ਲੁਧਿਆਣਾ 'ਚ ਪੁਲਸ ਸਾਹਮਣੇ ਔਰਤ ਨੇ ਖ਼ੁਦ 'ਤੇ ਛਿੜਕਿਆ ਪੈਟਰੋਲ, ਜਾਣੋ ਪੂਰਾ ਮਾਮਲਾ

06/30/2023 1:34:54 PM

ਲੁਧਿਆਣਾ (ਰਾਜ) : ਇੱਥੇ ਇਕ ਔਰਤ ਵੱਲੋਂ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕਰਨ 'ਤੇ ਸੀ. ਪੀ. ਦਫ਼ਤਰ ਦੇ ਬਾਹਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਕੁੱਝ ਕਰਦੀ, ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਇਕ ਸੀਨੀਅਰ ਆਗੂ ਨੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਬਰਖ਼ਾਸਤ ਅਧਿਕਾਰੀ ਰਾਜਜੀਤ ਸਿੰਘ ਨੂੰ ਸੁਪਰੀਮ ਕੋਰਟ ਦਾ ਝਟਕਾ, ਰਾਹਤ ਦੇਣ ਤੋਂ ਕੀਤਾ ਇਨਕਾਰ

ਉਸ 'ਤੇ ਥਾਣਾ ਟਿੱਬਾ 'ਚ ਕੇਸ ਦਰਜ ਹੋਇਆ ਸੀ ਪਰ ਪੁਲਸ ਨੇ ਅੱਜ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਸ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਕੇਸ ਵਾਪਸ ਲੈਣ ਲਈ ਲਗਾਤਾਰ ਧਮਕਾ ਰਿਹਾ ਹੈ। ਜਦੋਂ ਵੀ ਉਹ ਪੁਲਸ ਕੋਲ ਮਦਦ ਮੰਗਣ ਲਈ ਜਾਂਦੀ ਹੈ ਤਾਂ ਉਲਟਾ ਪੁਲਸ ਉਸ ਨੂੰ ਥਾਣੇ ਤੋਂ ਬਾਹਰ ਕੱਢ ਦਿੰਦੀ ਹੈ।

ਇਹ ਵੀ ਪੜ੍ਹੋ : ਅਨੁਰਾਗ ਵਰਮਾ ਦੀ ਨਿਯੁਕਤੀ ਮਗਰੋਂ 5 ਵਿਭਾਗਾਂ ਲਈ ਸ਼ੁਰੂ ਹੋਈ ਨਵੇਂ ਪ੍ਰਿੰਸੀਪਲ ਸਕੱਤਰ ਦੀ ਭਾਲ

ਇਸ ਲਈ ਅੱਜ ਮਜਬੂਰ ਹੋ ਕੇ ਉਸ ਨੂੰ ਇਹ ਕਦਮ ਚੁੱਕਣਾ ਪੈ ਗਿਆ। ਉਸ ਨੇ ਕਿਹਾ ਕਿ ਉਹ ਬੇਹੱਦ ਗਰੀਬ ਅਤੇ ਉਸ ਦੇ ਛੋਟੇ ਬੱਚੇ ਹਨ। ਉਸ ਨੇ ਪੁਲਸ ਅੱਗੇ ਇਨਸਾਫ਼ ਦੀ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News