ਲੁਧਿਆਣਾ ’ਚ ਕੋਰੋਨਾ ਦਾ ਵੱਧਦਾ ਜਾ ਰਿਹੈ ਕਹਿਰ, 61 ਨਵੇਂ ਮਾਮਲੇ ਆਏ ਸਾਹਮਣੇ
Friday, Jun 26, 2020 - 08:24 PM (IST)

ਲੁਧਿਆਣਾ,(ਨਰਿੰਦਰ/ਸਹਿਗਲ): ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ, ਉਥੇ ਹੀ ਕੋਰੋਨਾ ਦਾ ਕਹਿਰ ਲੁਧਿਆਣਾ ’ਚ ਲਗਾਤਾਰ ਜਾਰੀ ਹੈ। ਸ਼ਹਿਰ ’ਚ ਅੱਜ ਕੋਰੋਨਾ ਦੇ 61 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ। ਸ਼ਹਿਰ ’ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 728 ਹੈ, ਉਥੇ ਹੀ ਮ੍ਰਿਤਕਾਂ ਦੀ ਗਿਣਤੀ 19 ਹੋ ਗਈ ਹੈ। 485 ਮਰੀਜ਼ ਹੁਣ ਤਕ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁਕੇ ਹਨ, ਜਦਕਿ 221 ਐਕਟੀਵ ਮਰੀਜ਼ ਹਨ। ਬਾਹਰਲੇ ਜ਼ਿਲ੍ਹੇ ਅਤੇ ਸੂਬੇ ਤੋਂ ਸਬੰਧਿਤ ਨਾਲ ਸੰਬੰਧਿਤ 177 ਮਰੀਜ਼ ਹਨ। ਉਥੇ ਹੀ ਜਿਲਾ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ 69 ਸਾਲਾਂ ਦੇ 1 ਮਰੀਜ਼ ਦੀ ਲੁਧਿਆਣਾ ਦੇ ਐਸ. ਪੀ. ਐਸ. ਹਸਪਤਾਲ ’ਚ ਮੌਤ ਹੋ ਗਈ ਹੈ। 17 ਸਾਲ ਦੀ ਲੜਕੀ ਦੀ ਵੀ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਮੌਤ ਹੋਈ ਹੈ। 36 ਸਾਲਾਂ ਦਾ ਪ੍ਰਵਾਸੀ ਜੋ ਲੁਧਿਆਣਾ ਜਿਲ੍ਹੇ ’ਚ ਰਹਿ ਰਿਹਾ ਸੀ, ਉਸ ਦੀ ਪੀ. ਜੀ. ਆਈ ’ਚ ਮੌਤ ਹੋ ਗਈ ਹੈ। ਲੁਧਿਆਣਾ ’ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 19 ਤਕ ਪੁੱਜ ਗਿਆ ਹੈ।