ਲੁਧਿਆਣਾ : ਸ਼ਮਸ਼ਾਨ ਘਾਟ ''ਚ ਰੁਲ ਰਹੀਆਂ ''ਅਸਥੀਆਂ'', ਮੁਕਤੀ ਕਰਾਉਣ ਵਾਲਾ ਕੋਈ ਨਹੀਂ

04/21/2020 12:13:59 PM

ਲੁਧਿਆਣਾ : ਪੰਜਾਬ 'ਚ ਕੋਰੋਨਾ ਵਾਇਰਸ ਕਰਕੇ ਜਿੱਥੇ ਮਰੀਜ਼ਾਂ ਦੀ ਤਾਦਾਦ ਲਗਾਤਾਰ ਵਧ ਰਹੀ ਹੈ, ਉੱਥੇ ਹੀ ਹੋਰਨਾਂ ਬੀਮਾਰੀਆਂ ਜਾਂ ਆਪਣੀ ਉਮਰ ਭੋਗ ਕੇ ਮਰਨ ਵਾਲਿਆਂ ਦੀਆਂ ਅਸਥੀਆਂ ਵੀ ਸ਼ਮਸ਼ਾਨ ਘਾਟਾਂ 'ਚ ਰੁਲ ਰਹੀਆਂ ਹਨ ਕਿਉਂਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਹਰਿਦੁਆਰ ਅਸਥੀਆਂ ਲੈ ਕੇ ਜਾ ਨਹੀਂ ਸਕਦੇ ਅਤੇ ਘਰ 'ਚ ਅਸਥੀਆਂ ਰੱਖਣਾ ਨਹੀਂ ਚਾਹੁੰਦੇ, ਜਿਸ ਕਾਰਨ ਲੁਧਿਆਣਾ ਦੇ ਸ਼ਮਸ਼ਾਨ ਘਾਟ 'ਚ ਹੀ ਮ੍ਰਿਤਕਾਂ ਦੀਆਂ ਅਸਥੀਆਂ ਪਈਆਂ ਹਨ ਪਰ ਉਨ੍ਹਾਂ ਨੂੰ ਲਿਜਾਣ ਵਾਲਾ ਕੋਈ ਨਹੀਂ ਹੈ।

ਇਹ ਵੀ ਪੜ੍ਹੋ : ਮੱਖੂ : ਪਿੰਡ 'ਚ ਠੀਕਰੀ ਪਹਿਰੇ ਦੌਰਾਨ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ

PunjabKesari
ਸ਼ਮਸ਼ਾਨ ਘਾਟ ਦੇ ਪ੍ਰਬੰਧਕ ਨੇ ਦੱਸਿਆ ਕਿ ਕਰਫਿਊ ਕਾਰਨ ਸ਼ਮਸ਼ਾਨ ਘਾਟ ਆਉਣ ਦੀ ਇਜਾਜ਼ਤ ਸਿਰਫ 5-6 ਲੋਕਾਂ ਨੂੰ ਹੀ ਮਿਲ ਰਹੀ ਹੈ, ਜਿਸ ਕਾਰਨ ਉਹ ਇੱਥੇ ਆ ਕੇ ਆਪਣੇ ਪਰਿਵਾਰਕ ਮੈਂਬਰ ਨੂੰ ਅਗਨ ਭੇਂਟ ਤਾਂ ਕਰ ਜਾਂਦੇ ਹਨ ਪਰ ਮੁੜ ਕੇ ਉਨ੍ਹਾਂ ਨੂੰ ਮ੍ਰਿਤਕਾਂ ਦੇ ਫੁੱਲ ਚੁਗਣ ਦੀ ਇਜਾਜ਼ਤ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਾਰੇ ਪਬਲਿਕ ਵ੍ਹੀਕਲ ਬੰਦ ਹੋਣ ਕਾਰਣ ਹਰਿਦੁਆਰ ਜਾਣ ਦੀ ਵੀ ਕਿਸੇ ਨੂੰ ਮਨਜ਼ੂਰੀ ਨਹੀਂ ਮਿਲਦੀ, ਜਿਸ ਕਰਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਆਪਣਿਆਂ ਦੀਆਂ ਅਸਥੀਆਂ ਲੈਣ ਲਈ ਸ਼ਮਸ਼ਾਨ ਘਾਟ ਨਹੀਂ ਆ ਰਹੇ।

ਇਹ ਵੀ ਪੜ੍ਹੋ : ਕੋਰੋਨਾ ਮਹਾਂਮਾਰੀ ਦੌਰਾਨ ਸੇਵਾ ਕਰਦਿਆਂ 'ਖਾਲਸਾ ਏਡ' ਦੇ ਵਾਲੰਟੀਅਰ ਦੀ ਮੌਤ

ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਦਾ ਕਹਿਰ ਜਾਰੀ, ਨਵੇਂ ਕੇਸ ਦੀ ਪੁਸ਼ਟੀ, 62 'ਤੇ ਪੁੱਜਾ ਅੰਕੜਾ

PunjabKesari

ਉਨ੍ਹਾਂ ਕਿਹਾ ਕਿ ਅਸਥੀਆਂ ਦੇ ਜੋ ਵੱਖ-ਵੱਖ ਬੈਗ ਬਣਾਏ ਗਏ ਹਨ, ਉਨ੍ਹਾਂ 'ਤੇ ਮ੍ਰਿਤਕਾਂ ਦੇ ਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਨੰਬਰ ਲਿਖੇ ਗਏ ਹਨ ਤਾਂ ਜੋ ਕਰਫ਼ਿਊ ਖੁੱਲ੍ਹਣ ਤੋਂ ਬਾਅਦ ਉਹ ਇਨ੍ਹਾਂ ਨੂੰ ਵਾਪਸ ਲਿਜਾ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਵੀ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਕੋਰੋਨਾ ਵਾਇਰਸ ਕਰਕੇ ਜਿੱਥੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਮੌਤ ਤੋਂ ਬਾਅਦ ਮ੍ਰਿਤਕਾਂ ਨੂੰ ਮੁਕਤੀ ਵੀ ਨਸੀਬ ਨਹੀਂ ਹੋ ਰਹੀ। ਪਰਿਵਾਰਕ ਮੈਂਬਰ ਹਰਿਦੁਆਰ ਨਹੀਂ ਜਾ ਪਾ ਰਹੇ ਅਤੇ ਉਨ੍ਹਾਂ ਦੀਆਂ ਅਸਥੀਆਂ ਇੱਥੇ ਹੀ ਰੁਲ ਰਹੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀਆਂ 'ਨੈਗੇਟਿਵ ਰਿਪੋਰਟਾਂ' ਪਾ ਰਹੀਆਂ ਭੰਬਲਭੂਸਾ, ਚੱਕਰਾਂ 'ਚ ਪਏ ਡਾਕਟਰ

PunjabKesari


Babita

Content Editor

Related News