ਲੁਧਿਆਣਾ ਜ਼ਿਲ੍ਹੇ ''ਚ ਅੱਜ ਕੋਰੋਨਾ ਦੇ 306 ਨਵੇਂ ਮਾਮਲੇ ਆਏ ਸਾਹਮਣੇ, 9 ਮਰੀਜ਼ਾਂ ਦੀ ਮੌਤ
Wednesday, Aug 05, 2020 - 09:07 PM (IST)
ਲੁਧਿਆਣਾ,(ਸਹਿਗਲ,ਨਰਿੰਦਰ) - ਲੁਧਿਆਣਾ ਜ਼ਿਲ੍ਹੇ 'ਚ ਅੱਜ ਕੋਰੋਨਾ ਵਾਇਰਸ ਦਾ ਬਹੁਤ ਵੱਡਾ ਧਮਾਕਾ ਹੋਇਆ ਹੈ। ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 306 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਸਿਹਤ ਵਿਭਾਗ ਤੇ ਲੁਧਿਆਣਾ ਵਾਸੀਆਂ ਲਈ ਵੱਡੀ ਮੁਸੀਬਤ ਤੇ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਅੱਜ ਜ਼ਿਲ੍ਹੇ 'ਚ 9 ਮੌਤਾਂ ਹੋਈਆਂ ਹਨ।
ਸਿਵਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਨੇ ਕੋਵਿਡ-19 (ਕੋਰੋਨਾ ਵਾਇਰਸ ਬਿਮਾਰੀ) ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅੰਦਰ ਅੱਜ ਤੱਕ 67594 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਅੱਜ 3 ਦਿਨਾਂ ਦੀਆਂ ਪ੍ਰਾਪਤ ਹੋਈਆਂ ਪੈਡਿੰਗ ਰਿਪੋਰਟਾਂ 'ਚੋਂ 233 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਹੈ, ਜਿਨ੍ਹਾਂ 'ਚੋਂ 228 ਜ਼ਿਲਾ ਲੁਧਿਆਣਾ ਦੇ ਹਨ ਅਤੇ ਇਕ-ਇਕ ਕੇਸ ਜਲੰਧਰ, ਨਵਾਂਸ਼ਹਿਰ, ਸੰਗਰੂਰ, ਫਤਿਹਗੜ੍ਹ ਤੇ ਹਰਿਆਣਾ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ 'ਚ ਤਹਿਸੀਲ ਜਗਰਾਓਂ 'ਚੋਂ-7, ਤਹਿਸੀਲ ਸਮਰਾਲਾ- 3, ਖੰਨਾ-16, ਪਾਇਲ-5, ਤਹਿਸੀਲ ਪੂਰਬੀ 'ਚ -96 ਅਤੇ ਤਹਿਸੀਲ ਪੱਛਮੀ 'ਚੋਂ-101 ਪਾਜ਼ੇਟਿਕ ਕੇਸ ਸਾਹਮਣੇ ਹਨ।
ਪ੍ਰਾਈਵੇਟ ਹਸਪਤਾਲ ਤੇ ਲੈਬੋਰੇਟਰੀ 'ਚੋਂ ਪ੍ਰਾਪਤ ਹੋਈਆਂ 93 ਪਾਜ਼ੇਟਿਵ ਰਿਪੋਰਟਾਂ
ਇਸ ਤੋਂ ਇਲਾਵਾ ਅੱਜ 93 ਕੋਰੋਨਾ ਪਾਜ਼ੇਟਿਵ ਕੇਸ ਜਿਨ੍ਹਾਂ ਦੀ ਰਿਪੋਰਟ ਪ੍ਰਾਈਵੇਟ ਹਸਪਤਾਲ ਅਤੇ ਲੈਬੋਰੇਟਰੀ ਤੋਂ ਪ੍ਰਾਪਤ ਹੋਈਆਂ ਹਨ, ਜਿਨ੍ਹਾ 'ਚੋਂ 78 ਪਾਜ਼ੇਟਿਵ ਰਿਪੋਰਟਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ। ਇਨ੍ਹਾਂ ਪਾਜ਼ੇਟਿਵ ਕੇਸਾਂ 'ਚ ਜੋ ਕਿ ਤਹਿਸੀਲ ਪੂਰਬੀ 'ਚੋਂ 41 ਤੇ ਤਹਿਸੀਲ ਪੱਛਮੀ 'ਚੋਂ 37 ਕੇਸ ਪਾਏ ਗਏ ਹਨ, ਜਿਸ ਕਾਰਨ ਅੱਜ ਲੁਧਿਆਣਾ ਜ਼ਿਲ੍ਹੇ 'ਚ ਕੁੱਲ ਮਿਲਾ ਕੇ ਇਕ ਦਿਨ 'ਚ 306 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ 3 ਜ਼ਿਲਾ ਜਲੰਧਰ, 2 ਫਤਿਹਗੜ੍ਹ, 1-1 ਬਠਿੰਡਾ, ਜੰਮੂ, ਬਿਹਾਰ ਨਾਲ ਸਬੰਧਿਤ ਹਨ। ਜਿਨ੍ਹਾਂ 'ਚੋਂ ਆਈ. ਐਲ. ਆਈ. (ਫਲੂ ਕੋਰਨਰ) ਤੋਂ 75 ਕੇਸ, ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਕੇਸਾਂ ਦੀ ਗਿਣਤੀ 87, ਓ. ਪੀ. ਡੀ.-35, ਪੁਲਸ ਕਰਮਚਾਰੀ 5, ਹਾਈ ਰਿਸਕ ਏਰੀਆ 9, ਗਰਭਵਤੀ ਜਨਾਨੀਆਂ 11, ਹੈਲਥ ਕੇਅਰ ਵਰਕਰ 19, ਪ੍ਰੀ ਓਪਰੇਟਿਵ 2, ਡੈਮੋਸਟਿੱਕ ਟਰੈਵਲਰ 6, ਟਰੇਸਿੰਗ ਇੰਨ ਪ੍ਰੋਸੈਯ 55 ਅਤੇ ਅੰਡਰ ਟ੍ਰਾਇਲ 2 ਹਨ। ਇਸ ਦੇ ਨਾਲ ਹੀ ਲੁਧਿਆਣਾ ਦੇ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 4176 ਹੋ ਗਈ ਹੈ ਅਤੇ ਜ਼ਿਲ੍ਹੇ 'ਚ ਕੋਰੋਨਾ ਕਾਰਨ ਕੁੱਲ 129 ਮੌਤਾਂ ਹੋ ਚੁਕੀਆਂ ਹਨ।