ਮੂੰਹ 'ਤੇ ਕੱਪੜਾ ਬੰਨ੍ਹ ਘਰ 'ਚ ਵੜੇ 3 ਨੌਜਵਾਨ, ਬਜ਼ੁਰਗ ਔਰਤ ਨੂੰ ਕਮਰੇ 'ਚ ਘੜੀਸ ਬੰਨ੍ਹੇ ਹੱਥ-ਪੈਰ ਤੇ ਫਿਰ...

Thursday, Nov 10, 2022 - 12:01 PM (IST)

ਮੂੰਹ 'ਤੇ ਕੱਪੜਾ ਬੰਨ੍ਹ ਘਰ 'ਚ ਵੜੇ 3 ਨੌਜਵਾਨ, ਬਜ਼ੁਰਗ ਔਰਤ ਨੂੰ ਕਮਰੇ 'ਚ ਘੜੀਸ ਬੰਨ੍ਹੇ ਹੱਥ-ਪੈਰ ਤੇ ਫਿਰ...

ਲੁਧਿਆਣਾ (ਰਾਜ) : ਸਥਾਨਕ ਪਿੰਡ ਗੋਬਿੰਦਗੜ੍ਹ 'ਚ ਅਣਪਛਾਤੇ ਨੌਜਵਾਨਾਂ ਨੇ ਘਰ 'ਚ ਵੜ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਪੀੜਤ ਚਰਨਜੀਤ ਕੌਰ (63) ਪਤਨੀ ਸਰੂਪ ਸਿੰਘ ਨੇ ਦੱਸਿਆ ਕਿ 3 ਅਣਪਛਾਤੇ ਨੌਜਵਾਨ ਮੂੰਹ 'ਤੇ ਕੱਪੜਾ ਬੰਨ੍ਹ ਕੇ ਜ਼ਬਰਨ ਘਰ ਅੰਦਰ ਦਾਖ਼ਲ ਹੋ ਗਏ। ਤਿੰਨਾਂ ਨੇ ਬਜ਼ੁਰਗ ਔਰਤ ਨੂੰ ਕਮਰੇ 'ਚ ਘੜੀਸਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ : ਆਮਦਨ ਟੈਕਸ ਵਿਭਾਗ ਦੀਆਂ ਟੀਮਾਂ ਨੇ ਕੀਤੀ ਛਾਪੇਮਾਰੀ (ਤਸਵੀਰਾਂ)

ਤਿੰਨੇ ਨੌਜਵਾਨਾਂ ਨੇ ਔਰਤ ਦੀ ਕੰਨਪੱਟੀ 'ਤੇ ਪਿਸਤੌਲ ਲਾ ਕੇ ਉਸ ਕੋਲੋਂ ਮੋਬਾਇਲ, ਕੰਨਾਂ ਦੀਆਂ ਵਾਲੀਆਂ, ਸੋਨੇ ਦੀ ਚੇਨ ਅਤੇ ਅਲਮਾਰੀ 'ਚੋਂ 1.50 ਲੱਖ ਰੁਪਏ ਲੁੱਟ ਲਏ। ਇੰਨਾ ਹੀ ਨਹੀਂ, ਜਦੋਂ ਬਜ਼ੁਰਗ ਔਰਤ ਨੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਪਿਸਤੌਲ ਦਾ ਪਿਛਲਾ ਹਿੱਸਾ ਉਸ ਦੇ ਮੂੰਹ 'ਤੇ ਮਾਰਿਆ ਅਤੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਗੈਂਗਸਟਰ ਗੋਲਡੀ ਬਰਾੜ ਨੇ ਲਈ ਕੋਟਕਪੂਰਾ 'ਚ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ, ਪਾਈ ਪੋਸਟ

ਬਜ਼ੁਰਗ ਔਰਤ ਦੇ ਚੀਕਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸ ਦੇ ਹੱਥ-ਪੈਰ ਖੋਲ੍ਹੇ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News