ਸ਼ਾਤਰ ਲੋਕਾਂ ਨੇ ਗੱਲਾਂ ''ਚ ਫਸਾਇਆ ਇਹ ਸ਼ਖਸ, 25 ਲੱਖ ਦੀ ਲਾਟਰੀ ਜਿੱਤਣ ਦਾ ਕਹਿ ਇੰਝ ਖੇਡਿਆ ਵੱਡਾ ਖੇਡ
Friday, Sep 17, 2021 - 02:36 PM (IST)
ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ 'ਚ ਸ਼ਾਤਰ ਲੋਕਾਂ ਵੱਲੋਂ 25 ਲੱਖ ਦੀ ਲਾਟਰੀ ਦਾ ਇਨਾਮ ਜਿੱਤਣ ਦਾ ਕਹਿ ਕੇ ਇਕ ਸ਼ਖਸ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਅਮਨ ਕੁਮਾਰ (29) ਨੇ ਦੱਸਿਆ ਕਿ ਉਸ ਦਾ ਪਿਛੋਕੜ ਫਿਰੋਜ਼ਪੁਰ ਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸ਼ਰਾਬ ਠੇਕੇਦਾਰਾਂ ਨੂੰ ਦਿੱਤੀ ਰਾਹਤ, ਠੇਕਿਆਂ ਦੀ ਲਾਈਸੈਂਸ ਫ਼ੀਸ ਕੀਤੀ ਮੁਆਫ਼
ਉਸ ਨੇ ਦੱਸਿਆ ਕਿ ਉਹ ਇਸ ਵੇਲੇ ਨਿਊ ਅਸ਼ੋਕ ਨਗਰ ਸਲੇਮ ਟਾਬਰੀ ਵਿਖੇ ਆਪਣੀ ਪਤਨੀ ਅਤੇ 2 ਧੀਆਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਅਮਨ ਕੁਮਾਰ ਸੈਨੇਟਰੀ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਕ ਸ਼ਖਸ ਦਾ ਫੋਨ ਆਇਆ, ਜਿਸ ਨੇ ਖ਼ੁਦ ਨੂੰ ਬੈਂਕ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਸ ਦੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ।
ਉਕਤ ਸ਼ਖਸ ਨੇ ਅਮਨ ਕੁਮਾਰ ਨੂੰ ਕਿਹਾ ਕਿ ਉਸ ਨੂੰ ਇਹ ਲਾਟਰੀ ਕਢਵਾਉਣ ਲਈ ਪਹਿਲਾਂ 12,000 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਇਸ ਤੋਂ ਬਾਅਦ ਅਮਨ ਕੁਮਾਰ ਨੇ ਦੋ ਵੱਖ-ਵੱਖ ਅਕਾਊਂਟਾਂ 'ਤੇ ਕਰੀਬ 25 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ।
ਇਹ ਵੀ ਪੜ੍ਹੋ : ਪੰਜਾਬ 'ਚ ਬਾਰਸ਼ ਨੇ ਤੋੜੇ ਪਿਛਲੇ ਰਿਕਾਰਡ, ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਕੀਤੀ ਭਵਿੱਖਬਾਣੀ
ਅਮਨ ਕੁਮਾਰ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਦਾ ਵਟਸਐਪ ਹੈਕ ਹੋ ਗਿਆ ਅਤੇ ਸਭ ਕੁੱਝ ਡਿਲੀਟ ਹੋ ਗਿਆ। ਫਿਲਹਾਲ ਅਮਨ ਕੁਮਾਰ ਦਾ ਕਹਿਣਾ ਹੈ ਕਿ ਇਸ ਦੀ ਸ਼ਿਕਾਇਤ ਉਹ ਪੁਲਸ ਕੋਲ ਦਰਜ ਕਰਵਾਏਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