ਲੁਧਿਆਣਾ : ਸਰਕਾਰੀ ਸਕੂਲ 'ਚ ਲੈਂਟਰ ਹਾਦਸੇ ਨੂੰ ਲੈ ਕੇ ਜਾਂਚ ਕਮੇਟੀ ਦਾ ਗਠਨ, ਦਿੱਤੇ ਗਏ ਇਹ ਹੁਕਮ

Thursday, Aug 24, 2023 - 03:22 PM (IST)

ਲੁਧਿਆਣਾ : ਸਰਕਾਰੀ ਸਕੂਲ 'ਚ ਲੈਂਟਰ ਹਾਦਸੇ ਨੂੰ ਲੈ ਕੇ ਜਾਂਚ ਕਮੇਟੀ ਦਾ ਗਠਨ, ਦਿੱਤੇ ਗਏ ਇਹ ਹੁਕਮ

ਲੁਧਿਆਣਾ : ਇੱਥੇ ਸਰਕਾਰੀ ਸਕੂਲ ਬੱਦੋਵਾਲ ਵਿਖੇ ਲੈਂਟਰ ਡਿੱਗਣ ਕਾਰਨ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ ਸੀ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਕਮੇਟੀ ਨੂੰ ਆਪਣੀ ਰਿਪੋਰਟ 7 ਦਿਨਾਂ ਦੇ ਅੰਦਰ ਪੇਸ਼ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਆਈ ਵੱਡੀ ਖ਼ਬਰ, ਖੁੱਲ੍ਹੇ ਰਹਿਣਗੇ ਇਹ ਸਕੂਲ

ਇਸ ਦੇ ਨਾਲ ਹੀ ਲੈਂਟਰ ਦੀ ਛੱਤ ਡਿੱਗਣ ਕਰਕੇ ਜਿੱਥੇ ਹਾਦਸਾ ਵਾਪਰਿਆ ਸੀ, ਉਸ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਆਮ ਵਿਅਕਤੀ ਦੇ ਜਾਣ ਅਤੇ ਹਾਦਸੇ ਵਾਲੀ ਥਾਂ 'ਤੇ ਰੁਕਣ ਨੂੰ ਲੈ ਕੇ ਪੂਰਨ ਰੂਪ 'ਚ ਪਾਬੰਦੀ ਲਾਈ ਗਈ ਹੈ।

ਇਹ ਵੀ ਪੜ੍ਹੋ : ਖੰਨਾ 'ਚ ਮੋਟਰਸਾਈਕਲ 'ਚ ਵੜ ਗਿਆ ਸੱਪ, ਮੌਕੇ 'ਤੇ ਮਚ ਗਈ ਹਫੜਾ-ਦਫੜੀ

ਦੱਸਣਯੋਗ ਹੈ ਕਿ ਮ੍ਰਿਤਕ ਅਧਿਆਪਕਾ ਰਵਿੰਦਰ ਕੌਰ ਸਮਾਜਿਕ ਵਿਸ਼ੇ ਦੀ ਅਧਿਆਪਕਾ ਸੀ ਅਤੇ 6ਵੀਂ ਤੋਂ 10ਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਸੀ। ਉਹ ਥੋੜ੍ਹੀ ਦੇਰ ਪਹਿਲਾਂ ਹੀ ਸਰਕਾਰੀ ਸਕੂਲ 'ਚ ਤਬਾਦਲਾ ਕਰਕੇ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8



 


author

Babita

Content Editor

Related News