱਲਾ ਅਤੇ ਪ੍ਰਿੰ. ਡਾ. ਧਰਮ ਸਿੰਘ ਸੰਧੂ ਵਲੋਂ ਕਰਵਾਏ ਗਏ ਪ੍ਰਵਾਸੀ ਮਜ਼ਦੂਰਾਂ ਦੇ ਸਰਵੇਖਣ ਦੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਕੀਤਾ ਗਿਆ ਸੀ। ਇਹ ਸਰਵੇਖਣ ਐੱਸ. ਸੀ. ਡੀ. ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਕੀਤਾ।

ਇਹ ਵੀ ਪੜ੍ਹੋ : ਕੈਦੀ ਨੂੰ ਜੇਲ 'ਚ ਮੋਬਾਇਲ ਅਤੇ ਨਸ਼ੀਲੀਆਂ ਗੋਲੀਆਂ ਮੁਹੱਈਆ ਕਰਵਾਉਣ ਵਾਲੇ ਦੋ ਪੇਸਕੋ ਕਾਮੇ ਗ੍ਰਿਫਤਾਰ

ਸਰਵੇਖਣ ਵਿਚ 60 ਫੀਸਦੀ ਪ੍ਰਵਾਸੀਆਂ ਨੇ ਭਰੋਸਾ ਦਿਵਾਇਆ ਕਿ ਉਹ ਵਾਪਸ ਆਉਣਗੇ, 15.5 ਫੀਸਦੀ ਨੇ ਵਾਪਸੀ ਨੂੰ ਨਕਾਰਿਆ ਤੇ 24.5 ਫੀਸਦੀ ਨੇ ਕਿਹਾ ਕਿ ਉਹ ਤਦ ਹੀ ਵਾਪਸ ਆਉਣਗੇ ਜਦ ਇਹ ਕੋਰੋਨਾ ਬੀਮਾਰੀ ਖਤਮ ਹੋ ਜਾਵੇਗਾ। ਸਰਵੇਖਣ ਤੋਂ ਇਹ ਵੀ ਪਤਾ ਲੱਗਾ ਕਿ ਪ੍ਰਵਾਸੀ ਆਪਣੀ ਆਮਦਨ ਦਾ 50 ਫੀਸਦੀ ਇਥੇ ਹੀ ਖਰਚ ਕਰ ਦਿੰਦੇ ਸਨ। ਹੁਣ ਉਨ੍ਹਾਂ ਦੇ ਜਾਣ ਨਾਲ ਲੁਧਿਆਣਾ ਦੀ ਆਰਥਿਕਤਾ ਨੂੰ 380 ਕਰੋੜ ਹਰ ਮਹੀਨੇ ਦਾ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ : ਹੁਣ ਵਿਸ਼ੇਸ਼ ਉਡਾਨਾਂ ਤੋਂ ਭਾਰਤ ਵਾਪਸ ਪੁੱਜੇ ਪ੍ਰਵਾਸੀ ਭਾਰਤੀ ਵੱਖ-ਵੱਖ ਹੋਟਲਾਂ 'ਚ ਹੋਣਗੇ ਏਕਾਂਤਵਾਸ

