ਲੁਧਿਆਣਾ ਜੇਲ ਬ੍ਰੇਕ ਦਾ ਇਕ ਕੈਦੀ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ

Sunday, Apr 05, 2020 - 09:30 AM (IST)

ਲੁਧਿਆਣਾ ਜੇਲ ਬ੍ਰੇਕ ਦਾ ਇਕ ਕੈਦੀ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ

ਮੰਡੀ ਗੋਬਿੰਦਗੜ੍ਹ ( ਵਿਪਨ, ਮੱਗੋ) - ਇਕ ਪਾਸੇ ਜਿਥੇ ਸਾਰਾ ਪੁਲਸ ਵਿਭਾਗ ਕੋਰੋਨਾ ਬੀਮਾਰੀ ਦਾ ਮੁਕਾਬਲਾ ਕਰਨ ਲਈ ਆਪਣੀ ਸਖਤ ਡਿਊਟੀ ਨਿਭਾ ਰਿਹਾ ਹੈ, ਉੱਥੇ ਹੀ ਮੰਡੀ ਗੋਬਿੰਦਗੜ੍ਹ ਪੁਲਸ ਇਸ ਡਿਊਟੀ ਦੇ ਨਾਲ-ਨਾਲ ਹੋਰ ਅਪਰਾਧਕ ਘਟਨਾਵਾਂ ’ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ। ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੀ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹਾਸਲ ਲੱਗੀ, ਜਦੋਂ ਉਨ੍ਹਾਂ ਨੇ ਲੁਧਿਆਣਾ ਜੇਲ ਦੀ ਕੰਧ ਟੱਪ ਕੇ ਫਰਾਰ ਹੋਏ ਕੈਦੀਆਂ ’ਚੋਂ ਇਕ ਕੈਦੀ ਨੂੰ ਗ੍ਰਿਫਤਾਰ ਕਰ ਲਿਆ। ਇਹ ਜਾਣਕਾਰੀ ਡੀ. ਐੱਸ. ਪੀ. ਅਮਲੋਹ ਸੁਖਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਸਥਾਨਕ ਪੁਲਸ ਸਟੇਸ਼ਨ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।

ਪੜ੍ਹੋ ਇਹ ਖਬਰ ਵੀ - ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ

ਪੜ੍ਹੋ ਇਹ ਖਬਰ ਵੀ - ਖਾਣਾ ਬਣਾਉਂਦੇ ਸਮੇਂ ਸਿਲੰਡਰ ਲੀਕ ਹੋਣ ਨਾਲ ਹੋਇਆ ਧਮਾਕਾ, ਪਤੀ-ਪਤਨੀ ਸਣੇ ਬੱਚੇ ਝੁਲਸੇ      

ਉਨ੍ਹਾਂ ਕਿਹਾ ਕਿ ਬੀਤੀ 28 ਮਾਰਚ ਨੂੰ ਲੁਧਿਆਣਾ ਦੀ ਜੇਲ ਦੀ ਕੰਧ ਟੱਪ ਕੇ ਅਮਨ ਕੁਮਾਰ ਉਰਫ ਦੀਪਕ (22) ਪੁੱਤਰ ਨਵਲ ਕਿਸ਼ੋਰ ਵਾਸੀ ਨੇੜੇ ਗੁਰੂ ਨਾਨਕ ਵਰਕਸ਼ਾਪ, ਇਕਬਾਲ ਨਗਰ, ਮੰਡੀ ਗੋਬਿੰਦਗੜ੍ਹ ਆਪਣੇ ਸਾਥੀਆਂ ਲੁਧਿਆਣਾ ਤੋਂ ਇਕ, ਸਮਰਾਲਾ ਤੋਂ ਇਕ ਅਤੇ ਬਰਨਾਲਾ ਤੋਂ ਇਸ ਸਣੇ ਫਰਾਰ ਹੋਣ ’ਚ ਕਾਮਯਾਬ ਹੋ ਗਿਆ ਸੀ। ਇਸ ਦੌਰਾਨ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਇਕ ਕੈਦੀ ਨੂੰ ਗ੍ਰਿਫਤਾਰ ਕਰ ਕੇ ਇਸ ਦੀ ਸੁਚਨਾ ਸਬੰਧਤ ਪੁਲਸ ਨੂੰ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਨ ਕੁਮਾਰ ਦੇ ਵਿਰੁਧ ਪੁਲਸ ਥਾਣਾ ਮੰਡੀ ਗੋਬਿੰਦਗੜ੍ਹ ਵਿਚ 5, ਖੰਨਾ ਵਿਚ ਇਕ ਅਤੇ ਲੁਧਿਆਣਾ ’ਚ 2 ਮੁਕੱਦਮੇ ਦਰਜ ਹਨ।

ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਪੁਲਸ ਨੂੰ ਪਤਾ ਲੱਗਾ ਕਿ ਲੁਧਿਆਣਾ ਜੇਲ ’ਚੋਂ ਫਰਾਰ ਹੋਏ 4 ਕੈਦੀਆਂ ’ਚੋਂ ਇਕ ਮੰਡੀ ਗੋਬਿੰਦਗੜ੍ਹ ਦਾ ਹੈ ਤਾਂ ਪੁਲਸ ਨੇ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ ਆਪਣੇ ਗੁਪਤ ਸੂਤਰਾਂ ਦੀ ਮਦਦ ਨਾਲ ਇਸ ਨੂੰ ਕਾਬੂ ਕਰ ਲਿਆ। ਇਸ ਮੌਕੇ ਡੀ. ਐੱਸ. ਪੀ. ਅਮਲੋਹ ਸੁਖਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨਾਲ ਸਹਾਇਕ ਥਾਣੇਦਾਰ ਅਵਤਾਰ ਸਿੰਘ, ਸਹਾਇਕ ਥਾਣੇਦਾਰ ਮੁੱਖ ਮੁਣਸ਼ੀ ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ।


author

rajwinder kaur

Content Editor

Related News