ਲੁਧਿਆਣਾ ''ਚ ਜਿੰਮ ਮਾਲਕਾਂ ਨੇ ਥਾਲੀਆਂ ਵਜਾ ਕੇ ਮੋਦੀ ਨੂੰ ਜਗਾਇਆ, ਕੱਢੀ ਖੂਬ ਭੜਾਸ

06/09/2020 2:05:02 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਜਿੰਮ ਐਸੋਸੀਏਸ਼ਨ ਵੱਲੋਂ ਮੰਗਲਵਾਰ ਨੂੰ ਸਮਰਾਲਾ ਚੌਂਕ ਵਿਖੇ ਵੱਡਾ ਇਕੱਠ ਕਰਕੇ ਥਾਲੀਆਂ ਵਜਾਈਆਂ ਗਈਆਂ ਤਾਂ ਜੋ ਮੋਦੀ ਸਰਕਾਰ ਨੂੰ ਜਿੰਮ ਖੋਲ੍ਹਣ ਲਈ ਜਗਾਇਆ ਜਾ ਸਕੇ। ਇਸ ਦੌਰਾਨ ਵੱਡੀ ਗਿਣਤੀ 'ਚ ਜਿੰਮ ਮਾਲਕ, ਬਾਡੀ ਬਿਲਡਰ ਅਤੇ ਪਾਵਰ ਲਿਫਟਰ ਇਕੱਤਰ ਹੋਏ ਪਰ ਧਰਨੇ ਦੌਰਾਨ ਇਹ ਲੋਕ ਖ਼ੁਦ ਹੀ ਆਪਸੀ ਦਾਇਰਾ ਬਣਾਈ ਰੱਖਣਾ ਭੁੱਲ ਗਏ। ਇੱਥੋਂ ਤੱਕ ਕਿ ਕਈਆਂ ਨੇ ਮਾਸਕ ਤੱਕ ਵੀ ਨਹੀਂ ਲਾਏ ਹੋਏ ਸਨ।

PunjabKesari

ਇਨ੍ਹਾਂ ਮੈਂਬਰਾਂ ਵੱਲੋਂ ਜੰਮ ਕੇ ਮੋਦੀ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਗਈ ਅਤੇ ਥਾਲੀਆਂ ਵਜਾ ਕੇ ਮੋਦੀ ਸਰਕਾਰ ਨੂੰ ਜਗਾਉਣ ਲਈ ਜਿੰਮ ਵੱਲ ਧਿਆਨ ਦੇਣ ਲਈ ਅਤੇ ਉਨ੍ਹਾਂ ਦਾ ਕੰਮ ਧੰਦਾ ਸ਼ੁਰੂ ਕਰਵਾਉਣ ਲਈ ਅਪੀਲ ਕੀਤੀ ਗਈ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਰਮੇਸ਼ ਬੰਗੜ ਅਤੇ ਹੋਰ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਮੋਦੀ ਸਾਹਿਬ ਸ਼ਾਇਦ ਥਾਲੀਆਂ ਨਾਲ ਹੀ ਜਾਗਦੇ ਹਨ, ਇਸ ਕਰਕੇ ਉਹ ਅੱਜ ਥਾਲੀਆਂ ਲੈ ਕੇ ਆਪਣੇ ਜਿੰਮ ਖੁੱਲ੍ਹਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਲੁਧਿਆਣਾ 'ਚ 400 ਜਿੰਮ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਕਿਰਾਏ 'ਤੇ ਚੱਲ ਰਹੇ ਹਨ ਅਤੇ ਕੋਰੋਨਾ ਦੀ ਇਸ ਔਖੀ ਘੜੀ ਦੌਰਾਨ ਉਨ੍ਹਾਂ ਦਾ ਕਿਰਾਇਆ ਕੱਢਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿੱਤੇ ਨਾਲ ਜੁੜੇ ਹੋਏ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਰਕਾਰ ਜਿੰਮ ਖੋਲ੍ਹਣ ਦੀ ਉਨ੍ਹਾਂ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਉਹ ਉੱਥੇ ਪੂਰਾ ਮੋਨੇਟਾਈਜੇਸ਼ਨ ਅਤੇ ਆਪਸੀ ਦਾਇਰੇ ਬਣਾਈ ਰੱਖਣ ਦਾ ਧਿਆਨ ਰੱਖਣਗੇ ਪਰ ਧਰਨੇ ਦੌਰਾਨ ਹੀ ਉਹ ਇਹ ਸਭ ਭੁੱਲਦੇ ਵਿਖਾਈ ਦਿੱਤੇ।


Babita

Content Editor

Related News