ਡਰੱਗ ਸਮੱਗਲਰ ਗਿਰੋਹ ਦਾ ਪਰਦਾਫ਼ਾਸ਼! ਅੱਧਾ ਕਿੱਲੋ ਆਈਸ ਤੇ ਹੈਰੋਇਨ ਬਰਾਮਦ

Tuesday, Sep 16, 2025 - 04:34 PM (IST)

ਡਰੱਗ ਸਮੱਗਲਰ ਗਿਰੋਹ ਦਾ ਪਰਦਾਫ਼ਾਸ਼! ਅੱਧਾ ਕਿੱਲੋ ਆਈਸ ਤੇ ਹੈਰੋਇਨ ਬਰਾਮਦ

ਖੰਨਾ/ਦੋਰਾਹਾ (ਵਿਪਨ/ਵਿਨਾਇਕ): ਪੰਜਾਬ ਪੁਲਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅਧੀਨ ਇਕ ਵੱਡੀ ਕਾਰਵਾਈ ਦੌਰਾਨ ਦੋਰਾਹਾ ਪੁਲਸ ਨੇ ਨਸ਼ਾ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 500 ਗ੍ਰਾਮ ਡਰੱਗ ਆਈਸ ਅਤੇ 165 ਗ੍ਰਾਮ ਹੈਰੋਇਨ, ਇਕ ਕਾਰ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਬਾਅਦ ਵਿਚ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਸਿੰਘ ਉਰਫ਼ ਅਭੀ ਪੁੱਤਰ ਜਗਵੀਰ ਸਿੰਘ ਵਾਸੀ ਵਾਰਡ ਨੰਬਰ 9 ਪਾਇਲ, ਨਵਦੀਪ ਸਿੰਘ ਉਰਫ਼ ਨਵੀ ਪੁੱਤਰ ਜਗਤਾਰ ਸਿੰਘ ਵਾਸੀ ਵਾਰਡ ਨੰਬਰ 1 ਪਾਇਲ, ਧਰਮਵੀਰ ਉਰਫ਼ ਬੰਟੀ ਗੁੱਜਰ ਪੁੱਤਰ ਸੁਰੀਂਦਰਪਾਲ ਸਿੰਘ ਵਾਸੀ ਦੋਰਾਹਾ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦੇ ਕਤਲਕਾਂਡ 'ਚ ਨਵਾਂ ਮੋੜ!

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਖੰਨਾ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ ਅਤੇ ਲੁਧਿਆਣਾ ਰੇਂਜ ਦੇ ਆਈ.ਜੀ. ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਖ਼ਿਲਾਫ਼ ਪਵਨਜੀਤ ਚੋਧਰੀ ਕਪਤਾਨ ਪੁਲਸ (ਆਈ) ਖੰਨਾ, ਮੋਹਿਤ ਕੁਮਾਰ ਸਿੰਗਲਾ ਡੀਐਸਪੀ (ਆਈ) ਖੰਨਾ, ਹੇਮੰਤ ਮਲਹੋਤਰਾ ਡੀ.ਐੱਸ.ਪੀ. ਪਾਇਲ ਅਤੇ ਇੰਸਪੈਕਟਰ ਅਕਾਸ਼ ਦੱਤ ਐੱਸ.ਐੱਚ.ਓ. ਦੋਰਾਹਾ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਤਹਿਤ ਦੋਰਾਹਾ ਪੁਲਸ ਨੇ ਬਿਸਨਪੁਰਾ ਕੱਟ ਨੇੜੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਦੋ ਨੌਜਵਾਨਾਂ ਅਭਿਸ਼ੇਕ ਸਿੰਘ ਉਰਫ਼ ਅਭੀ ਅਤੇ ਨਵਦੀਪ ਸਿੰਘ ਉਰਫ਼ ਨਵੀ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ, ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ ਪੁਲਸ ਨੇ ਮੁਲਜ਼ਮਾਂ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁੱਢਲੀ ਪੁਲਸ ਜਾਂਚ ਦੌਰਾਨ ਦੋਵਾਂ ਗ੍ਰਿਫ਼ਤਾਰ ਨੌਜਵਾਨਾਂ ਨੇ ਖੁਲਾਸਾ ਕੀਤਾ ਕਿ ਇਸ ਗਿਰੋਹ ਵਿਚ ਹੋਰ ਵਿਅਕਤੀ ਵੀ ਸ਼ਾਮਲ ਹਨ। ਜਿਸ ਤੋਂ ਬਾਅਦ ਪੁਲਸ ਨੇ ਧਰਮਵੀਰ ਉਰਫ਼ ਬੰਟੀ ਗੁੱਜਰ ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਦੋਰਾਹਾ, ਹਰਮਨ ਪੁੱਤਰ ਪਰਮਜੀਤ ਵਾਸੀ ਨਿਊ ਸੁਭਾਸ਼ ਨਗਰ, ਬਸਤੀ ਚੌਂਕ, ਲੁਧਿਆਣਾ ਅਤੇ ਮੋਹਿਤ ਵਾਸੀ ਫਿਰੋਜਪੁਰ ਨੂੰ ਨਾਮਜ਼ਦ ਮੁਲਜ਼ਮ ਕਰਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - Big Breaking: ਗੁਰਦੁਆਰਾ ਸਾਹਿਬ 'ਚ ਦਰਦਨਾਕ ਹਾਦਸਾ! ਇਕ ਸੇਵਾਦਾਰ ਦੀ ਮੌਤ, ਕਈ ਹੋਰ ਜ਼ਖ਼ਮੀ

ਇਸ ਤੋਂ ਬਾਅਦ ਜਾਂਚ ਕਰਦਿਆਂ ਪੁਲਸ ਪਾਰਟੀ ਨੇ ਧਰਮਵੀਰ ਉਰਫ਼ ਬੰਟੀ ਗੁੱਜਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ‘ਚੋਂ 500 ਗ੍ਰਾਮ ਡਰੱਗ ਆਈਸ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਰਿਕਾਰਡ ਅਨੁਸਾਰ ਧਰਮਵੀਰ ਉਰਫ਼ ਬੰਟੀ ਗੁੱਜਰ ਉੱਤੇ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ ਜਿਨ੍ਹਾਂ ਵਿਚ ਐੱਨ.ਡੀ.ਪੀ.ਐੱਸ. ਐਕਟ ਅਤੇ ਝਗੜੇਬਾਜ਼ੀ ਦੇ ਕੇਸ ਸ਼ਾਮਲ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਅੱਗੇ ਪੁੱਛਗਿੱਛ ਜਾਰੀ ਹੈ ਅਤੇ ਇਸ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਅਤੇ ਅਹਿਮ ਖ਼ੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ। ਦੋਰਾਹਾ ਪੁਲਸ ਨੂੰ ਆਸ ਹੈ ਕਿ ਪੁਲਸ ਹੋਰ ਵੱਡੇ ਨਸ਼ਾ ਸਪਲਾਇਰਾਂ ਤੱਕ ਵੀ ਪਹੁੰਚ ਬਣਾ ਸਕੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News