ਸਿਵਲ ਹਸਪਤਾਲ ਦੀ ਛੱਤ ''ਤੇ ਅਰਧ ਨਗਨ ਹਾਲਤ ''ਚ ਮਿਲੀ ਜਨਾਨੀ ਦੀ ਮੈਡੀਕਲ ਰਿਪੋਰਟ ਆਈ ਸਾਹਮਣੇ

08/13/2021 9:35:47 AM

ਲੁਧਿਆਣਾ (ਰਾਜ) : ਲੁਧਿਆਣਾ ਦੇ ਸਿਵਲ ਹਸਪਤਾਲ ਦੀ ਛੱਤ ’ਤੇ ਅਰਧ ਨਗਨ ਹਾਲਤ ਵਿਚ ਮਿਲੀ ਜਨਾਨੀ ਦੀ ਮੈਡੀਕਲ ਰਿਪੋਰਟ ਆ ਗਈ ਹੈ। ਉਸ ਦੀ ਮੈਡੀਕਲ ਰਿਪੋਰਟ ਵਿਚ ਜਬਰ-ਜ਼ਿਨਾਹ ਦੀ ਪੁਸ਼ਟੀ ਨਹੀਂ ਹੋਈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਜਨਾਨੀ ਦੇ ਵਾਰਸਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲ ਦੀ ਘੜੀ ਹੁਣ ਤੱਕ ਉਸ ਦੀ ਹਾਲਤ ਵੀ ਠੀਕ ਨਹੀਂ ਹੈ।

ਇਹ ਵੀ ਪੜ੍ਹੋ : ਗੁਰਲਾਲ ਭਲਵਾਨ ਦੇ ਪਿਤਾ ਵੱਲੋਂ ਵਿੱਕੀ ਮਿੱਡੂਖੇੜਾ 'ਤੇ ਦੂਸ਼ਣ ਵਾਲੀਆਂ ਪੋਸਟਾਂ ਦਾ ਖੰਡਨ, ਕਹੀ ਇਹ ਗੱਲ

ਇਸ ਲਈ ਸਿਵਲ ਹਸਪਤਾਲ ਵਿਚ ਹੀ ਉਸ ਦਾ ਇਲਾਜ ਚੱਲ ਰਿਹਾ ਹੈ। ਉਧਰ, ਸਟਾਫ ਦੀ ਲਾਪਰਵਾਹੀ ਦੇ ਮਾਮਲੇ ਵਿਚ ਹੁਣ ਤੱਕ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਗਈ। ਹਾਲਾਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡਾਕਟਰਾਂ ਨੇ ਆਪਣੇ ਸਟਾਫ਼ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਏ. ਐੱਸ. ਆਈ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਨਾਨੀ ਦੀ ਰਿਪੋਰਟ ਮੁਤਾਬਕ ਕੋਈ ਜਬਰ-ਜ਼ਿਨਾਹ ਨਹੀਂ ਹੋਇਆ। ਜਨਾਨੀ ਦੀ ਸਿਹਤ ਖ਼ਰਾਬ ਸੀ ਅਤੇ ਉਹ ਕੁੱਝ ਦਿਮਾਗੀ ਤੌਰ 'ਤੇ ਵੀ ਪਰੇਸ਼ਾਨ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ 'ਮੁਹੰਮਦ ਮੁਸਤਫ਼ਾ' ਦਾ ਇਨਕਾਰ, ਆਖੀ ਇਹ ਗੱਲ

ਇਸ ਲਈ ਉਹ ਖ਼ੁਦ ਹੀ ਛੱਤ ’ਤੇ ਗਈ ਸੀ। ਜਬਰ-ਜ਼ਿਨਾਹ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਨਾਲ ਹੀ ਜਿਸ ਨੌਜਵਾਨ ਦਾ ਨਾਮ ਜਨਾਨੀ ਲੈ ਰਹੀ ਸੀ, ਉਸ ਦਾ ਕੁੱਝ ਪਤਾ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਕ ਜਨਾਨੀ ਨੂੰ ਸਾਹਨੇਵਾਲ ਸਿਵਲ ਹਸਪਤਾਲ ਤੋਂ ਲੁਧਿਆਣਾ ਸਿਵਲ ਹਸਪਤਾਲ ਰੈਫ਼ਰ ਕੀਤਾ ਗਿਆ ਸੀ ਪਰ ਰਾਤ ਦੇ ਸਟਾਫ਼ ਵੱਲੋਂ ਜਨਾਨੀ ਨੂੰ ਦਾਖ਼ਲ ਨਹੀਂ ਕੀਤਾ ਸੀ। ਇਸ ਲਈ ਜਨਾਨੀ ਬਾਹਰ ਲੌਬੀ ਵਿਚ ਹੀ ਬੈਠੀ ਰਹੀ। ਇਸ ਤੋਂ ਬਾਅਦ ਦੂਜੇ ਦਿਨ ਜਨਾਨੀ ਅਮਰਜੈਂਸੀ ਦੀ ਛੱਤ ’ਤੇ ਪਈ ਮਿਲੀ ਸੀ, ਜੋ ਕਿ ਅਰਧ ਨਗਨ ਹਾਲਤ ਵਿਚ ਸੀ। ਇਸ ਲਈ ਪਹਿਲਾਂ ਜਬਰ-ਜ਼ਿਨਾਹ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਤਾਂ ਪੁਲਸ ਵੱਲੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News