ਡਾ. ਅਸ਼ਵਨੀ ਭੱਲਾ ਨੇ ਦੱਸਿਆ ਕਿ ਆਰਥਿਕਤਾ ਸਬੰਧੀ ਸਰਵੇਖਣ ਮਜ਼ਦੂਰਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਸਿਕ ਕਮਾਈ ਅਤੇ ਖਰਚ ਦੇ ਆਧਾਰ 'ਤੇ ਕੀਤਾ ਗਿਆ ਹੈ। ਕਾਨਫਰੰਸ 'ਚ ਕਾਰੋਬਾਰ, ਅਰਥ ਸਾਸ਼ਤਰ, ਸਮਾਜ ਅਤੇ ਸਿੱਖਿਆ ਜਗਤ ਦੀਆਂ ਨਾਮਵਰ ਹਸਤੀਆਂ ਨੇ ਭਾਗ ਲਿਆ। ਜਿਨ੍ਹਾਂ ਵਿਚ ਡਾ. ਪ੍ਰੇਮ ਕੁਮਾਰ, ਹੀਰੋ ਗਰੁੱਪ, ਡੀ. ਐੱਲ. ਸ਼ਰਮਾ, ਵਰਧਮਾਨ ਗਰੁੱਪ, ਉਪਕਾਰ ਸਿੰਘ ਆਹੂਜਾ, ਚੇਅਰਮੈਨ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ), ਪੰਕਜ ਸ਼ਰਮਾ ਸਕੱਤਰ ਸੀਸੂ, ਪ੍ਰਸਿੱਧ ਅਰਥ ਸਾਸ਼ਤਰੀ, ਡਾ. ਜੇ. ਐੱਸ. ਬੇਦੀ ਅਤੇ ਡਾ. ਪੂਰਨ ਸਿੰਘ, ਉਪ ਪ੍ਰਧਾਨ ਪੀ. ਸੀ. ਐੱਮ. ਏ. ਡਾ. ਬੀ. ਬੀ. ਸਿੰਗਲਾ ਅਤੇ ਡਾ. ਵਿਕਾਸ ਦੀਪ ਜਨਰਲ ਸਕੱਤਰ ਪੀ. ਸੀ. ਐੱਮ. ਏ. ਸ਼ਾਮਲ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, ਡੇਢ ਸਾਲਾ ਬੱਚੇ ਸਮੇਤ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ

ਡਿਪਟੀ ਕਮਿਸ਼ਨਰ ਨੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਕਿਹਾ ਕਿ 18 ਮਈ ਤੱਕ 82 ਫੀਸਦੀ ਰੇਲ ਗੱਡੀਆਂ ਉਤਰ ਪ੍ਰਦੇਸ਼ ਅਤੇ 15 ਫੀਸਦੀ ਬਿਹਾਰ ਅਤੇ 3 ਫੀਸਦੀ ਰੇਲ ਗੱਡੀਆਂ ਜ਼ਰੀਏ ਪ੍ਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਕੀਤੀ ਹੈ ਅਤੇ ਹਰ ਰੋਜ਼ 12 ਰੇਲ ਗੱਡੀਆਂ ਜ਼ਰੀਏ ਲਗਭਗ 15,000 ਪ੍ਰਵਾਸੀ ਮਜ਼ਦੂਰ ਘਰ ਵਾਪਸੀ ਕਰ ਰਹੇ ਹਨ ਅਤੇ ਹੁਣ ਤੱਕ 2 ਲੱਖ ਮਜ਼ਦੂਰ ਉਤਰ ਪ੍ਰਦੇਸ਼ ਅਤੇ 1.5 ਲੱਖ ਹੋਰ ਸਥਾਨਾਂ ਲਈ ਘਰ ਵਾਪਸੀ ਕਰ ਰਹੇ ਹਨ ਅਤੇ ਇਹ ਸਿਲਸਿਲਾ ਜਾਰੀ ਹੈ। ਭਾਵੇਂ ਕਾਰੋਬਾਰ ਦੇ ਖੁੱਲ੍ਹਣ ਨਾਲ ਕੁਝ ਕਮੀ ਆਈ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਧਮਾਕਾ, 10 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

