ਲੁਧਿਆਣਾ ਗੈਂਗਰੇਪ ਮਾਮਲਾ : ਪੀੜਤਾਂ ਨੇ ਕੀਤੀ ਦੋਸ਼ੀਆਂ ਦੀ ਸ਼ਨਾਖਤ

Saturday, Feb 23, 2019 - 02:04 PM (IST)

ਲੁਧਿਆਣਾ (ਸਿਆਲ)- ਈਸੇਵਾਲ 'ਚ ਸਨਸਨੀਖੇਜ਼ ਗੈਂਗਰੇਪ ਦੇ 6 ਦੋਸ਼ੀਆਂ ਦੀ ਪੀੜਤਾ ਅਤੇ ਉਸ ਦੇ ਸਾਥੀ ਵੱਲੋਂ ਤਾਜਪੁਰ ਰੋਡ ਦੀ ਕੇਂਦਰੀ ਜੇਲ 'ਚ ਸ਼ਨਾਖਤ ਕੀਤੀ ਗਈ ਹੈ। ਬੀਤੇ ਦਿਨੀਂ ਦੁਪਹਿਰ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਅੰਕਿਤ ਏਰੀ ਦੀ ਹਾਜ਼ਰੀ 'ਚ ਹੋਣ ਵਾਲੀ ਸ਼ਨਾਖਤ ਪਰੇਡ ਲਈ ਪੁੱਜੇ। ਇਸ ਤੋਂ ਪਹਿਲਾਂ ਇਕ ਨਾਬਾਲਗ ਦੋਸ਼ੀ ਨੂੰ ਆਬਜ਼ਰਵੇਸ਼ਨ ਹੋਮ ਤੋਂ ਪੁਲਸ ਅਧਿਕਾਰੀ ਇਕ ਗੱਡੀ 'ਚ ਸ਼ਨਾਖਤ ਕਰਵਾਉਣ ਲਈ ਜੇਲ ਕੰਪਲੈਕਸ 'ਚ ਪੁੱਜੇ ਅਤੇ ਕੁਝ ਸਮੇਂ ਬਾਅਦ ਪੀੜਤ ਲੜਕੀ ਅਤੇ ਉਸ ਦਾ ਸਾਥੀ ਵੀ ਜੇਲ ਕੰਪਲੈਕਸ 'ਚ ਪੁੱਜ ਗਏ। ਜੇਲ ਦੇ ਅੰਦਰ ਏਡਮਿਨ ਬਲਾਕ 'ਚ ਵੱਖ-ਵੱਖ ਬੈਰਕਾਂ ਤੋਂ ਤੀਹ ਦੇ ਲਗਭਗ ਬੰਦੀਆਂ ਨੂੰ ਖੜ੍ਹਾ ਕਰ ਦਿੱਤਾ। ਉਸ ਉਪਰੰਤ ਜੁਡੀਸ਼ੀਅਲ ਮੈਜਿਸਟ੍ਰੇਟ, ਜੇਲ ਅਧਿਕਾਰੀਆਂ ਦੀ ਹਾਜ਼ਰੀ 'ਚ ਪੀੜਤਾ ਅਤੇ ਉਸ ਦੇ ਸਾਥੀ ਨੇ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰ ਲਈ। ਸ਼ਨਾਖਤ ਕਰਨ ਦੀ ਕਾਰਵਾਈ ਤਿੰਨ ਘੰਟੇ ਦੇ ਲਗਭਗ ਚੱਲੀ। ਉਸ ਉਪਰੰਤ ਗੈਂਗਰੇਪ ਦੇ 6 ਦੋਸ਼ੀਆਂ ਨੂੰ ਗਾਰਦ ਦੀ ਹਿਰਾਸਤ 'ਚ ਵੱਖਰੇ ਬਲਾਕ 'ਚ ਭੇਜ ਦਿੱਤਾ। ਜੇਲ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ ਨੂੰ ਹੋਰ ਬੰਦੀਆਂ ਤੋਂ ਸੁਰੱਖਿਆ ਦੇ ਨਜ਼ਰੀਏ ਨਾਲ ਵੱਖਰਾ ਰੱਖਿਆ ਗਿਆ ਹੈ। ਸ਼ਨਾਖਤ ਹੋਣ ਵਾਲੇ ਦੋਸ਼ੀ ਜਗਰੂਪ ਸਿੰਘ, ਸਾਦਿਕ ਅਲੀ, ਸੁਰਭੂ, ਸੈਫ ਅਲੀ ਖਾਨ, ਅਜੇ ਕੁਮਾਰ ਅਤੇ ਇਕ ਨਾਬਾਲਗ ਹੈ।

ਦੱਸ ਦਈਏ ਕਿ ਲੁਧਿਆਣਾ ਦੀ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਦੋਸ਼ੀਆਂ ਦੀ ਭਾਲ 'ਚ ਟੀਮਾਂ ਬਣਾ ਕੇ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਸੀ।


Anuradha

Content Editor

Related News