ਦਾੜ੍ਹੀ ਮੁੱਛਾਂ ਹੋਣ ਕਾਰਨ ਨਾ ਹੋ ਸਕਿਆ ਵਿਆਹ, ਉਸੇ ਰੂਪ ਨੂੰ ਇਸ ਧੀ ਨੇ ਬਣਾਇਆ ਢਾਲ
Monday, Jul 27, 2020 - 01:57 PM (IST)
ਲੁਧਿਆਣਾ (ਨਰਿੰਦਰ) : ਵਿਧਾਨ ਸਭਾ ਹਲਕਾ ਗਿੱਲ ਦੀ ਰਹਿਣ ਵਾਲੀ ਮਨਜੀਤ ਕੌਰ ਇਨ੍ਹੀਂ ਦਿਨੀਂ ਚਰਚਾ 'ਚ ਹੈ। ਉਸ ਦੀ ਚਰਚਾ ਦਾ ਕਾਰਨ ਉਸ ਦਾ ਸਰੂਪ ਹੈ। ਮਨਦੀਪ ਹੈ ਤਾਂ ਕੌਰ ਪਰ ਉਸਦਾ ਰੂਪ ਸਿੰਘਾਂ ਵਾਲਾ ਹੈ। ਉਸ ਦੇ ਸ਼ੌਕ ਕੰਮ, ਕਰਨ ਦਾ ਢੰਗ ਅਤੇ ਰਹਿਣ ਸਹਿਣ ਵੀ ਸਿੰਘਾਂ ਵਾਲਾ ਹੀ ਹੈ। ਜੋ ਮਨਦੀਪ ਕੌਰ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦਾ ਉਹ ਇਹ ਨਹੀਂ ਮੰਨ ਸਕਦਾ ਕਿ ਉਹ ਇੱਕ ਕੁੜੀ ਹੈ। ਮਨਦੀਪ ਨੂੰ ਉਸ ਦੇ ਭਰਾ ਨੇ ਵੀ ਹੌਸਲਾ ਦਿੱਤਾ ਹੈ, ਉਸ ਨੂੰ ਆਪਣੀ ਛੋਟੀ ਭੈਣ ਦੇ ਨਾਲ ਆਪਣਾ ਛੋਟਾ ਭਰਾ ਵੀ ਮੰਨਿਆ। ਉਹ ਖੇਤੀ ਦਾ ਕੰਮ ਇਕੱਠੇ ਹੀ ਕਰਦੇ ਤੇ ਮੰਡੀ ਵੀ ਜਾਂਦੇ ਹਨ। ਮਨਦੀਪ ਕੌਰ ਨੂੰ ਬੁਲਟ ਚਲਾਉਣਾ ਕਾਫ਼ੀ ਪਸੰਦ ਹੈ।
ਇਹ ਵੀ ਪੜ੍ਹੋਂ : ਹਵਸ 'ਚ ਅੰਨ੍ਹੇ ਨੌਜਵਾਨ ਦੀ ਕਰਤੂਤ: 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ (ਵੀਡੀਓ)
ਮਨਦੀਪ ਕੌਰ ਨੇ ਦੱਸਿਆ ਕਿ 2012 'ਚ ਉਸ ਦਾ ਵਿਆਹ ਹੋਣ ਵਾਲਾ ਸੀ ਪਰ ਮੁੰਡੇ ਵਾਲਿਆਂ ਨੇ ਉਸ ਦੇ ਚਿਹਰੇ 'ਤੇ ਦਾੜ੍ਹੀ ਮੁੱਛ 'ਤੇ ਸਵਾਲ ਖੜ੍ਹੇ ਕੀਤੇ ਤਾਂ ਉਸਨੇ ਰਿਸ਼ਤਾ ਤੋੜ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸੇ ਰੂਪ ਨੂੰ ਅਪਣਾ ਲਿਆ ਅਤੇ ਅੰਮ੍ਰਿਤ ਛਕਿਆ। ਹੁਣ ਆਪਣਾ ਸਰੂਪ ਇਹੋ ਜਿਹਾ ਹੀ ਬਣਾ ਲਿਆ ਕਿ ਉਹ ਹੈ ਤਾਂ ਮਨਦੀਪ ਕੌਰ ਪਰ ਲਗਦੀ ਕਿਸੇ ਸਿੰਘ ਤੋਂ ਘੱਟ ਨਹੀਂ। ਮਨਦੀਪ ਕਹਿੰਦੀ ਹੈ ਕਿ ਉਸ ਨੂੰ ਗੁਰੂ ਸਾਹਿਬ ਨੇ ਇਹ ਦਾਤ ਬਖਸ਼ੀ ਹੈ, ਕੇਸਾਂ ਦੀ ਬੇਅਦਬੀ ਵੱਡਾ ਅਪਰਾਧ ਹੈ ਜੋ ਉਹ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਇਹ ਰੂਪ ਹੀ ਅੱਜ ਉਸ ਲਈ ਸਭ ਤੋਂ ਵੱਡੀ ਤਾਕਤ ਹੈ।
ਇਹ ਵੀ ਪੜ੍ਹੋਂ : ਆਈਲੈਟਸ 'ਚੋ ਆਏ ਘੱਟ ਬੈਂਡ ਤਾਂ ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਧਰ ਦੂਜੇ ਪਾਸੇ ਮਨਦੀਪ ਕੌਰ ਦੇ ਭਰਾ ਨੇ ਦੱਸਿਆ ਕਿ ਉਸ ਨੇ ਕਦੇ ਉਸ ਨੂੰ ਛੋਟੀ ਭੈਣ ਜਾਂ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ, ਹਰ ਥਾਂ 'ਤੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਈ। ਉਸਦੇ ਨਾਲ ਖੇਤਾਂ ਚ ਕੰਮ ਵੀ ਕਰਦੀ ਹੈ ਮੰਡੀ ਵੀ ਜਾਂਦੀ ਹੈ, ਜੇਕਰ ਕਦੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਦੋਵੇਂ ਭੈਣ-ਭਰਾ ਇਕ ਦੂਜੇ ਦਾ ਸਹਾਰਾ ਬਣਦੇ ਹਨ। ਉਨ੍ਹਾਂ ਕਿਹਾ ਕਿ ਲੋਕ ਉਸ ਨੂੰ ਪਹਿਲੀ ਨਜ਼ਰੇ ਵੇਖ ਕੇ ਨਹੀਂ ਮੰਨਦੇ ਕਿ ਉਹ ਇਕ ਕੁੜੀ ਹੈ ਪਰ ਬੋਲਣ ਦਾ ਸਿਦਕ ਅਤੇ ਅਵਾਜ਼ ਨਾਲ ਉਸ ਦੀ ਪਛਾਣ ਹੁੰਦੀ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਭੈਣ 'ਤੇ ਮਾਣ ਹੈ।