ਸਟੱਕਚਰਡ ਪ੍ਰਸ਼ਨਾਵਲੀ ਜ਼ਰੀਏ ਕੀਤੀ ਇੰਟਰਵਿਊ
ਪ੍ਰਿੰ. ਡਾ. ਸੰਧੂ ਨੇ ਆਪਣੇ ਭਾਸ਼ਣ ਵਿਚ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੇ ਵਾਪਸ ਪਲਾਇਨ ਨੂੰ ਅੰਕੜਿਆਂ ਨਾਲ ਪੇਸ਼ ਕੀਤਾ। ਪੀ. ਸੀ. ਐੱਮ. ਏ. ਦੇ ਪ੍ਰਧਾਨ ਡਾ. ਅਸ਼ਵਨੀ ਭੱਲਾ ਨੇ ਪ੍ਰਵਾਸੀ ਮਜ਼ਦੂਰਾਂ 'ਤੇ ਕਰਵਾਏ ਗਏ ਆਪਣੇ ਸਰਵੇਖਣ ਦੇ ਨਤੀਜਿਆਂ ਨੂੰ ਮਾਹਰਾਂ ਦੇ ਕੋਲ ਵਿਚਾਰ ਹਿੱਤ ਪੇਸ਼ ਕੀਤਾ। ਇਹ ਸਰਵੇਖਣ 19 ਤੋਂ 24 ਮਈ ਨੂੰ 867 ਪ੍ਰਵਾਸੀ ਮਜ਼ਦੂਰਾਂ ਨੂੰ ਸਟੱਕਚਰਡ ਪ੍ਰਸ਼ਨਾਵਲੀ ਜ਼ਰੀਏ ਇੰਟਰਵਿਊ ਕੀਤਾ ਗਿਆ।

ਇਹ ਵੀ ਪੜ੍ਹੋ : ਚਿੰਤਾ ਦੀਆਂ ਲਕੀਰਾਂ ਵਾਲੇ ਉਦਾਸ ਚਿਹਰੇ, ਨੀਰਸ ਅੱਖਾਂ, ਰੋਜ਼ੀ ਗਈ, ਰੋਟੀ ਦੇ ਲਾਲੇ

74 ਫੀਸਦੀ ਸੰਤੁਸ਼ਟ ਅਤੇ 26 ਫੀਸਦੀ ਪ੍ਰਵਾਸੀ ਦੁਖੀ
ਡਾ. ਅਸ਼ਵਨੀ ਭੱਲਾ ਨੇ ਦੱਸਿਆ ਕਿ 867 ਪਲਾਇਨ ਕਰ ਰਹੇ ਪ੍ਰਵਾਸੀ ਮਜ਼ਦੂਰਾਂ 'ਚੋਂ 88 ਫੀਸਦੀ ਕਾਰੋਬਾਰ 'ਚੋਂ ਅਤੇ 12 ਫੀਸਦੀ ਖੇਤੀ ਸੈਕਟਰ 'ਚੋਂ ਸਨ। ਇਨ੍ਹਾਂ 'ਚੋਂ 60 ਫੀਸਦੀ ਬਿਹਾਰ, 18 ਫੀਸਦੀ ਯੂ. ਪੀ. ਅਤੇ 22 ਫੀਸਦੀ ਹੋਰ ਰਾਜਾਂ 'ਚੋਂ ਸਨ। ਇਸ ਸਰਵੇ ਵਿਚ 15 ਮਈ ਤੱਕ ਯੂ. ਪੀ. ਨੂੰ ਘਰ ਵਾਪਸੀ ਕਰ ਚੁੱਕੇ 2 ਲੱਖ ਪ੍ਰਵਾਸੀ ਮਜ਼ਦੂਰਾਂ ਦਾ ਸੈਂਪਲ ਸ਼ਾਮਲ ਨਹੀਂ ਹੈ। ਇਨ੍ਹਾਂ ਵਿਚੋਂ 74 ਫੀਸਦੀ ਮਜ਼ਦੂਰਾਂ ਨੇ ਆਪਣੇ ਇੰਪਲਾਇਰ ਤੋਂ ਲਾਕਡਾਊਨ ਪੀਰੀਅਡ ਦੇ ਦੌਰਾਨ ਸੰਤੁਸ਼ਟੀ ਪ੍ਰਗਟ ਕੀਤੀ ਕਿ Àਇਨ੍ਹਾਂ ਨੇ ਸਾਡਾ ਖਿਆਲ ਰੱਖਿਆ ਪਰ 26 ਫੀਸਦੀ ਪ੍ਰਵਾਸੀ ਦੁਖੀ ਨਜ਼ਰ ਆਏ ਅਤੇ ਕਿਹਾ ਕਿ ਕਾਰਖਾਨੇਦਾਰਾਂ ਨੇ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ।
ਇਹ ਵੀ ਪੜ੍ਹੋ :


Baljeet Kaur

Content Editor

Related News