ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 89 ਨਵੇਂ ਮਾਮਲਿਆਂ ਦੀ ਪੁਸ਼ਟੀ, 4 ਮਰੀਜ਼ਾਂ ਦੀ ਹੋਈ ਮੌਤ

07/14/2020 10:00:39 PM

ਲੁਧਿਆਣਾ,(ਸਹਿਗਲ/ਨਰਿੰਦਰ) : ਮਹਾਨਗਰ 'ਚ ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਦੇ ਚੱਲਦੇ 89 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 57 ਸਾਲਾਂ ਇਕਬਾਲ ਨਗਰ ਤਾਜ਼ਪੁਰ ਰੋਡ ਦਾ ਰਹਿਣ ਵਾਲਾ ਸੀ ਅਤੇ ਸੀ. ਐਮ. ਸੀ. 'ਚ ਦਾਖਲ ਸੀ। ਦੂਜਾ 40 ਸਾਲਾਂ ਬੀਬੀ ਵਿਜੇ ਨਗਰ ਦੀ ਰਹਿਣ ਵਾਲੀ ਸੀ ਅਤੇ ਓਸਵਾਲ ਹਸਪਤਾਲ 'ਚ ਦਾਖਲ ਸੀ। 14 ਸਾਲਾਂ ਅਤੇ 65 ਸਾਲਾਂ ਵਿਅਕਤੀ ਕੋਟ ਖਾਲਸਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਇਸ ਦੇ ਇਲਾਵਾ ਅੱਜ 89 ਮਰੀਜ਼ ਪਾਜ਼ੇਟਿਵ ਆਏ ਹਨ।। 10 ਮਰੀਜ਼ ਦੇਰ ਸ਼ਾਮ ਦਯਾਨੰਦ ਹਸਪਤਾਲ ਨੇ ਸਿਹਤ ਵਿਭਾਗ ਨੂੰ ਰਿਪੋਰਟ ਕੀਤੇ ਹਨ, ਇਨ੍ਹਾਂ ਮਰੀਜ਼ਾਂ 'ਚ 5 ਪੁਲਸ ਅਫਸਰ ਇਕ ਮਹਿਲਾ ਜੱਜ ਤੇ ਇਕ ਅਧਿਕਾਰੀ ਸ਼ਾਮਲ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ 65 ਟੀਮਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਅਤੇ 219 ਲੋਕਾਂ ਨੂੰ ਹੋਮ ਆਈਸੋਲੇਸ਼ਨ 'ਚ ਰੈਫਰ ਕਰ ਦਿੱਤਾ ਹੈ।


Deepak Kumar

Content Editor

Related News